ਸਮੱਗਰੀ 'ਤੇ ਜਾਓ

ਪੰਨਾ:ਖੂਨੀ ਗੰਗਾ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਟਿਕਾਣੇ ਪਹੁੰਚ ਹੀ ਜਾਵਾਂਗੀ,ਤੁਸੀਂ ਆ ਸਕੋਗੇ ਕਿ ਨਹੀਂ,ਏਸ
ਵਿਚ ਮੈਨੂੰ ਸ਼ਕ ਹੋ ਰਿਹਾ ਹੈ ।
ਮੈਂ ਜ਼ੋਰ ਨਾਲ ਕਹਿੰਦੀ ਹਾਂ ਕਿ ਜੇ ਕਿਸੇ ਤਰਾਂ ਦਾ ਰਤੀ ਭਰ
ਵੀ ਖਤਰਾ ਜਾਪੇ ਤਾਂ ਬਿਲਕੁਲ ਨਾਂ ਆਉਣਾ। ਚਾਰੇ ਪਾਸੇ ਦੁਸ਼ਮਨ
ਖਿਲਰੇ ਪਏ ਹਨ। ਤੁਹਾਡੀ ਹਿੰਮਤ ਤੇ ਤੁਹਾਡੇ ਸਾਥੀਆਂ ਦੀ ਬਹਾਦਰੀ
ਨੂੰ ਜਾਨ ਦਿਆਂ ਹੋਇਆਂ ਵੀ ਮੈਂ ਇਸ ਖਿਆਲ ਤੋਂ ਡਰ ਜਾਂਦੀ ਹਾਂ ਕਿ
ਤੁਸੀਂ ਮੈਨੂੰ ਮਿਲਣ ਆਕੇ ਕਿਸੇ ਬਿਪਤਾ ਵਿਚ ਨਾਂ ਫਸ ਜਾਉ। ਭਾਵੇਂ
ਤੁਹਾਨੂੰ ਮਿਲਣ ਲਈ ਉਸ ਥਾਂ ਪੁਜ ਕੇ ਤੁਹਾਨੂੰ ਨਾਂ ਵੇਖਣਾ ਮੇਰੀ ਮੌਤ
ਦੇ ਬਰਾਬਰ ਹੈ ਪਰ ਫਿਰ ਵੀ ਜ਼ਰਾ ਵੀ ਕਿਸੇ ਗਲ ਦਾ ਡਰ ਹੋਵੇ ਤਾਂ
ਤੁਸਾਂ ਬਿਲਕੁਲ ਨਾਂ ਆਉਣਾ, ਕਦੀ ਨਾਂ ਆਉਣਾ, ਕਿਸੇ ਦਸ਼ਾ ਵਿਚ
ਵੀ ਨਾਂ ਆਉਣਾ ।
ਬਹੁਤੇ ਡਰ ਦਾ ਕਾਰਨ ਇਹ ਹੈ ਕਿ ਮੈਂ ਆਪਣੇ ਭਰਾ ਦੇ ਮੁੰਹੋਂ
ਸੁਣ ਚੁਕੀ ਹਾਂ ਕਿ ਗੋਪਾਲ ਸ਼ੰਕਰ ਅਜ ਕਲ ਇਥੇ ਹੀ ਹੈ ਅਤੇ ਤੁਹਾਨੂੰ
ਫਸਾਉਣ ਲਈ ਚਾਲ ਸੋਚ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਸਾਡੇ
ਮਹਾਰਾਜ ਤੁਹਾਡੇ ਜ਼ਾਲਮ ਸਿੰਹ ਦੀਆਂ ਗਲਾਂ ਵਿਚ ਆ ਗਏ ਹਨ ਅਤੇ
ਰਕਤ ਮੰਡਲ ਨੂੰ ਨਸ਼ਟ ਕਰਨ ਵਿਚ ਸਹਾਹਿਤਾ ਦੇਣ ਲਈ ਤਿਆਰ
ਹੋ ਗਏ ਹਨ ।
ਇਕ ਉਡਦੀ ਹੋਈ ਖਬਰ ਸੁਣੀ ਹੈ, ਕਿਥੋਂ ਤਕ ਠੀਕ ਹੈ ਕਹਿ
ਨਹੀਂ ਸਕਦੀ, ਕਿ ਸਿੰਧੂ ਰੈਜ਼ੀਡੈਂਨਸੀ ਵਿਚ ਇਕ ਹਵਾਈ ਜਹਾਜ਼
ਆਇਆ ਹੈ ਅਤੇ ਕੁਝ ਫੌਜ ਵੀ ਇਕੱਠੀ ਕੀਤੀ ਜਾ ਰਹੀ ਹੈ। ਤੁਹਾਡੇ
ਜਾਸੂਸਾਂ ਨੇ ਇਹਦੀ ਖਬਰ ਤੁਹਾਨੂੰ ਜ਼ਰੂਰ ਦਿਤੀ ਹੋਵੇਗੀ । ਪਰ ਇਹ
ਸਭ ਕੁਝ ਤੁਹਾਡੇ ਤੇ ਤੁਹਾਡੇ ਸਾਥੀਆਂ ਦੇ ਫੜਨ ਲਈ ਹੀ ਹੋ ਰਿਹਾ ਹੈ
ਇਹ ਸੋਚਕੇ ਮੈਂ ਕੰਬ ਜਾਂਦੀ ਹਾਂ।
ਹੋਰ ਕੀ ਲਿਖਾਂ ? ਮੈਨੂੰ ਤੁਹਾਡੇ ਸਿਵਾ ਹੋਰ ਕੋਈ ਖਿਆਲ ਹੀ
ਨਹੀਂ ਆਉਂਦਾ ਜੋ ਲਿਖਾ ! ਪ੍ਰੀਤਮ ! ਕਦੋਂ ਤੁਸੀਂ ਇਨ੍ਹਾਂ ਖਤਰਨਾਕ
ਕੰਮਾਂ,ਦਾ ਪਿਛਾ ਛਡੋਗੇ ਅਤੇ ਮੈਨੂੰ ਸ਼ਾਂਤੀ ਦਿਓਗੇ? ਹੁਣ ਮਿਲਣ ਤੋਂ ਹੀ
ਹੋਰ ਕੁਝ ਕਹਿ ਸੁਣ ਸਕਾਂਗੀ ।
ਖੂਨ ਦੀ ਗੰਗਾ-੪

੧੮