ਪੰਨਾ:ਖੂਨੀ ਗੰਗਾ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਰਜ਼ ਤੋਂ ਪਾਸੇ ਨਹੀਂ ਲਿਜਾ ਸਕਦਾ। ਉਨ੍ਹਾਂ ਲਈ ਮੈਂ ਆਪਣਾ ਪ੍ਰਣ
ਨਹੀਂ ਤੋੜ ਸਕਦਾ। ਉਨ੍ਹਾਂ ਲਈ ਮੈਂ ਆਪਣੇ ਦੇਸ਼ ਦੀ ਬਲੀ ਨਹੀਂ ਦੇ
ਸਕਦਾ । ਤੁਸੀਂ ਮੰਨੋ ਜਾਂ ਨਾ ਮੰਨੋ ਪਰ ਮੈਂ ਆਪਣੇ ਦਿਲ ਦੀ ਗਲ
ਦਸ ਦਿੱਤੀ ਹੈ।"
ਮਹਾਰਾਜ ਗਿਰੀਸ਼ ਵਿਕਰਮ ਦੀ ਆਵਾਜ਼ ਜੋਸ਼ ਨਾਲ ਕੰਬਣ
ਲਗ ਪਈ ਸੀ, ਉਨ੍ਹਾਂ ਦੇ ਚਿਹਰੇ ਤੋਂ ਉਨ੍ਹਾਂ ਦੇ ਦਿਲ ਦਾ ਹਾਲ ਸਾਫ
ਪ੍ਰਗਟ ਹੋ ਰਿਹਾ ਸੀ।
ਮਹਾਰਾਜ ਦੀਆਂ ਗਲਾਂ ਸੁਣ ਅਜਨਬੀ ਇਕ ਸੈਕਿੰਡ ਲਈ
ਚੁਪ ਰਿਹਾ, ਇਹਦੇ ਪਿਛੋਂ ਬੋਲਿਆ, “ਮਹਾਰਾਜ ! ਤੁਹਾਡੇ ਸ਼ਬਦ
ਤੁਹਾਡੇ ਦਿਲ ਦੀ ਹਿੰਮਤ ਪ੍ਰਗਟ ਕਰਦੇ ਹਨ। ਮੈਨੂੰ ਵੀ ਤੁਹਾਡੇ ਤੇ ਪੂਰਾ
ਵਿਸ਼ਵਾਸ ਹੈ ਅਤੇ ਮੈਂ ਸਮਝਦਾ ਹਾਂ ਕਿ ਤੁਸੀਂ ਇਸ ਕਠਨ ਪ੍ਰੀਖਿਆ
ਚੋਂ ਪਾਸ ਨਿਕਲੋਗੇ । ਸੰਸਾਰ ਵਿਚ ਸਭ ਬੰਧਨਾਂ ਨਾਲੋਂ ਕਰੜਾ ਮਿੱਤ੍ਰਤਾ
ਦਾ ਬੰਨਣ ਹੁੰਦਾ ਹੈ । ਜੇ ਤੁਸੀਂ ਆਪਣੇ ਦੇਸ਼ ਲਈ ਉਸ ਬੰਧਨ ਨੂੰ ਵੀ
ਤੋੜਣ ਲਈ ਤਿਆਰ ਹੋ ਤਾਂ ਫਿਰ ਤੁਹਾਡੇ ਰਸਤੇ ਵਿਚ ਕੋਈ ਰੋਕ
ਨਹੀਂ ਆ ਸਕਦੀ । ਜੇ ਤੁਸੀਂ ਸਚਮੁਚ ਸਾਡੀ ਸਲਾਹ ਨਾਲ ਇਹਦਾ
ਉਤਰ ਦੇਣਾ ਚਾਹੁੰਦੇ ਹੋ ਤਾਂ ਫੇਰ ਦੋ ਦਿਨ ਸਬਰ ਕਰੋ । ਮੈਂ ਇਕ
ਜ਼ਰੂਰੀ ਕੰਮ ਜਾ ਰਿਹਾ ਹਾਂ ਜਿਥੋਂ ਕਲ ਮੁੜਾਂਗਾ ਅਤੇ ਪਰਸੋਂ ਤੁਹਾਨੂੰ
ਉਥੇ ਥਾਂ ਤੇ ਮਿਲਾਂਗਾ ਜਿਥੇ ਉਸ ਦਿਨ ਗਲਾਂ ਹੋਈਆਂ ਸਨ। ਉਸ ਵੇਲੇ
ਤੁਹਾਨੂੰ ਸਾਡੀ ਰਾਇ ਦਾ ਪਤਾ ਮਿਲ ਜਾਇਗਾ ਅਤੇ ਇਸ ਗਲ ਦਾ
ਉਤਰ ਵੀ ਮਿਲ ਜਾਇਗਾ।"
ਗਰੀਸ਼-ਚੰਗੀ ਗਲ ਹੈ । ਇੰਨੇ ਵਿਚ ਮੈਂ ਆਪਣੇ ਸਰਦਾਰਾਂ
ਤੇ ਸੰਬੰਧੀਆਂ ਨੂੰ ਵੀ ਟੋਹ ਲੈਂਦਾ ਹਾਂ ਕਿ ਉਨ੍ਹਾਂ ਦਾ ਖਿਆਲ ਕੀ ਹੈ।
ਭਾਵੇਂ ਮੈਂ ਆਪਣੇ ਨਿਸਚਿਆਂ ਲਈ ਪੂਰਾ ਸੁਤੰਤਰ ਹਾਂ ਫੇਰ ਵੀ ਜੇ
ਆਪਣੇ ਸਰਦਾਰਾਂ ਨੂੰ ਨਾਲ ਮਿਲਾਈ ਆਪਣਾ ਕੰਮ ਕਰ ਸਕਾਂ ਤਾਂ
ਚੰਗਾ ਹੀ ਹੋਵੇਗਾ ਨਾਂ ?
"ਇਹਦੇ ਵਿਚ ਕੀ ਸ਼ਕ ਹੈ" ਕਹਿਕੇ ਅਜਨਬੀ ਨੇ ਆਪਣਾ
ਘੋੜਾ ਰੋਕ ਲਿਆ। ਦੋਵੇਂ ਜਣੇ ਰਾਮ ਰਵਈਏ ਪਿਛੋਂ ਵਖ ਹੋਏ।
ਖੂਨ ਦੀ ਗੰਗਾ-੪

੩੨