ਪੰਨਾ:ਖੁਲ੍ਹੇ ਲੇਖ.pdf/93

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ( ੭੭ )

ਪਾਰਸ ਤਾਂ ਨਾ ਲੱਭਾ ਤੇ ਉਹ ਕਿਹੜਾ ਨੇਮ ਹੈ, ਜੋ ਉਹਦੀ ਭੇਡ ਦੇ ਮੇਖ ਦੀ ਰੇਖ ਜਾਗੀ। ਜੋ ਚੀਜ਼ ਭੇਡ ਨੂੰ ਛੋਹ ਗਈ, ਉਹ ਉਹਦੇ ਮਾਲਕ ਨੂੰ ਨਾ ਪ੍ਰਾਪਤ ਹੋਈ॥

ਇਉਂ ਮਜ਼ਬ ਦਾਤ ਹੈ। ਇਕ ਆਵੈਸ਼ ਹੈ, ਇਹ ਸਕੂਲਾਂ ਵਿੱਚ ਪੜਾਯਾ ਨਹੀਂ ਜਾ ਸੱਕਦਾ, ਇਹ ਉਪਦੇਸ਼ਕਾਂ ਦੇ ਵਖਿਆਨਾਂ ਨਾਲ ਸਿਖਾਯਾ ਨਹੀਂ ਜਾ ਸਕਦਾ, ਇਹ ਮੌਲਵੀਆਂ, ਮੌਲਾਣਿਆਂ, ਪਾਦਰੀਆਂ ਤੇ ਭਾਈਆਂ ਦੇ ਮਜ਼ਬੀ ਪੋਥੀਆਂ ਦੀਆਂ ਵਾਜ਼ਾਂ ਨਾਲ ਸਮਝ ਆ ਨਹੀਂ ਸਕਦੀ। ਹਾਰ ਕੇ ਜਦ ਮਨੁੱਖ ਨਹੀਂ ਬਣਾ ਸੱਕਦੇ, ਇਹ ਵਿਚਾਰੋਂ ਹਸਪਤਾਲ ਤੇ ਯਤੀਮਖਾਨੇ ਤੇ ਸਕਲ ਤੇ ਗਿਰਜੇ ਖੋਹਲਣ ਦੀ ਕਰਦੇ ਹਨ। ਈਸਾ ਨੇ ਤਾਂ ਆਪਣਾ ਸੁਨੇਹਾ ਅੱਖ ਦੀ ਮਟਕ ਵਿੱਚ ਬ੍ਰਿਛ ਹੇਠ ਬੈਠਿਆਂ ਦੇ ਦਿੱਤਾ ਤੇ ਇਥੋਂ ਰਾਈਮਜ਼ ਜਿਹੜੇ ਸੋਹਣੇ ਗਿਰਜੇ ਹੁੰਦਿਆਂ ਭਰਾਵਾਂ ਦੀਆਂ ਤੋਪਾਂ ਇਕ ਦੂਜੇ ਨੂੰ ਮਾਰਣ ਲਈ ਚੱਲੀਆਂ ਤੇ ਗਿਰਜੇਨੂੰ ਵੀ ਪਾਰ ਬੁਲਾਯਾ, ਮਜ਼ਬ ਕਿਥੇ ? ਜਦ ਭਰਾ ਭਰਾ ਨਾਲ ਲੜਦੇ ਹਨ ਤੇ ਲੋਕੀ ਆਪਣੇ ਨਵੇਂ ਤੇ ਕਮੀਨੇ ਜਜ਼ਬਿਆਂ ਨੂੰ ਉਲਾਂਭਾ ਨਹੀਂ ਦਿੰਦੇ, ਮਜ਼ਬਾਂ ਨੂੰ ਕੋਸਦੇ ਹਨ। ਮਜ਼ਬ ਤਾਂ ਕਦੀ ਬਹੁਵਚਨ ਹੋ ਹੀ ਨਹੀਂ ਸਕਦਾ, ਮਜ਼ਬ ਤਾਂ ਸਦਾ ਇਕ ਹੈ।