ਪੰਨਾ:ਖੂਨੀ ਗੰਗਾ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਹੜੇ ਲੋਕੀਂ ਆਜ਼ਾਦੀ ਦੇ ਪ੍ਰੇਮੀ ਸੀ, ਜੋ ਇਹ ਸੋਚਦੇ ਸਨ ਕਿ ਅਨਿਆਇ ਨਾਲ ਜ਼ਾਲਮ ਸਿੰਹ ਦੇ ਪਿਤਾ ਨੇ ਇਸ ਰਾਜ ਤੇ ਕਬਜ਼ਾ ਕਰ ਲਿਆ ਅਤੇ ਇਥੋਂ ਦੇ ਪੁਰਾਨੇ ਰਾਜ ਖ਼ਾਨਦਾਨ ਦੇ ਵੇਲੇ ਦੇਸ਼ ਜ਼ਿਆਦਾ ਸੁਖੀ ਸੀ ਅਤੇ ਉਹ ਫੇਰ ਆ ਜਾਏ ਤਾਂ ਦੇਸ਼ ਫੇਰ ਸੁਖੀ ਹੋ ਜਾਇਗਾ, ਪਰ ਇਹਦੇ ਲਈ ਇਹੋ ਜਹੇ ਸਖਤ ਕੰਮਾਂ ਨੂੰ ਵਰਤੋਂ ਵਿਚ ਨਹੀਂ ਲਿਆਉਣਾ ਚਾਹੁੰਦੇ ਸਨ, ਜਿਨ੍ਹਾਂ ਤੋਂ ਰਕਤ ਮੰਡਲ ਕੰਮ ਲੈ ਰਿਹਾ ਸੀ, ਜੋ ਪੁਜਣਾ ਉਸੇ ਥਾਂ ਚਾਹੁੰਦੇ ਸਨ ਪਰ ਸਿਧੇ ਤੇ ਸੌਖੇ ਰਸਤੇ ਰਾਹੀਂ ਉਹ ਵੀ ਦੁਖੀ ਸਨ। ਉਨ੍ਹਾਂ ਨੂੰ ਇਹ ਖਿਆਲ ਤੰਗ ਕਰ ਰਿਹਾ ਸੀ ਕਿ ਰਕਤ ਮੰਡਲ ਇਸ ਦੁਖਦਾਈ ਦਮਨ ਦਾ ਜੋ ਤੂਫਾਨ ਜਿਹਾ ਖੜਾ ਕਰ ਦੇਵੇਗਾ ਉਸ ਨਾਲ ਸਾਰੇ ਕਸੂਰ ਵਾਰ ਤੇ ਬੇ-ਕਸੂਰੇ ਉਡ ਜਾਣਗੇ। ਉਹ ਕੰਮ ਤੋਂ ਏਨਾਂ ਨਹੀਂ ਡਰਦੇ ਸਨ, ਪਰ ਨਤੀਜਾ ਸੋਚ ਸੋਚ ਘਬਰਾ ਰਹੇ ਸਨ।

ਕੁਝ ਲੋਕ ਇਹੋ ਜਹੇ ਵੀ ਸੀ ਜੋ ਕਿਸਮਤ ਨੂੰ ਮੰਨਣ ਵਾਲੇ ਸਨ, ਜਿਨ੍ਹਾਂ ਲਈ ਦੁਖ ਸੁਖ, ਸਵਾਧੀਨਤਾ ਪ੍ਰਾਧੀਨਤਾ, ਕੁਝ ਵੀ ਨਹੀਂ ਕੇਵਲ ਭਾਗਾਂ ਦੀ ਖੇਡ ਸੀ; 'ਕੋਈ ਰਾਜਾ ਹੋਵੇ ਸਾਡਾ ਕੀ ਹਰਜ' ਹੀ ਜਿਨ੍ਹਾਂ ਦੀ ਸਭ ਤੋਂ ਵਡੀ ਬਹਿਸ ਸੀ ਉਹੋ ਹੀ ਇਸ ਵੇਲੇ ਕੁਝ ਨਿਸਚਿੰਤ ਸਨ। ਉਹ ਜੇ ਰਕਤ ਮੰਡਲ ਸਫਲ ਹੋ ਜਾਵੇ ਤਾਂ ਉਹਦੇ ਪਿਛੇ ਹੋ ਕੇ ਮਹਾਰਾਜ ਜ਼ਾਲਮ ਸਿੰਹ ਨੂੰ ਹੂੰਝ ਦੇਣ ਲਈ ਝਾੜੂ ਫੜਕੇ ਤਿਆਰ ਹੋ ਜਾਣਗੇ, ਅਤੇ ਜੇ ਸਰਕਾਰ ਜੇਤੂ ਹੋਵੇ ਤਾਂ ਉਹਦੇ ਸਾਥੀ ਬਣਕੇ ਥੋੜੇ ਜਹੇ ਪਾਗਲਾਂ ਦੇ ਫਾਸੀ ਚੜਨ ਦਾ ਤਮਾਸ਼ਾ ਵੇਖਣ ਲਈ ਵੀ ਤਿਆਰ ਸਨ। ਜੋ ਰਕਤ ਮੰਡਲ ਦੇ ਕਰਤਾ ਧਰਤਾ ਸਨ। ਦੁਮੂੰਹੀਂ ਵਾਂਗ ਇਹ ਦੋਵੇਂ ਪਾਸੇ ਤੁਰਨ ਨੂੰ ਹਾਜ਼ੀ ਸਨ। ਸੋ ਸਭ ਤੋਂ ਘਟ ਚਿੰਤਾ ਇਨ੍ਹਾਂ ਨੂੰ ਹੀ ਸੀ। ਆਪਣੇ ਬਲ, ਬੁਧੀ, ਭਰੋਸੇ, ਹਿੰਮਤ ਨੂੰ ਛਡਕੇ ਭਾਗ ਦੇ ਆਸਰੇ ਬੈਠੇ ਰਹਿਣ ਵਾਲੇ ਨਿਸਚਿੰਤ ਨਾਂ ਰਹਿਣਗੇ ਤਾਂ ਭਲਾ ਕੌਣ ਰਹੇਗਾ?

ਜਨਤਾ ਦੇ ਵਿਚਾਰ ਵਖੋ ਵਖ ਦਸਣ ਦਾ ਇਕ ਕਾਰਣ ਹੈ। ਲੋਕਾਂ ਦਾ ਖਿਆਲ ਸੀ ਕਿ ਜੇ ਪਹਿਲਾਂ ਤੋਂ ਨਹੀਂ ਤਾਂ ਘਟ ਤੋਂ ਘਟ ਅਜ ਦੇ ਦਿਨ ਤਾਂ ਪੁਲਸ ਕੋਈ ਹੁਕਮ ਇਹੋ ਜਿਹਾ ਦੇਵੇਗੀ ਜਿਸ ਰਾਹੀਂ

ਖੂਨ ਦੀ ਗੰਗਾ-੪

੧੧