ਪੰਨਾ:ਖੂਨੀ ਗੰਗਾ.pdf/24

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਗੇਂਦਰ-ਇਹਦੇ ਵਿਚ ਕੀ ਸ਼ਕ ਹੈ। ਪਰ ਜਿਦਾਂ ਵੀ ਹੋਵੇ
ਏਸ ਕੰਮ ਨੂੰ ਕਰਨਾ ਹੈ। ਅਸੀਂ ਜੋ ਉਹੋ ਜਹੇ ਜਹਾਜ਼ ਨਾਂ ਵੀ ਬਣਾ
ਸਕੀਏ ਤਾਂ ਵੀ ਉਹਨੂੰ ਗੋਪਾਲ ਸ਼ੰਕਰ ਦੇ ਪਾਸ ਰਹਿਣ ਦੇਣਾ ਆਤਮ
ਘਾਤ ਕਰਨ ਦੇ ਬਰਾਬਰ ਹੈ। ਉਹੋ ਜਹੇ ਹਵਾਈ ਜਹਾਜ਼ ਤੇ ਚੜ ਕੇ
ਜਦ ਚਾਹੇ ਸਾਡੇ ਕਿਲੇ ਤੇ ਬੰਬ ਸੁਟੇ ਜਾ ਸਕਦੇ ਹਨ।
ਕੇਸ਼ਵ-ਇਹ ਤਾਂ ਠੀਕ ਹੈ ਪਰ ਕੀਤਾ ਕੀ ਜਾਵੇ । ਇਕ ਵਾਰ
ਕੋਸ਼ਸ਼ ਕਰ ਵੇਖੋ, ਕੁਝ ਜਾਸੂਸਾਂ ਨੂੰ ਭੇਜੋ, ਸ਼ਾਇਦ ਉਹ ਓਸ ਹਵਾਈ
ਜਹਾਜ਼ ਨੂੰ ਲਿਆ ਸਕਣ ਜਾਂ ਜੇ ਲਿਆਂ ਨਾ ਸਕਣ ਤਾਂ ਉਹਨੂੰ ਤੋੜ
ਤਾੜਕੇ ਨਸ਼ਟ ਕਰ ਆਉਣ।
ਨਗੇਂਦਰ-ਜਾਸੂਸਾਂ ਤੋਂ ਇਹ ਕੰਮ ਨਹੀਂ ਹੋ ਸਕੇਗਾ, ਇਹਦੇ
ਲਈ ਮੈਂ ਆਪ ਜਾਣਾ ਚਾਹੁੰਦਾ ਹਾਂ ।
ਕੇਸ਼ਵ-ਤੁਸੀਂ ਆਪ ! ਨਹੀਂ ਨਹੀਂ ਸਰਦਾਰ, ਇਹ ਨਹੀਂ
ਹੋਣਾ ਚਾਹੀਦਾ ! ਤੁਹਾਡਾ ਇਸ ਕੰਮ ਲਈ ਖਤਰੇ ਵਿਚ ਪੈਣਾ ਠੀਕ
ਨਹੀਂ ! ਤੁਹਾਡੇ ਚਲੇ ਜਾਣ ਨਾਲ ਫਿਰ ਕੁਝ ਵੀ ਨਹੀਂ ਹੋ ਸਕੇਗਾ ।
ਇਸ ਵੇਲੇ ਜ਼ਾਲਮ ਸਿੰਹ ਨਾਲ ਸਾਡੀ ਲੜਾਈ ਹਰ ਤਰ੍ਹਾਂ ਸ਼ੁਰੂ ਹੋ ਗਈ
ਹੈ, ਦਸਾਂ ਦਸਾਂ ਮਿੰਟਾਂ ਪਿਛੋਂ ਜ਼ਰੂਰੀ ਤਾਰ ਆਉਂਦੇ ਹੁੰਦੇ ਹਨ ਅਤੇ
ਜ਼ਰੂਰੀ ਫੈਸਲੇ ਕਰਨੇ ਪੈਂਦੇ ਹਨ । ਇਸ ਵੇਲੇ ਜ਼ਰੂਰੀ ਕੰਮ ਵੀ ਹੋਵੇ ਤਾਂ
ਵੀ ਹੈਡਕੁਵਾਟਰ ਛਡਨਾ ਤੁਹਾਡੇ ਲਈ ਠੀਕ ਨਹੀਂ। ਹੁਣੇ ਵੇਖੋ ਇਹ
ਤਾਰ ਆਈ ਹੈ ਜੀਹਨੂੰ ਮੈਂ ਤੁਹਾਡੇ ਵਲ ਭੇਜ ਹੀ ਰਿਹਾ ਸਾਂ ਕਿ ਤੁਸੀਂ
ਫੋਨ ਕੀਤਾ ।
ਨਗੇਂਦਰ-ਕੀ ਤਾਰ ਹੈ ?
ਕੇਸ਼ਵ-ਮੈਂ ਪੜ੍ਹਦਾ ਹਾਂ ਸੁਣੋ-"ਮਾਹਿਮਪੁਰ ਵਿਚ ਕਲ ਰਾਤ
ਨੂੰ ਬਦੇਸ਼ੀਆਂ ਨੂੰ ਦਿਤਾ ਹੋਇਆ ਸਮਾਂ ਬੀਤ ਗਿਆ । ਕਿਉਂਕਿ ਕੋਈ
ਵੀ ਆਪਣੀ ਥਾਂ ਛਡਕੇ ਨਹੀਂ ਗਿਆ ਇਸ ਲਈ ਛੇ ਮੁਖੀ ਬਦੇਸ਼ੀ
ਵਪਾਰੀ, ਸ਼ਾਹੂਕਾਰ ਤੇ ਰਈਸ ਮਾਰ ਦਿਤੇ ਗਏ । ਅਜ਼ ਸਵੇਰੇ ਇਹ
ਖਬਰ ਚਾਰੇ ਪਾਸੇ ਬਿਜਲੀ ਵਾਂਗ ਖਿਲਰ ਗਈ । ਮਹਾਰਾਜ ਵਲੋਂ ਫੜੋ
ਫੜਾਈ ਸ਼ੁਰੂ ਹੋ ਗਈ ਹੈ, ਪਰ ਬਦੇਸ਼ੀਆਂ ਤੇ ਇਹਦਾ ਯੋਗ ਅਸਰ
ਖੂਨ ਦੀ ਗੰਗ-੪

੨੩