ਪੰਨਾ:ਖੂਨੀ ਗੰਗਾ.pdf/35

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੰਮੇ ਪ੍ਰਛਾਵੇਂ ਦਸ ਰਹੇ ਹਨ ਕਿ ਸੂਰਜ ਅਸਤ ਹੋਣ ਵਾਲਾ ਹੈ।
ਜੰਗਲ ਤੇ ਪਹਾੜ ਦੇ ਸੁੰਨਸਾਨ ਤੇ ਡਰਾਉਣੀ ਚੁਪ ਵਿਚ ਅਸੀਂ
ਇਕ ਕੋਮਲ, ਨਾਜ਼ਕ ਤੇ ਸੁੰਦਰ ਇਸਤ੍ਰੀ ਨੂੰ ਜਾਂਦਿਆਂ ਵੇਖ ਰਹੇ ਹਾਂ ।
ਇਸਤ੍ਰੀ ਇਕ ਤਕੜੇ ਘੋੜੇ ਤੇ ਸਵਾਰ ਹੈ ਅਤੇ ਉਹਦਾ ਢੰਗ ਦਸ ਰਿਹਾ
ਹੈ ਕਿ ਉਹ ਘੋੜ ਸਵਾਰੀ ਵਿਚ ਪੂਰੀ ਹੁਸ਼ਿਆਰ ਹੈ ।ਘੋੜਾ ਵੀ ਆਪਣੀ
ਪੂਰੀ ਤੇਜ਼ੀ ਨਾਲ ਜਾ ਰਿਹਾ ਹੈ ਜਿਸ ਕਰਕੇ ਉਹਦੀ ਕੀਮਤੀ ਰੇਸ਼ਮੀ
ਸਾੜੀ ਦਾ ਪੱਲਾ ਹਵਾ ਵਿਚ ਉਡਦਾ ਹੋਇਆ ਉਹਦੀ ਸੁੰਦਰਤਾ ਨੂੰ
ਚਾਰ ਚੰਨ ਲਾ ਰਿਹਾ ਹੈ ।
ਇਹ ਕੋਮਲ ਇਸਤ੍ਰੀ ਕੌਣ ਹੈ ਆਸ ਹੈ ਸਾਡੇ ਪਾਠਕਾਂ ਨੂੰ ਪਛਾ-
ਣਦਿਆਂ ਦੇਰ ਨਹੀਂ ਲਗੀ ਹੋਵੇਗੀ ਕਿਉਂਕਿ ਉਹ ਕਈ ਵਾਰ ਵੇਖ ਚੁਕੇ
ਹਨ ਅਤੇ ਚੰਗੀ ਤਰ੍ਹਾਂ ਪਛਾਣਦੇ ਹਨ । ਇਹ ਕਾਮਨੀ ਰਾਨੀ ਹੈ ਅਤੇ
ਉਤੇ ਲਿਖੇ ਤੋਂ ਪਾਠਕ ਇਹ ਵੀ ਸਮਝ ਗਏ ਹੋਣਗੇ ਕਿ ਇਹ ਨਗੇਂਦਰ
ਸਿੰਹ ਨੂੰ ਮਿਲਣ ਗੋਨਾ ਹਾੜੀ ਵਲ ਜਾ ਰਹੀ ਹੈ । ਪਰ ਇਹਦਾ
ਇਕਲਿਆਂ ਜਾਣਾ ਨੂੰ ਹੈਰਾਨੀ ਵਿਚ ਪਾਉਂਦਾ ਹੈ। ਇਹੋ ਜਹੇ
ਡਰਾਉਣੇ ਥਾਂ ਜਿਥੇ ਹਰ ਤਰਾਂ ਦੇ ਜਾਨਵਰ ਆਮ ਤੁਰੇ ਫਿਰਦੇ ਹਨ,
ਇਕਲਿਆਂ ਜਾਨਾ, ਹਿੰਮਤ, ਬਹੁਤ ਵਡੀ ਹਿੰਮਤ ਦਾ ਕੰਮ ਹੈ । ਸ਼ਾਇਦ
ਕਾਮਨੀ ਰਾਨੀ ਨੇ ਇਹ ਸੋਚਕੇ ਇਹ ਕੰਮ ਕੀਤਾ ਹੋਵੇ ਕਿ ਜੇ ਉਹਨੇ ਕੁਝ
ਆਦਮੀ ਆਪਣੇ ਨਾਲ ਲਏ ਤਾਂ ਹੋ ਸਕਦਾ ਹੈ ਕਿ ਉਨ੍ਹਾਂ ਆਦਮੀਆਂ
ਰਾਹੀ ਨਗੇਂਦਰ ਸਿੰਹ ਦਾ ਭੇਦ ਜ਼ਾਹਰ ਹੋ ਜਾਵੇ।
ਲਓ ਹੁਣ ਜੰਗਲ ਮੁਕ ਹੀ ਗਿਆ ਅਤੇ ਗੋਨਾ ਪਹਾੜੀ ਵੀ
ਸਾਹਮਣੇ ਹੀ ਦਿਸਣ ਲਗ ਪਈ। ਦਸਾਂ ਪੰਦਰਾਂ ਮਿੰਟਾਂ ਵਿਚ ਉਹ ਉਥੇ
ਪੁਜ ਜਾਇਗੀ । ਉਹਨੇ ਘੋੜੇ ਨੂੰ ਅੱਡੀ ਲਾ ਕੇ ਉਹਦੀ ਚਾਲ ਹੋਰ ਵੀ
ਤੇਜ਼ ਕੀਤੀ ਪਰ ਉਹ ਅਚਾਨਕ ਹੀ ਤ੍ਰਭਕ ਪਈ। ਉਹਦੇ ਕੰਨੀ ਇਕ
ਹੌਲੀ ਜਹੀ ਸੀਟੀ ਦੀ ਆਵਾਜ਼ ਪਈ ਜੋ ਨੇੜੇ ਹੀ ਕਿਤੋਂ ਆਈ ਸੀ।
ਘੋੜੇ ਦੀ ਚਾਲ ਹੌਲੀ ਕਰਕੇ ਉਹਨੇ ਏਧਰ ਓਧਰ ਵੇਖਿਆ ਅਤੇ ਝਟ ਹੀ
ਆਪਣੇ ਖਬੇ ਪਾਸੇ ਇਕ ਵਡੇ ਸਾਰੇ ਬ੍ਰਿਛ ਦੇ ਉਹਲਿਓਂ ਇਕ ਆਦਮੀ
ਨੂੰ ਘੋੜੇ ਤੇ ਸਵਾਰ ਨਿਕਲਕੇ ਉਹਦੇ ਵਲ ਕੋਈ ਇਸ਼ਾਰਾ ਕਰਦੇ ਅਤੇ
ਖੂਨ ਦੀ ਗੰਗਾ-3

੩੬