ਸਮੱਗਰੀ 'ਤੇ ਜਾਓ

ਪੰਨਾ:ਖੂਨੀ ਗੰਗਾ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਈ। ਲੋਕ ਕਹਿਣ ਲਗੇ, "ਮੁੰਡਿਆਂ ਦੀ ਖੇਡ ਸੀ। ਕਿਸੇ ਮੁੰਡੇ ਨੇ
ਮਖੌਲ ਕੀਤਾ ਹੋਣਾ !!"
ਮਹਾਰਾਜਾ ਸਾਹਿਬ ਦੀ ਕੋਠੀ ਵਿਚ ਰਾਤ ਨੂੰ ਯਾਰਾਂ ਵਜੇ ਇਕ
ਛੋਟੀ ਜਹੀ ਇਕਤ੍ਰਤਾ ਹੋ ਰਹੀ ਹੈ। ਕਈ ਵਡੇ ਵਡੇ ਕਰਮਚਾਰੀਆਂ
ਦੇ ਨਾਲ ਮਹਾਰਾਜ ਜ਼ਾਲਮ ਸਿੰਹ ਆਪ ਬੈਠੇ ਹੋਏ ਛੋਟੇ ਛੋਟੇ ਕਰਮ-
ਚਾਰੀਆਂ ਨਾਲ ਗਲਾਂ ਕਰ ਰਹੇ ਸਨ। ਇਸ ਵਿਚ ਤਾਂ ਕਿਸੇ ਨੂੰ ਸ਼ਕ ਹੀ
ਕੋਈ ਨਹੀਂ ਕਿ ਗਲਾਂ ਰਕਤ ਮੰਡਲ ਬਾਰੇ ਹੋ ਰਹੀਆਂ ਸਨ।
ਲੰਮੀਆਂ ਲੰਮੀਆਂ ਵਡੀਆਂ ਵਡੀਆਂ ਮੁਛਾਂ ਵਾਲਾ ਇਕ ਆਦਮੀ
ਜੋ ਸ਼ਕਲੋਂ ਤੇ ਕਪੜਿਆਂ ਤੋਂ ਫੌਜ ਦਾ ਕੋਈ ਵੱਡਾ ਅਫਸਰ ਜਾਪਦਾ ਸੀ
ਕਹਿ ਰਿਹਾ ਸੀ, "ਮੈਂ ਤਾਂ ਪਹਿਲਾਂ ਹੀ ਕਹਿੰਦਾ ਸਾਂ ਕਿ ਇਹ ਨਿਰੀ
ਧਮਕੀ ਹੈ, ਭਲਾ ਕਿਸੇ ਦੀ ਹਿੰਮਤ ਹੋ ਸਕਦੀ ਹੈ ਕਿ ਏਦਾਂ ਸਾਡੀ ਰਾਜ-
ਧਾਨੀ ਵਿਚ ਆ ਕੇ ਖਪ ਖਾਨਾ ਪਾ ਸਕੇ ।
ਇਕ ਦੂਜਾ ਅਫਸਰ ਬੋਲਿਆ, “ਮੈਂ ਪਹਿਰੇ ਤੇ ਚੌਕੀਆਂ ਦਾ
ਏਨਾਂ ਗੁਪਤ ਜਾਲ ਵਿਛਾ ਦਿਤਾ ਸੀ ਕਿ ਰਤੀ ਭਰ ਸ਼ਕ ਹੁੰਦਿਆਂ ਹੀ
ਸੜਕਾਂ ਸਿਪਾਹੀਆਂ ਨਾਲ ਭਰ ਦਿੱਤੀਆਂ ਜਾਂਦੀਆਂ। ਫਿਰ ਕਿਹੜਾ ਮਾਂ
ਦਾ ਲਾਲ ਸੀ ਜੋ ਸ਼ੈਤਾਨੀ ਕਰਕੇ ਬਚਕੇ ਨਿਕਲ ਜਾਂਦਾ।
ਤੀਜਾ ਬੋਲਿਆ, "ਪਰ ਅਜ ਉਨ੍ਹਾਂ ਨੂੰ ਜੇ ਸਮਾਂ ਹੀਂ ਮਿਲਿਆ
ਤਾਂ ਸ਼ਾਇਦ ਕਲ ਜਾਂ ਪਰਸੋਂ ਜਾਂ ਕਿਸੇ ਹੋਰ ਦਿਨ ਆਪਣਾ ਘ੍ਰਿਣਤ ਕੰਮ
ਕਰ ਦੇਣ!"
ਚੌਥੇ ਨੇ ਉਤਰ ਦਿਤਾ, "ਹੈ ! ਫੇਰ ਇਹਦੇ ਲਈ ਕੀ ਕੀਤਾ
ਜਾਇਗਾ ਅਤੇ ਕਿੰਨਾਂ ਕੁ ਡਰਿਆ ਜਾਇਗਾ। ਅਖੀਰ ਕਦੀ ਸਾਡਾ ਹਥ
ਵੀ ਤਾਂ ਉਨ੍ਹਾਂ ਹੋਣਾ ਹੀ ਹੈ !"
ਇਸੇ ਢੰਗ ਦੀਆਂ ਗਲਾਂ ਹੋ ਰਹੀਆਂ ਸਨ। ਕੋਈ ਆਪਣੀ
ਬਹਾਦਰੀ ਤੇ ਚਲਾਕੀ ਦੀਆਂ ਡੀਂਗਾਂ ਮਾਰ ਰਿਹਾ ਸੀ, ਅਤੇ ਕੋਈ
ਆਪਣੇ ਪ੍ਰਬੰਧ ਦੀਆਂ । ਕੇਵਲ ਮਹਾਰਾਜ ਜ਼ਾਲਮ ਸਿੰਹ ਬੈਠੇ ਚੁਪਚਾਪ
ਸਾਰਿਆਂ ਦੀਆਂ ਗਲਾਂ ਸੁਣ ਰਹੇ ਸਨ । ਪਤਾ ਨਹੀਂ ਕਿਉਂ ਘੜੀ ਮੁੜੀ
ਖੂਨ ਦੀ ਗੰਗਾ-3

੧੩