ਪੰਨਾ:ਖੂਨੀ ਗੰਗਾ.pdf/28

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਉਸ ਪਤਲੀ ਤੇ ਕੱਚੀ ਸੜਕ ਤੇ ਹੋ ਪਏ ਜੋ ਉਨ੍ਹਾਂ ਦੇ ਰਾਜ ਵਲ ਜਾਂਦੀ
ਸੀ ਤੇ ਜੀਹਨੂੰ ਕੜਕ ਦੀ ਥਾਂ ਪਹਾੜੀ ਪਗਡੰਡੀ ਕਹਿਣਾ ਯੋਗ ਹੋਵੇਗਾ।
ਅਜੇ ਗਿਰੀਸ਼ ਵਿਕ੍ਰਮ ਨੇ ਸੌ ਗਜ਼ ਵੀ ਫਾਸਲਾ ਨਹੀਂ ਮੁਕਾਇਆ
ਸੀ ਕਿ ਅਚਾਨਕ ਉਨ੍ਹਾਂ ਦੇ ਕੰਨੀਂ ਇਕ ਹੌਲੀ ਜਹੀ ਸੀਟੀ ਵੱਜਣ
ਦੀ ਆਵਾਜ਼ ਆਈ ਅਤੇ ਇਹਦੇ ਨਾਲ ਹੀ ਸਾਹਮਣੇ ਵਲ ਇਕ
ਸਵਾਰ ਦਿਸਿਆ ਜੋ ਪਾਸੇ ਦੇ ਜੰਗਲ ਵਿਚੋਂ ਨਿਕਲਕੇ ਪਗਡੰਡੀ ਤੇ ਆ
ਗਿਆ ਸੀ। ਉਸੇ ਵੇਲੇ ਉਨ੍ਹਾਂ ਦਾ ਹੱਥ ਲਕ ਵਲ ਗਿਆ ਅਤੇ ਲਗਾਮ
ਉਨ੍ਹਾਂ ਨੇ ਖਬੇ ਹਥ ਵਿਚ ਫੜ ਲਈ ਕਿਉਂਕਿ ਉਨ੍ਹਾਂ ਨੂੰ ਖਿਆਲ
ਹੋਇਆ ਕਿ ਉਹ ਸੀਟੀ ਉਨ੍ਹਾਂ ਦੇ ਵੈਰੀਆਂ ਦੀ ਵਜ਼ਾਈ ਹੋ ਸਕਦੀ ਹੈ
ਅਤੇ ਹੋ ਸਕਦਾ ਹੈ ਕਿ ਇਹ ਸਵਾਰ ਵੀ ਉਨ੍ਹਾਂ ਦਾ ਕੋਈ ਵੈਰੀ ਹੀ ਹੋਵੇ।
ਉਹ ਸਵਾਰ ਨੇੜੇ ਆ ਗਿਆ ਅਤੇ ਤਦ ਅਚਾਨਕ ਮਹਾਰਾਜ
ਗਿਰੀਸ਼ ਵਿਕ੍ਰਮ ਨੇ ਉਹਨੂੰ ਪਛਾਨ ਲਿਆ।ਇਹ ਉਹੋ ਅਜਨਬੀ ਸੀ
ਜੀਹਦੇ ਨਾਲ ਹਵਾਈ ਜਹਾਜ਼ ਤੇ ਚੜਕੇ ਉਹ ਰਕਤ ਮੰਡਲ ਦੇ ਮੁਖੀ
ਨਗੇਂਦਰ ਸਿੰਹ ਨੂੰ ਬਚਾਉਣ ਗਏ ਸਨ। *ਇਸ ਵੇਲੇ ਅਚਾਨਕ ਏਸ
ਆਦਮੀ ਨੂੰ ਸਾਹਮਣੇ ਵੇਖ ਇਕ ਵਾਰ ਤਾਂ ਗਰੀਸ਼ ਵਿਕ੍ਰਮ ਕੰਬ ਗਏ
ਪਰ ਫੇਰ ਝਟ ਹੀ ਸੰਭਲੇ ਅਤੇ ਹਸਦੇ ਹੋਏ ਆਪਣੀ ਪਸਤੌਲ ਪੇਟੀ ਵਿਚ
ਪਰ ਆਪਣਾ ਘੋੜਾ ਅਗਾਂਹ ਕਰਦੇ ਹੋਏ ਬੋਲੇ, "ਉਹ ਹੋ ! ਤੁਸੀਂ ਇਥੇ
ਕਿਥੇ ? ਮੈਂ ਤਾਂ ਸੀਟੀ ਦੀ ਆਵਾਜ਼ ਸੁਣ ਕਿਸੇ ਵੈਰੀ ਦੇ ਹੋਣ ਦਾ
ਖਿਆਲ ਕਰਕੇ ਡਰ ਗਿਆ ਸੀ।
ਉਹ ਅਜਨਬੀ ਵੀ ਅਗਾਂਹ ਵਧ ਆਇਆ ਅਤੇ ਮੁਸਕਰਾਉਂਦਾ
ਹੋਇਆ ਬੋਲਿਆ ਬੋਲਿਆ, “ਅਸੀਂ ਵੀ ਆਪਣੇ ਪਿਸ਼ਾਚੀ ਕੰਮ ਵਿਚ
ਲਗੇ ਕਿਤੇ ਜਾ ਰਹੇ ਹਾਂ । ਪਰ ਤੁਸੀਂ ਅਚਾਨਕ ਆਪਣੀ ਰਿਆਸਤ ਛੱਡ
ਕਾਠਮਾਂਡੂ ਕਿੱਦਾਂ ਆ ਪੁਜੇ ? ਅਜੇ ਪਰਸੋਂ ਹੀ ਤਾਂ ਧਰਮਪੁਰ ਤੋਂ ਭੇਜੀ
ਹੋਈ ਤੁਹਾਡੀ ਚਿਠੀ ਮੈਨੂੰ ਮਿਲੀ ਸੀ।"
ਗਿਰਸ਼ੀ-ਜੀ ਹਾਂ, ਪਰ ਉਹ ਚਿਠੀ ਭੇਜਣ ਦੇ ਪਿਛੋਂ ਹੀ ਮੈਨੂੰ
ਨਿਪਾਲ ਮਹਾਰਾਜ ਅਧਿਰਾਜ ਦੇ ਸਖਤ ਸੁਨੇਹਾ ਮਿਲਿਆ ਜਿਸ ਵਿਚ
*ਤੀਜੇ ਹਿਸੇ ਵਿਚ ਜਵਾਲਾ ਮੁਖੀ ਕਾਂਡ ਵੇਖੋ।
ਖੂਨ ਦੀ ਗੰਗਾ-੪

੨੭