ਪੰਨਾ:ਖੂਨੀ ਗੰਗਾ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਹਾਰਾਜ ਗਿਰੀਸ਼ ਵਿਕਰਮ ਆਪਣੇ ਰਾਹ ਪਏ ਅਤੇ ਉਸ ਅਜਨਬੀ ਨੇ
ਘੋੜਾ ਮੋੜਿਆ ਅਤੇ ਪਿਛਾਂਹ ਨੂੰ ਮੁੜ ਪਿਆ ।ਪਰ ਅਜੇ ਪੰਜ ਸਤ ਹੀ
ਕਦਮ ਗਿਆ ਹੋਵੇਗਾ ਕਿ ਪਗਡੰਡੀ ਦੇ ਇਕ ਪਾਸਿਉਂ ਇਕ ਸੰਘਣੀ
ਝਾੜੀ ਦੇ ਉਹਲਿਓਂ ਕਿਸੇ ਤਰਾਂ ਦੀ ਆਵਾਜ਼ ਸੁਣ ਉਹ ਤ੍ਰਭਕਿਆ ।
ਸਿਰ ਮੋੜਕੇ ਤਕਿਆ ਤਾਂ ਫੌਜੀ ਵਰਦੀ ਵਿਚ ਇਕ ਨੌਜਵਾਨ ਨੂੰ ਉਸ
ਝਾੜੀ ਚੋਂ ਬਾਹਰ ਨਿਕਲਦੇ ਵੇਖਿਆ । ਨੌਜਵਾਨ ਨੂੰ ਇਕ ਵਾਰ ਵੇਖ-
ਦਿਆਂ ਹੀ ਅਜਨਬੀ ਨੇ ਪਛਾਣ ਲਿਆ ਅਤੇ ਤ੍ਰਭਕਕੇ ਕਿਹਾ, "ਸ੍ਰਦਾਰ !
ਤੁਸੀਂ ਇਥੇ !!"
ਨਗੇਂਦਰ ਸਿੰਹ ਪਗਡੰਡੀ ਤੇ ਆ ਗਏ ਅਤੇ ਇਕ ਟਕ ਓਧਰ
ਵੇਖਦੇ ਹੋਏ ਜਿਧਰ ਗਿਰੀਸ਼ ਵਿਕਰਮ ਗਿਆ ਸੀ,ਕੁਝ ਹੌਲੀ ਜਹੀ
ਆਵਾਜ਼ ਵਿਚ ਬੋਲੇ-"ਉਫ਼! ਇਸ ਦੇਸ਼ ਦੀ ਇਹ ਬੁਰੀ ਦਸ਼ਾ ਇਹੋ ਜਹੇ
ਕਮੀਨਿਆਂ ਕਰਕੇ ਹੀ ਹੋ ਰਹੀ ਹੈ।"
ਅਜਨਬੀ ਨੇ ਹੈਰਾਨੀ ਨਾਲ ਕਿਹਾ, 'ਇਹ ਤੁਸੀਂ ਕੀ ਕਿਹਾ ਹੈ !'
ਨਗੇਂਦਰ ਸਿੰਹ ਬੋਲੇ, "ਇਹ ਗਿਰੀਸ਼ ਵਿਕਰਮ ਸਿੰਹ ਹੀ ਸੀ
ਨਾ ਜਿਸ ਨਾਲ ਤੁਸੀਂ ਗਲਾਂ ਕਰ ਰਹੇ ਸੀ ?"
ਅਜਨਬੀ ਨੇ ਕਿਹਾ, “ਹਾਂ ।” ਨਗੇਂਦਰ ਨੇ ਕਰੋਧ ਨਾਲ ਦੰਦ
ਪੀਂਹਦੇ ਹੋਏ ਕਿਹਾ, "ਹਰਾਮਜ਼ਾਦਾ, ਬੇਈਮਾਨ ਕਿਤੋਂ ਦਾ ! ਕਿਹੋ
ਜਹੀਆਂ ਗਲਾਂ ਕਰਦਾ ਸੀ ਮਾਨੋਂ ਰਾਮ ਜਾਂ ਕਿਸ਼ਨ ਦੀ ਵੰਸ਼ ਦਾ ਇਹੋ
ਹੀ ਨਿਸ਼ਾਨ ਹੈ!"
ਅਜਨਬੀ ਦੀ ਹੈਰਾਨੀ ਹੋਰ ਵੀ ਵਧ ਗਈ । ਉਹ ਬੋਲਿਆ,
“ਸਰਦਾਰ ! ਤੁਸੀਂ ਕੀ ਕਹਿ ਰਹੇ ਹੋ ਮੇਰੀ ਸਮਝ ਵਿਚ ਕੁਝ ਨਹੀਂ
ਆਇਆ ! ਕੀ ਤੁਸੀਂ ਰਾਜਾ ਗਿਰੀਸ਼ ਵਿਕਰਮ ਤੇ ਕਿਸੇ ਤਰ੍ਹਾਂ ਦਾ ਸ਼ਕ
ਕਰਦੇ ਹੋ ?"
ਨਗੇਂਦਰ ਸਿੰਹ ਬੋਲੇ, "ਸ਼ਕ ? ਇਹ ਤਾਂ ਪੂਰਾ ਲੂਣ ਹਰਾਮੀ
ਹੈ । ਉਹ ਲੰਮੀਆਂ ਚੌੜੀਆਂ ਗਲਾਂ ਕਰਦਾ ਸੀ ਸਭ ਬਿਲਕੁਲ ਝੂਠ
ਸਨ । ਲੈ, ਇਹ ਖਤ ਪੜ੍ਹ, ਜੋ ਅਜੇ ਕੁਝ ਹੀ ਮਿੰਟ ਹੋਏ ਮੈਨੰ
ਮਿਲਿਆ ਹੈ ।"
ਖੂਨ ਦੀ ਗੰਗਾ-੪

੩੩