ਸਮੱਗਰੀ 'ਤੇ ਜਾਓ

ਪੰਨਾ:ਖੂਨੀ ਗੰਗਾ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੇਰ ਸਜੇ ਪਾਸੇ ਜਾਕੇ ਝਾੜੀਆਂ ਉਹਲੇ ਗੁੰਮ ਹੁੰਦਾ ਤਕਿਆ।


ਗੋਨਾ ਪਹਾੜੀ ਦੇ ਪਿਛਾਂਹ ਵਲ ਬ੍ਰਿਛਾਂ ਦੇ ਇਕ ਸੰਘਣੇ ਝੁਰਮਟ
ਵਿਚ ਅਸੀਂ ਗੋਪਾਲ ਸ਼ੰਕਰ ਨੂੰ ਕਈ ਆਦਮੀਆਂ ਨਾਲ ਵੇਖ ਰਹੇ ਹਾਂ ।
ਗੋਪਾਲ ਸ਼ੰਕਰ ਆਪਣੇ ਆਦਮੀਆਂ ਨੂੰ ਕੁਝ ਜ਼ਰੂਰੀ ਹੁਕਮ ਦੇ
ਰਹੇ ਹਨ ਪਰ ਉਹ ਇਕ ਛਾੜੀ ਵਲ ਘੜੀ ਮੁੜੀ ਤਕ ਰਹੇ ਹਨ ।
ਇਹਦਾ ਕਾਰਨ ਵੀ ਛੇਤੀ ਹੀ ਪਤਾ ਲਗ ਗਿਆ ਜਦ ਉਹਦੇ ਅੰਦਰੋਂ
ਸੁੰਦਰ ਤੇ ਸਜੀਲੀ ਪੁਸ਼ਾਕ ਵਿਚ ਇਕ ਸੁੰਦਰ ਇਸਤ੍ਰੀ ਨਿਕਲਦੀ ਹੋਈ
ਦਿਸੀ । ਨਖਰਿਆਂ ਦੇ ਨਾਲ ਤੁਰਦੀ ਹੋਈ ਉਹ ਕੋਮਲ ਅੰਗੀ ਗੋਪਾਲ
ਸ਼ੰਕਰ ਦੇ ਕੋਲ ਆ ਪੁਜੀ ਅਤੇ ਉਨ੍ਹਾਂ ਨੂੰ ਨਖਰੇ ਨਾਲ ਸਲਾਮ ਕਰਦੀ
ਹੋਈ ਲਕ ਨੂੰ ਹੁਲਾਰਾ ਦੇ ਕੇ ਖੜੋ ਗਈ ।
ਉਹਦੇ ਵਚਿਤ੍ਰ ਹਾਵਾਂ ਭਾਵਾਂ ਨੂੰ ਵੇਖਕੇ ਗੋਪਾਲ ਸ਼ੰਕਰ ਹਾਸੇ ਨੂੰ
ਰੋਕ ਨਾ ਸਕੇ ਅਤੇ ਬੋਲੇ, “ਵਾਹ ਮਨੋਹਰ ! ਸ਼ਾਬਾਸ਼ ! ਦੂਰੋਂ ਤਾਂ ਕੀ,
ਨੇੜਿਉਂ ਵੇਖਕੇ ਵੀ ਕੋਈ ਇਕ ਦਮ ਇਹ ਨਹੀਂ ਕਹਿ ਸਕਦਾ ਕਿ ਤੂੰ
ਇਸਤ੍ਰੀ ਨਹੀਂ ਮਰਦ ਹੈ, ਅਤੇ ਅਸਲ ਵਿਚ ਤੇਰਾ ਚਿਹਰਾ ਤੇ ਕਦ ਕਾਠ
ਵੀ ਕਾਮਨੀ ਦੇਵੀ ਨਾਲ ਮਿਲਦਾ ਜੁਲਦਾ ਹੈ । ਤੇਰਾ ਕੰਮ ਵੀ ਵਾਕਈ
ਇਨਾਮ ਦੇ ਯੋਗ ਹੈ ।”
ਗੋਪਾਲ ਸ਼ੰਕਰ ਦੀ ਗਲ ਸੁਣਕੇ ਉਹਦਾ ਚਿਹਰਾ ਵੀ ਖਿੜ
ਗਿਆ ਅਤੇ ਉਹ ਬੋਲਿਆ, "ਹੁਣ ਮੈਂ ਕਰਨਾ ਕੀ ਹੋਵੇਗਾ?"
ਗੋਪਾਲ-ਤੂੰ ਏਸ ਪਹਾੜੀ ਤੇ ਚੜ ਜਾ ਅਤੇ ਕੁਝ ਚਿਰ ਏਧਰ
ਓਧਰ ਤੁਰ ਫਿਰ ਜਾਂ ਕਿਸੇ ਇਹੋ ਜਹੀ ਚਿਟਾਨ ਤੇ ਬੈਠ ਜਾ ਜੋ ਦੂਰੋਂ
ਦਿਸਦੀ ਹੋਏ । ਮੇਰਾ ਖਿਆਲ ਹੈ ਕਿ ਹੋਰ ਅਧੇ ਘੰਟੇ ਦੇ ਵਿਚ ਵਿਚ
ਨਗੇਂਦਰ ਸਿੰਹ ਤੇਰੇ ਪਾਸ ਪਹੁੰਚ ਜਾਵੇਗਾ। ਉਹਨੂੰ ਵੇਖਦਿਆਂ ਹੀ ਤੂੰ
ਸੀਟੀ ਜਾਂ ਤਾੜੀ ਜਾਂ ਕੋਈ ਹੋਰ ਇਸ਼ਾਰਾ ਕਰੀਂ ਅਤੇ ਅਸੀਂ ਤੇਰੇ ਪਾਸ
ਪੁਜਕੇ ਉਹਨੂੰ ਗ੍ਰਿਫਤਾਰ ਕਰ ਲਵਾਂਗੇ। ਘਬਰਾਉਣਾ ਨਹੀਂ, ਮੈਂ ਹਰ
ਵੇਲੇ ਤੇਰੇ ਨੇੜੇ ਰਹਾਂਗਾ, ਕੋਈ ਡਰ ਦੀ ਗਲ ਨਹੀਂ, ਫਿਰ ਵੀ ਇਹ
ਪਸਤੌਲ ਆਪਣੇ ਪਾਸ ਰਖ।"
ਖੂਨ ਦੀ ਗੰਗਾ-3

੨੭