ਪੰਨਾ:ਖੁਲ੍ਹੇ ਲੇਖ.pdf/94

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੮ )

ਹਿੰਦੂ ਔ ਤੁਰਕ ਕੋਊ ਰਾਫ਼ਜ਼ੀ ਇਮਾਮ ਸਾਫੀ, ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥

ਕਰਤਾ ਕਰਮ ਸੋਈ ਰਾਜਕ ਰਹੀਮ ਓਈ, ( ਦੁਸਰੋ ਨ ਭੇਦ ਕੋਈ ਭੁਲ ਭੁਮ ਮਾਨਬ॥ ਏਕ ਹੀ ਕੀ ਸੇਵਾ ਸਭ ਹੀ ਕੋ ਗੁਰਦੇਵ ਏਕੋ, ਏਕ ਹੀ ਸਰੂਪ ਸਬੈ ਏਕੇ ਜੋਤ ਜਾਨਬੋ॥ ਦੇਹੁਰਾ ਮਸੀਤ ਸੋਈ ਪੂਜਾ ਔ ਨਿਮਾਜ ਓਈ, ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ॥ ਮਜ਼ਬਜਿਹੜਾ ਇਨੇ ਪਿਆਰ ਦੇ ਸਮੁੰਦਰ ਸਾਡੇ ਅੰਦਰ ਸੁੱਟਦਾ ਹੈ, “ਮੈਂਉਹ ਹਾਂ ਕਿ ਪਿਆਰ ਦੇ ਸਮੁੰਦਰ ਰੋਹੜਾਂਗਾ ਤੇ ਆਪ ਪਿੱਛੇ ਰਹਾਂਗਾ ।ਉਹ ਮਜ਼ਬ ਜਿਹਦੀਆਂ ਨਿੱਕੀਆਂ ਰੇਸ਼ਮ ਡੋਰੀਆਂ ਵਾਂਗ ਨਿੱਕੀਆਂ ਨਿੱਕੀਆਂ ਸੁਨਹਿਰੀ ਚਮਕਦੀਆਂ ਲਕੀਰਾਂ ਸਾਡੇ ਸਾਧਾਰਣ ਜੀਵਨ ਵਿੱਚ ਵਗਦੀਆਂ ਹਨ ਤੇ ਅਸੀ ਉਨਾਂ ਦੇ ਮੱਧਮ ਜਿਹੇ ਪ੍ਰਕਾਸ਼ ਦੇ ਆਸਰੇ ਜੀਉਂਦੇ ਹਾਂ। ਜੇ ਓਹ ਕਦੀ ਸਾਡੇ ਅੰਦਰ ਵਾਸ ਕਰੇ ਤਦ ਅਸੀ ਤਾਂ ਮਰ ਜਾਂਦੇ ਹਾਂ, ਦੇਵਤੇ ਸਾਡੇ ਮਨ ਤੇ ਸਰੀਰ ਤੇ ਸੁਰਤਿ ਵਿੱਚ ਆਣ ਵੱਸਦੇ ਹਨ। ਧਰਤੀ ਹੋਰ ਹੋ ਜਾਂਦੀ ਹੈ ਉਸ ਮਜ਼ਬ ਦਾ ਨਾਮ ਲੈ ਕੇ ਲੋਕੀ ਲੜਦੇ ਹਨ-ਰੱਬ ਇਕ, ਬਾਣੀ ਇਕ, ਬੰਦਾ ਇਕ ਓਹੋ ਹੀ, ਤੇ ਫਿਰ ਜੰਗ, ਮਜ਼ਬ ਕਿੱਥੇ? ਇਹ ਦਾਤ ਇੰਨ ਅਮੋਲਕ ਹੈ ਕਿ ਇਹਦਾ ਵਿਅਕ ਰਥ ਨਾਮ ਲੈਣਾ ਸ਼ੀਲਤਾ ਤੇ ਸੁਹਿਰਦਤਾ ਦੇ ਵਿਰੁੱਧ ਹੈ॥