ਪੰਨਾ:ਖੂਨੀ ਗੰਗਾ.pdf/37

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੋਪਾਲ ਸ਼ੰਕਰ ਨੇ ਆਪਣੀ ਪਸਤੌਲ ਉਬ ਇਸਤ੍ਰੀ ਬਣੇ ਹੋਏ
ਨੌਜਵਾਨ ਨੂੰ ਦੇ ਦਿੱਤੀ ਜਿਸਨੂੰ ਉਹਨੇ ਬੜੀ ਹੁਸ਼ਿਆਰੀ ਨਾਲ ਆਪਣੇ
ਕਪੜਿਆਂ ਵਿਚ ਲੁਕਾ ਲਿਆ । ਇਹਦੇ ਪਿਛੋਂ ਉਨ੍ਹਾਂ ਦਾ ਇਸ਼ਾਰਾ
ਵੇਖਕੇ ਉਹ ਗੋਨਾ ਪਹਾੜੀ ਦੇ ਉਪਰ ਚੜ੍ਹਨ ਲਗਾ।
ਉਹਦੇ ਪਿਠ ਮੋੜਦਿਆਂ ਹੀ ਗੋਪਾਲ ਸ਼ੰਕਰ ਨੇ ਆਪਣੇ ਆਦ-
ਮੀਆਂ ਵਲ ਵੇਖਕੇ ਕਿਹਾ, “ਬਸ ਹੁਣ ਤੁਸੀਂ ਵੀ ਸਾਰੇ ਆਪਣੇ ਆਪਣੇ
ਕੰਮ ਤੇ ਚਲੇ ਜਾਓ ਅਤੇ ਚਾਰੇ ਪਾਸੇ ਖਿਲਰਕੇ ਇਸ ਪਹਾੜੀ ਨੂੰ ਘੇਰ
ਲਓ । ਭਾਵੇਂ ਕਾਮਨੀ ਰਾਨੀ ਕਾਠਮੰਡੂ ਵਲੋਂ ਆਵੇਗੀ ਅਤੇ ਓਸ ਪਾਸੇ
ਮੈਂ ਆਪਣੇ ਖਾਸ ਆਦਮੀ ਇਸੇ ਕੰਮ ਲਈ ਬਿਠਾ ਦਿੱਤੇ ਹਨ ਕਿ ਉਹਨੂੰ
ਵੇਖਦਿਆਂ ਹੀ ਗ੍ਰਿਫਤਾਰ ਕਰ ਲੈਣ ਪਰ ਤੁਸੀਂ ਵੀ ਹੁਸ਼ਿਆਰ ਰਹਿਣਾ,
ਸ਼ਾਇਦ ਉਹ ਕਿਸੇ ਦੂਜੇ ਪਾਸਿਉਂ ਆ ਨਿਕਲੇ । ਜਿਥੇ ਉਹਨੂੰ ਵੇਖੋ ਉਥੇ
ਗ੍ਰਿਫਤਾਰ ਕਰ ਲੈਣਾ ਪਰ ਏਨੀ ਹੁਸ਼ਿਆਰੀ ਨਾਲ ਕਿ ਉਹਦੇ ਮੁੰਹੋ
ਕਿਸੇ ਤਰ੍ਹਾਂ ਦੀ ਆਵਾਜ਼ ਨਾ ਨਿਕਲ ਸਕੇ ।"
ਕੁਝ ਹੋਰ ਵੀ ਗਲਾਂ ਦੇਸਣ ਪਿਛੋਂ ਗੋਪਾਲ ਸ਼ੰਕਰ ਨੇ ਉਹਨਾਂ
ਆਦਮੀਆਂ ਨੂੰ ਵੋ ਭੇਜ ਦਿਤਾ ਅਤੇ ਆਪ ਵੀ ਇਕ ਝਾੜੀ ਵਿਚ
ਜਾ ਲੁਕੇ ।


ਅਧਾ ਘੰਟਾ ਮਸਾਂ ਬੀਤਿਆ ਹੋਵੇਗਾ ਕਿ ਘੋੜਿਆਂ ਦੀਆਂ ਟਾਂਪਾਂ
ਦੀ ਆਵਾਜ਼ ਨੇ ਗੋਪਾਲ ਸ਼ੰਕਰ ਨੂੰ ਹੁਸ਼ਿਆਰ ਕਰ ਦਿੱਤਾ । ਉਹ
ਆਪਣੇ ਚਾਰੇ ਪਾਸੇ ਧਿਆਨ ਨਾਲ ਵੇਖਣ ਲਗੇ ਅਤੇ ਛੇਤੀ ਹੀ ਉਨ੍ਹਾਂ
ਦੀਆਂ ਤੇਜ਼ ਅਖਾਂ ਨੇ ਉਨ੍ਹਾਂ ਦੇ ਸਵਾਰਾਂ ਨੂੰ ਲਭ ਲਿਆ ਜੋ ਆਪਸ ਵਿਚ
ਕੁਝ ਗਲਾਂ ਬਾਤਾਂ ਕਰਦੇ ਹੋਏ ਹੌਲੀ ਹੌਲੀ ਉਨ੍ਹਾਂ ਵਲ ਹੀ ਆ ਰਹੇ ਸਨ।
ਜਿਸ ਝਾੜੀ ਵਿਚ ਗੋਪਾਲ ਸ਼ੰਕਰ ਲੁਕਿਆ ਹੋਇਆ ਸੀ ਉਸ
ਤੋਂ ਕੁਝ ਦੂਰ ਹੀ ਦੋਵੇਂ ਸਵਾਰ ਰੁਕ ਗਏ। ਦੋਵਾਂ ਨੇ ਆਪਸ ਵਿਚ ਕੁਝ
ਗਲਾਂ ਕੀਤੀਆਂ ਅਤੇ ਫੇਰ ਆਪਣੇ ਘੋੜੇ ਦੀ ਲਗਾਮ ਆਪਣੇ ਸਾਥੀ ਨੂੰ
ਫੜਾਕੇ ਇਕ ਸਵਾਰ ਹੇਠਾਂ ਉਤਰ ਪਿਆ । ਗੋਪਾਲ ਸ਼ੰਕਰ ਉਹਦੀ
ਅਕਲ ਨਹੀਂ ਵੇਖ ਸਕੇ ਸਨ ਫਿਰ ਵੀ ਉਨ੍ਹਾਂ ਦਾ ਦਿਲ ਇਕ ਵਾਰ
ਖੂਨ ਦੀ ਗੰਗਾ-੪

੩੮