ਪੰਨਾ:ਖੂਨੀ ਗੰਗਾ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਲ ਇਕਠੇ ਰਹੇ ਸਾਂ। ਪਰ ਕੁਝ ਚਿਰ ਤੋਂ ਆਪਸ ਵਿਚ ਮਿਲਣ ਦਾ
ਸਮਾਂ ਨਹੀਂ ਲਿਆ ਸੀ ।
ਅਜ-ਹਵਾਂ ! ਫੇਰ ?
ਗਿਰੀਸ਼-ਗੋਪਾਲ ਸ਼ੰਕਰ ਨੇ ਜਦ ਇਹ ਲਿਖਿਆ ਕਿ “ਤੁਸੀਂ
ਚਿਠੀ ਵੇਖਦੇ ਹੀ ਬਿਨਾਂ ਕਿਸੇ ਸ਼ਕ ਦੇ ਅਤੇ ਬਿਨਾਂ ਕਿਸੇ ਪ੍ਰਬੰਧ ਦੇ ਆ
ਜਾਓ, ਮੈਂ ਇਕ ਅਨੋਖੀ ਚੀਜ਼ ਤੁਹਾਨੂੰ ਵਿਖਾਉਣਾ ਚਾਹੁੰਦਾ ਹਾਂ ਜੋ ਮੈਂ
ਆਪ ਕਾਢ ਕਢੀ ਹੈ। ਤਾਂ ਮੈਂ ਆਪਣੇ ਆਪਨੂੰ ਕਿਸੇ ਤਰ੍ਹਾਂ ਰੋਕ ਨਾਂ
ਸਕਿਆ ਕਿਉਂਕਿ ਮੈਨੂੰ ਪਤਾ ਸੀ ਕਿ ਗੋਪਾਲ ਸ਼ੰਕਰ ਪਹਿਲੇ ਦਰਜੇ
ਸਾਇੰਸਦਾਨ ਹੈ ਅਤੇ ਉਹਦੀ ਬਨਾਈ ਹੋਈ ਅਨੋਖੀ ਚੀਜ਼ ਅਸਲ
ਵਿਚ ਅਨੋਖੀ ਹੀ ਹੋਵੇਗੀ । ਸੋ ਝਟ ਉਨ੍ਹਾਂ ਨੂੰ ਮਿਲਣ ਲਈ ਚਲ
ਪਿਆ ।ਜਦ ਕੁਝ ਪੈਂਡਾ ਮੌਕਾ ਚੁਕਾ ਤਾਂ ਪਤਾ ਲਗਾ ਕਿ ਉਹ ਸਿੰਧੀ
ਰੈਜ਼ੀਡੈਨਸੀ ਵਿਚ ਉਤਰੇ ਹੋਏ ਹਨ ਅਤੇ ਮੈਨੂੰ ਉਥੇ ਸਦਣਾ ਚਾਹੁੰਦੇ ਹਨ।
ਤਦ ਮੈਨੂੰ ਕੁਝ ਸ਼ਕ ਹੋਇਆ ਅਤੇ ਮੈਂ ਅਧੇ ਰਸਤੇ ਵਿਚ ਹੀ ਰੁਕ ਗਿਆ,
ਪਰ ਉਸੇ ਵੇਲੇ ਗੋਪਾਲ ਸ਼ੰਕਰ ਆਪ ਉਥੇ ਆ ਪੁਜੇ ਅਤੇ ਕਈ ਤਰ੍ਹਾਂ
ਦੀਆਂ ਗਲਾਂ ਕਰਕੇ ਤੇ ਭਰੋਸਾ ਦਿਵਾਕੇ ਮੈਨੂੰ ਆਪਣੇ ਨਾਲ ਰੈਜ਼ੀਡੈਨਸੀ
ਵਿਚ ਲੈ ਗਏ।
ਅਜ-(ਹੈਰਾਨੀ ਨਾਲ) ਤੁਸੀਂ ਸਿੰਧੂ ਰੈਜ਼ੀਡੈਨਸੀ ਵਿਚ ਗਏ
ਅਤੇ ਫਿਰ ਵੀ ਸਹੀ ਸਲਾਮਤ ਵਾਪਸ ਆ ਗਏ।
ਗਿਰੀਸ਼-ਹਾਂ, ਗੋਪਾਲ ਸ਼ੰਕਰ ਦੇ ਕਰਕੇ ਮੇਰੇ ਨਾਲ ਕਿਸੇ ਤਰ੍ਹਾਂ
ਦੀ ਛੇੜਖਾਨੀ ਨਹੀਂ ਹੋਈ, ਨਾਲ ਹੀ ਮੈਂ ਨਿਪਾਲ ਦੇ ਮਹਾਰਾਜ ਅਤੇ
ਮਹਾਰਾਜਾ ਰਾਜ ਨੂੰ ਵੀ ਮਿਲਿਆ ਅਤੇ ਅੰਗਰੇਜ਼ੀ ਰੈਜ਼ੀਡੈਂਟ ਨਾਲ
ਵੀ ਕਾਫੀ ਚਿਰ ਗਲਾਂ ਕਰ ਸਕਿਆ । ਸਚ ਤਾਂ ਇਹ ਹੈ ਕਿ ਹੁਣ ਮਹਾ-
ਰਾਜ ਜ਼ਾਲਮ ਸਿੰਹ ਦਾ ਰੁਖ ਬਦਲ ਗਿਆ ਹੈ ਅਤੇ ਉਹ ਮੈਨੂੰ ਕੇਵਲ ਹਰ
ਚੀਜ਼ ਤੋਂ ਮਾਫ ਕਰ ਦੇਣ ਲਈ ਹੀ ਤਿਆਰ ਨਹੀਂ ਹਨ ਸਗੋਂ ਮੇਰੇ ਰਾਜ
ਦੀ ਸਰਹਦ ਦਾ ਇਕ ਕਲਾ ਜੋ ਮੇਰੇ ਬਜ਼ੁਰਗਾਂ ਤੋਂ ਧਕੇਸ਼ਾਹੀ ਨਾਲ
ਖੋਹ ਲਿਆ ਗਿਆ ਸੀ ਵਾਪਸ ਕਰਨ ਲਈ ਤਿਆਰ ਹਨ ਸ਼ਰਤ ਇਹ ਹੈ
ਕਿ ਮੈਂ ਉਨ੍ਹਾਂ ਦਾ ਪ੍ਰਸਤਾਵ ਮੰਨ ਲਵਾਂ ।
ਖੂਨ ਦੀ ਗੰਗਾ-੪

੨੯