ਪੰਨਾ:ਖੂਨੀ ਗੰਗਾ.pdf/33

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਗੇਂਦਰ ਸਿੰਹ ਨੂੰ ਇਕ ਲਾਲ ਕਾਗਜ਼ ਜਿਹੜਾ ਉਨ੍ਹਾਂ ਦੇ ਹਥ
ਵਿਚ ਸੀ ਅਜਨਬੀ ਨੂੰ ਫੜਾ ਦਿੱਤਾ, ਜਿਸਨੇ ਉਹਨੂੰ ਬੜੀ ਹੈਰਾਨੀ ਨਾਲ
ਪੜ੍ਹਨਾ ਸ਼ੁਰੂ ਕੀਤਾ। ਜੇ ਸਾਡੇ ਪਾਠਕ ਇਸਨੂੰ ਵੇਖਣ ਤਾਂ ਕੁਝ ਵੀ ਨਾ
ਸਮਝ ਸਕਣ ਕਿਉਂਕਿ ਇਸ ਵਿਚ ਸ਼ਬਦਾਂ ਦੀ ਥਾਂ ਅੰਕ, ਲਕੀਰਾਂ ਤੇ
ਨਿਸ਼ਾਨ ਬਣੇ ਹੋਏ ਸਨ ਪਰ ਅਜਨਬੀ ਅਭਿਆਸ ਕਰਕੇ ਉਹਨੂੰ ਸੁਖੈਨ
ਹੀ ਪੜ ਗਿਆ ਅਤੇ ਉਹਦਾ ਮਤਲਬ ਸਮਝ ਗਿਆ ਜੋ ਏਦਾਂ ਸੀ:-
"ਹੁਣੇ ਹੀ ਗੋਪਾਲ ਸ਼ੰਕਰ ਰਾਜਾ ਗਰੀਸ਼ ਵਿਕਰਮ ਨੂੰ ਲੈ ਕੇ
ਕਿਤੇ ਗਏ ਹਨ । ਗਿਰੀਸ਼ ਵਿਕਰਮ ਵਿਸ਼ਵਾਸ਼ ਯੋਗ ਨਹੀਂ । ਉਹ
ਗੋਪਾਲ ਸ਼ੰਕਰ ਦਾ ਦਿਲੀ ਮਿਤ੍ਰ ਤੇ ਜਾਸੂਸ ਹੈ ਅਤੇ ਉਸੇ ਦੀ ਇਛਾ
ਅਨੁਸਾਰ ਸਿੰਧੂ ਸਰਕਾਰ ਤੋਂ ਸਤਿਕਾਰ ਤੇ ਇਨਾਮ ਲੈਣ ਦੇ ਲਾਲਚ
ਕਰਕੇ ਰਕਤ ਮੰਡਲ ਨਾਲ ਮਿਲ ਗਿਆ ਹੈ । ਜ਼ਾਲਮ ਸਿੰਹ ਗਿਰੀਸ਼
ਵਿਕਰਮ ਇੰਗਲੈਂਡ ਵਿਚ ਕਿਸੇ ਸਮੇਂ ਇਕ ਹੀ ਕਾਲਜ ਵਿਚ ਪੜ੍ਹੇ
ਹੋਏ ਦਿਲੀ ਮਿਤ੍ਰ ਹਨ । ਉਸ ਤੋਂ ਬੜਾ ਹੀ ਹੁਸ਼ਿਆਰ ਰਹਿਣਾ
ਜ਼ਰੂਰੀ ਹੈ।

"ਅਠਾਸੀ"


ਉਹ ਕਾਗਜ਼ ਪੜ੍ਹਦਿਆਂ ਹੀ ਨਰੇਂਦਰ ਸਿੰਹ ਵਾਂਗ ਇਸ
ਅਜਨਬੀ ਦੇ ਮਥੇ ਤੇ ਵੀ ਤੀਊੜੀਆਂ ਪੈ ਗਈਆਂ ਪਰ ਉਹਨੇ ਆਪਣੇ
ਆਪਨੂੰ ਸੰਭਾਲਕੇ ਕਿਹਾ, “ਜੇ ਸਚਮੁਚ ਇਹੋ ਗਲ ਹੈ ਤਾਂ ਅਸੀਂ ਬੜਾ
ਧੋਖਾ ਖਾਧਾ !"
ਨਗੇਂਦਰ-ਇਹਦੇ ਵਿਚ ਕੀ ਸ਼ਕ ਹੈ । ਉਹ ਸਾਡਾ ਕਾਫੀ ਭੇਦ
ਜਾਣ ਗਿਆ ਹੈ। ਭਾਵੇਂ ਮ੍ਰਿਤੂ ਕਿਰਣ ਬਾਰੇ ਉਹਦੇ ਘੜੀ ਮੁੜੀ ਸਵਾਲ
ਕਰਨ ਨੇ ਮੈਨੂੰ ਸ਼ਕ ਵਿਚ ਪਾ ਦਿੱਤਾ ਸੀ ਪਰ ਮੈਂ ਇਹ ਨਹੀਂ ਸੋਚਿਆ
ਸੀ ਕਿ ਉਹ ਏਨੇ ਕੁ ਪਾਣੀ ਵਿਚ ਹੈ। ਉਹਦੀਆਂ ਲੰਮੀਆਂ ਚੌੜੀਆਂ
ਗਲਾਂ ਨੇ ਮੈਨੂੰ ਵੀ ਧੋਖੇ ਵਿਚ ਪਾ ਦਿਤਾ ਸੀ । ਉਹਦਾ ਆਪਣੇ ਛਤ੍ਰੀਪਨ
ਦੀ ਦੁਹਾਈ ਦੇ ਦੇ ਕੇ ਸੁਦੇਸ਼ ਪ੍ਰੇਮ ਦੀਆਂ ਗਲਾਂ ਕਰਨਾਂ ਪਰਲੇ ਸਿਰੇ ਦਾ
ਧੋਖਾ ਸੀ । ਇਹਨੂੰ ਛੇਤੀ ਹੀ ਅਗਲੇ ਬੰਨੇ ਤੋਰ ਦੇਣਾ ਚਾਹੀਦਾ ਹੈ ।
ਅਜਨਬੀ-(ਕੁਝ ਸੋਚਦਾ ਹੋਇਆ) ਪਰ ਸਰਦਾਰ ! ਸ਼ਾਇਦ
ਖੂਨ ਦੀ ਗੰਗਾ-੪

੩੪