ਪੰਨਾ:ਖੁਲ੍ਹੇ ਲੇਖ.pdf/92

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੬ )

ਸਬ ਥੀਂ ਪਿਆਰੀ ਵਸਤੂ ਇਉਂ ਇਹ ਮਜ਼ਬ ਦੀ . ਵਸਤੁ ਹੈ ॥

“ਟੂਣ ਕਾਮਨ ਕਰਕੇ ਨੀ, ਮੈਂ ਪਿਆਰਾ ਯਾਰ ਮਨਾਵਾਂਗੀ। ਲਾ ਮਕਾਨ ਦੀ ਪੌੜੀ ਉੱਪਰ, ਚੜ ਕੇ ਚੋਲਾ ਗਾਵਾਂਗੀ। ਸੂਰਜ ਅਗਨ ਅਸਦ ਤਾਰੇ, ਮੈਂ ਤਾਂ ਇਹੋ ਜੋਤ ਜਗਾਵਾਂ ਗੀ } ਅਚਰਜਤਾ ਦਾ ਰੰਗ ਨਿੱਤ ਨਵਾਂ ਵਿਸਮਾਦ ਤੇ ਤੀਖਣ। ਪਿਆਰ ਦੀ ਉਨਮਾਦ ਅਵਸਥਾ ਅੰਦਰ ਛਾਂਦੀ ਹੈ॥.. ਮਜ਼ਬ ਮਹਾਂ ਪੁਰਖਾਂ ਦੀ ਦਾਤ ਹੈ “ਏਹੁ ਪਿਰਮ ਪਿਆਲਾ ਖਸਮ ਦਾ,, , ਜੈ ਭਾਵੈ ਤਿਸੁ ਦੇਇ॥ ਜਿਹੜੀ ਦਾਤ ਹੈ, ਜਿਹੜੀ ਕਿਸੇ ਦੀ ਮਿਹਰ ਨੇ ਸਾਡੀ ਝੋਲੀ ਪਾਈ ਹੈ । ਉਹ ਟੋਲ, ਸਾਧਨ, ਆਪਣੀਆਂ ਛਾਲਾਂ ਮਾਰਣ ਨਾਲ ਕਿਸ ਤਰਾਂ ਸਾਨੂੰ ਮਿਲ ਸਕਦੀ ਹੈ ? ਕਿਸੀ ਆਜੜੀ ਦੇ । ਬਕਰੀ ਦੇ ਖੁਰ ਨੂੰ ਮੋਖ ਲੱਗੀ ਹੋਈ ਸੀ, ਬੀਆਬਾਨਾਂ ਵਿੱਚ ਫਿਰਦੀ ਦਾ ਖੁਰ ਪਾਰਸ ਨੂੰ ਲੱਗਾ, ਮੇਖ ਸੋਨੇ ਵਾਂਗ ਚਮਕਣ ਲੱਗ ਗਈ, ਲੱਗਾ ਆਜੜੀ ਅਨੇਕ ਪੱਬਰਾਂ ਵਿੱਚ ਪਾਰਸ ਨੂੰ , ਚੂੰਢਣ, ਸਵਾਏ ਸਾਰੀ ਉਮਰ ਢੂੰਡ ਕਰਦਾ ਪਾਗਲ ਹੋ ਗਿਆ।