ਪੰਨਾ:ਖੂਨੀ ਗੰਗਾ.pdf/34

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਕਾਗਜ਼ ਦੀ ਗੱਲ ਝੂਠੀ ਹੋਵੇ।
ਨਗੇਂਦਰ-ਕੀ ਇਹ ਕਦੀ ਹੋ ਸਕਦਾ ਹੈ ? ਨੰਬਰ ਅਠਾਸੀ ਨੂੰ
ਕੀ ਤੁਸੀਂ ਜਾਣਦੇ ਨਹੀਂ ? ਉਹ ਪੂਰਾ ਵਿਸ਼ਵਾਸ਼ੀ ਆਦਮੀ ਹੈ!
ਅਜਨਬੀ-ਇਹ ਵੀ ਠੀਕ ਹੈ ਕਿ ਨੰਬਰ ਅਠਾਸੀ ਦੀ ਖਬਰ ਤੇ
ਅਚਾਨਕ ਕਿਸੇ ਤਰ੍ਹਾਂ ਦਾ ਅਵਿਸ਼ਵਾਸ਼ ਵੀ ਨਹੀਂ ਕੀਤਾ ਜਾ ਸਕਦਾ ।
ਉਹ ਬੜਾ ਹੀ ਹੁਸ਼ਿਆਰ ਆਦਮੀ ਹੈ ਅਤੇ ਖਾਸ ਕਰਕੇ ਅਜ ਕਲ ਤਾਂ,
ਜਦ ਤੋਂ ਹੁਕਮ ਸਿੰਹ ਰੈਜ਼ੀਡੈਂਟ ਹੋ ਕੇ ਆਇਆ ਹੈ, ਉਹਦੇ ਦਿਲ ਦੀ
ਧੜਕਨ ਬਣ ਗਿਆ ਹੈ, ਪਰ ਫੇਰ ਵੀ ਆਦਮੀ ਹੀ ਤਾਂ ਹੈ, ਸ਼ਾਇਦ
ਖੁੰਝ ਗਿਆ ਹੋਵੇ ।
ਨਗੇਂਦਰ-ਇਹ ਨਹੀਂ ਹੋ ਸਕਦਾ। ਮੈਨੂੰ ਤਾਂ ਇਸ ਖਬਰ ਤੇ
ਪੂਰਨ ਵਿਸ਼ਵਾਸ਼ ਹੈ । ਖੈਰ ਕੋਈ ਹਰਜ ਨਹੀਂ, ਪੜਤਾਲ ਕਰ ਲਈ
ਜਾਇਗੀ । ਤੁਸੀਂ ਕੀ ਉਸੇ ਜਗਾ ਜਾ ਰਹੇ ਹੋ ?
ਅਜਨਬੀ-ਜੀ ਹਾਂ, ਪਰ ਤੁਸੀ ਅਚਾਨਕ ਇਥੇ ਕਿਦਾਂ ਆ
ਪਹੁੰਚੇ ਅਤੇ ਸਾਡੀਆਂ ਗਲਾਂ ਕਿਦਾਂ ਸੁਣ ਲਈਆਂ ?
ਨਗੇਂਦਰ-ਮੈਨੂੰ ਇਕ ਬੜੀ ਚਿੰਤਾ ਨੂੰ ਲੈਕੇ ਨਿਕਲਣਾ ਪਿਆ
ਹੈ । ਚਲੋ ਰਾਹ ਵਿਚ ਮੈਂ ਸਾਰਾ ਹਾਲ ਸੁਨਾਉਂਦਾ ਹਾਂ । ਤੁਹਾਡੇ ਨਾਲ
ਕੁਝ ਆਦਮੀ ਵੀ ਹਨ ?
ਅਜਨਬੀ-ਕੋਈ ਵੀਹ ਪੰਝੀ ਆਦਮੀ ਲੁਕੇ ਲੁਕੇ ਮੇਰੇ ਨਾਲ ਹਨ।
ਨਗੇਂਦਰ-ਫੇਰ ਕੋਈ ਹਰਜ ਨਹੀਂ, ਵੇਖੀ ਜਾਇਗੀ। ਚੰਗਾ
ਹੁਣ ਚਲਣਾ ਚਾਹੀਦਾ ਹੈ।
ਨਗੇਂਦਰ ਸਿੰਹ ਆਪਣੇ ਘੋੜੇ ਤੇ ਚੜ੍ਹ ਬੈਠੇ । ਅਜਨਬੀ ਵੀ ਜੋ
ਉਨ੍ਹਾਂ ਨੂੰ ਵੇਖਕੇ ਘੋੜੇ ਤੋਂ ਉਤਰ ਪਿਆ ਸੀ, ਚੜ ਬੈਠਾ ਅਤੇ ਫੇਰ ਦੋਵੇਂ
ਆਪਸ ਵਿਚ ਗਲਾਂ ਕਰਦੇ ਹੋਏ ਗੋਨਾ ਪਹਾੜੀ ਵਲ ਚਲ ਪਏ।

(੩)


ਸੰਧਿਆ ਦਾ ਵੇਲਾ ਹੋਣ ਵਾਲਾ ਹੈ । ਬਿਛਾਂ ਤੇ ਪਹਾੜਾਂ ਦੇ ਲੰਮੇ
ਖੂਨ ਦੀ ਗੰਗਾ-੪

੩੫