ਪੰਨਾ:ਖੂਨੀ ਗੰਗਾ.pdf/15

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਨਾਂ ਦੇ ਅੰਦਰੋਂ ਆਵਾਜ਼ ਉਠਦੀ ਸੀ ਕਿ ਏਨੀ ਛੇਤੀ ਖੁਸ਼ੀ ਮਨਾਉਣੀ
ਚੰਗੀ ਨਹੀਂ । ਫੇਰ ਵੀ ਉਹ ਉਪਰਲੇ ਮਨੋਂ ਸਾਰਿਆਂ ਦੇ ਨਾਲ ਖੁਸ਼ੀ
ਜ਼ਾਹਰ ਕਰ ਰਹੇ ਸਨ।
ਟਨ ਟਨ ਕਰਕੇ ਘੜੀ ਨੇ ਬਾਰਾਂ ਵਜਾਏ। ਦੀਵਾਨ ਸ਼ਤਰੂਹਨ
ਸਿੰਹ ਉਠਕੇ ਖੜੋ ਗਏ ਅਤੇ ਹਥ ਉਚਾ ਕਰਕੇ ਬੋਲੇ, “ਬਾਰਾਂ ਵਜ
ਗਏ ਹਨ, ਅਜ ਦਾ ਮਨਹੂਸ ਦਿਨ ਬੀਤ ਗਿਆ ਹੈ, ਕਲ ਭਾਵੇਂ ਪ੍ਰਲੋ ਹੀ
ਹੋਵੇ ਪਰ ਅਜ ਦੀ ਜਿਤ ਦੀ ਸਾਨੂੰ ਖੁਸ਼ੀ ਮਨਾਉਣੀ ਹੀ ਚਾਹੀਦੀ ਹੈ !
ਮਹਾਰਾਜ ਜ਼ਾਲਮ ਸਿੰਹ ਦੀ ਜੈ !!"
ਕਹਿਕੇ ਉਨ੍ਹਾਂ ਨੇ ਹਥ ਉਚਾ ਕੀਤਾ, ਬਾਕੀ ਸਾਰਿਆਂ ਦੇ ਹਥ ਵੀ
ਉਚੇ ਹੋਏ ਪਰ ਅਚਾਨਕ ਰੁਕ ਗਏ। ਕਮਰੇ ਦਾ ਦਰਵਾਜ਼ਾ ਜੋ ਢੋਇਆਂ
ਹੋਇਆ ਸੀ ਜੋਰ ਨਾਲ ਖੁਲ ਗਿਆ ਅਤੇ ਘਬਰਾਏ ਹੋਏ ਪ੍ਰਾਈਵੇਟ ਸੈਕ੍ਰੇ-
ਟਰੀ ਮੀਆਂ ਜੰਗਬੀਰ ਅੰਦਰ ਆਏ। ਉਨ੍ਹਾਂ ਦੀ ਬਦਹਵਾਸੀ ਦੀ ਹਾਲਤ
ਅਤੇ ਉਨ੍ਹਾਂ ਦੇ ਹਥ ਦੇ ਡਰਾਉਣੀ ਯਾਦ ਨੂੰ ਜਗਾਉਣ ਵਾਲੇ ਲਾਲ
ਕਾਗਜ਼ ਨੂੰ ਵੇਖਦਿਆਂ ਹੀ ਸਾਰੇ ਤ੍ਰਬਕ ਪਏ। ਕਈ ਘਬਰਾਏ ਹੋਏ ਗਲਾਂ
ਚੋਂ ਨਿਕਲਿਆ, "ਕੀ ਹੈ ਮੀਆਂ ਜੰਗਬੀਰ ! ਕੀ ਹੈ?"
ਕੰਬਦੀ ਹੋਈ ਆਵਾਜ਼ ਵਿਚ ਜੰਗਬੀਰ ਨੇ ਮਹਾਰਾਜ ਵੱਲ ਵੇਖਕੇ
ਕਿਹਾ, “ਹਨੇਰ ਹੋ ਗਿਆ, ਹਜ਼ੂਰ, ਹਨੇ! ਅਜੇ ਇਕ ਮਿੰਟ ਨਹੀਂ
ਹੋਇਆ ਇਹ ਕਾਗਜ਼ ਮੈਨੂੰ ਦਿੱਤਾ ਗਿਆ ਹੈ! ਕਹਿੰਦਿਆਂ ਹੋਇਆ
ਉਨਾਂ ਨੇ ਉਹ ਕਾਗਜ਼ ਵਾਲਾ ਹੱਥ ਉਚਾ ਕੀਤਾ।
ਮਹਾਰਾਜ ਜ਼ਾਲਮ ਸਿੰਹ ਨੇ ਭਰੇ ਹੋਏ ਹਲ ਨਾਲ ਪੁਛਿਆਂ,
"ਇਸ ਕਾਗਜ਼ ਵਿਚ ਕੀ ਲਿਖਿਆ ਹੈ?"
ਦੀਵਾਨ ਸਾਹਿਬ ਕਾਗਜ਼ ਪੜਨ ਲਗੇ:-
"ਰਕਤ ਮੰਡਲ ਦਾ ਆਖਾ ਨਾਂ ਮੰਨਣ ਦੀ ਬੇਵਕੂਫੀ ਕਰਨ
ਵਾਲੇ ਆਪਣੀ ਹਥੀਂ ਆਪਣੇ ਪੈਰੀਂ ਕੁਹਾੜਾ ਮਾਰਦੇ ਹਨ।
“ਹੇਠ ਲਿਖੇ ਛੇ ਆਦਮੀ ਕੱਲ ਸਵੇਰੇ ਆਪਣੇ ਆਪਣੇ ਬਿਸ-
ਤਰਿਆਂ ਤੇ ਮੁਰਦਾ ਮਿਲਣਗੇ। ਉਨ੍ਹਾਂ ਬਾਕੀ ਬਦੇਸ਼ੀਆਂ ਨੂੰ ਜੋ ਅਜੇ
ਹਿਚਕਿਚਾ ਰਹੇ ਹਨ ਇਕ ਹਫਤੋਂ ਪਿਛੋਂ ਬਿਨਾਂ ਕਿਸੇ ਸੋਚ ਵਿਚਾਰ ਦੇ
ਖੂਨ ਦੀ ਗੰਗਾ-੪

੧੪