ਪੰਨਾ:ਖੂਨੀ ਗੰਗਾ.pdf/41

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਖ਼ਾਸ ਕਰਕੇ ਇਥੇ ਇਸੇ ਲਈ ਧੂਮ ਧਾਮ ਹੈ ਕਿ ਕਲ ਸਵੇਰੇ ਹੀ ਇਥੇ
ਸਿੰਧੂ ਦੇ ਨਵੇਂ ਕਮਾਂਡਰ-ਇਨ-ਚੀਫ ਮੈਹਤਾ ਕ੍ਰਿਸ਼ਨ ਚੰਦਰ ਛਾਉਣੀ ਦੀ
ਇਨਸਪੈਕਸ਼ਨ ਕਰਨ ਆਉਣ ਵਾਲੇ ਹਨ।
ਰਕਤ ਮੰਡਲ ਦੇ ਹਥੋਂ ਇਥੋਂ ਦੇ ਪੁਰਾਣੇ ਕਮਾਂਡਰ-ਇਨ-ਚੀਫ
ਰਾਜਾ ਸ਼ਮਸ਼ੇਰ ਜੰਗ ਦੀ ਦੁਖਦਾਈ ਮੌਤ ਪਿਛੋਂ ਉਨ੍ਹਾਂ ਦੇ ਕੰਮ ਦਾ ਭਾਰ
ਮਹਾਰਾਜ ਦੇ ਮਿਲਿਟਰੀ ਸੈਕਟਰੀ ਮਿਸਟਰ ਗੋਵਿਨ ਤੇ ਪਿਆ ਸੀ
ਪਰ ਹੁਣ ਮੈਹਤਾ ਕ੍ਰਿਸ਼ਨ ਚੰਦਰ ਨੇ ਆਪਣੇ ਕੰਮ ਦਾ ਚਾਰਜ ਲੈ ਲਿਆ ਸੀ
ਸੋ ਗੇਵਿਨ ਫੌਜ ਦਾ ਚਾਰਜ ਉਨ੍ਹਾਂ ਨੂੰ ਸੌਂਪਕੇ ਮੁੜ ਮਹਾਰਾਜ ਦੇ ਮਿਲਿ-
ਟਰੀ ਸੈਕ੍ਰੇਟਰੀ ਦਾ ਕੰਮ ਕਰਨ ਲਗ ਪਏ ਹਨ। ਇਹੋ ਹੀ ਨਵੇਂ
ਕਮਾਂਡਰ-ਇਨ-ਚੀਫ ਕਲ ਏਸ ਛਾਉਣੀ ਦੀ ਇਨਸਪੈਕਸ਼ਨ ਕਰਨ
ਲਈ ਆਉਣ ਵਾਲੇ ਹਨ । ਆਪਣੇ ਪਹਿਲੇ ਦੌਰੇ ਵਿਚ ਸਭ ਤੋਂ ਪਹਿਲਾਂ
ਤ੍ਰਿਪਨਕੂਟ ਦੀ ਛਾਉਣੀ ਵੇਖਣ ਦਾ ਹੀ ਉਨ੍ਹਾਂ ਨੇ ਪ੍ਰੋਗਰਾਮ ਬਣਾਇਆ
ਹੈ ਇਸੇ ਤੋਂ ਇਹ ਸਿੱਧ ਹੁੰਦਾ ਹੈ ਕਿ ਇਸ ਛਾਉਣੀ ਦੀ ਕਿੰਨੀ ਕੁ
ਮਹਤਤਾ ਵਧ ਗਈ ਹੈ ।
ਕਮਾਂਡਰ-ਇਨ-ਚੀਫ ਦੇ ਇਥੇ ਪਹੁੰਚਣ ਦਾ ਸਮਾਂ ਕਲ ਸਵੇਰੇ
ਛੇ ਵਜੇ ਹੈ ਪਰ ਉਹਦੇ ਬਾਰਾਂ ਘੰਟੇ ਪਹਿਲਾਂ ਅਰਥਾਤ ਅਜ ਸੰਧਿਆ ਦੇ
ਲਗ ਭਗ ਪੰਜ ਛੇ ਵਜੇ ਦੇ ਇਸ ਛਾਉਣੀ ਦੇ ਇਨਚਾਰਜ ਕਪਤਾਨ
ਲੂਈ ਦੇ ਖਾਸ ਤੰਬੂ ਵਿਚ ਕਈ ਫੌਜੀ ਅਫਸਰ ਇਕਠੇ ਹੋਏ ਹੋਏ ਹਨ।
ਇਨ੍ਹਾਂ ਦਾ ਜੋਸ਼ ਦੇ ਨਾਲ ਆਪਸ ਵਿਚ ਗਲਾਂ ਕਰਨਾ ਪ੍ਰਗਟ ਕਰ ਰਿਹਾ
ਹੈ ਕਿ ਇਥੇ ਕੋਈ ਨਵੀਂ ਤੇ ਅਨੋਖੀ ਘਟਨਾ ਘਟੀ ਹੈ ਅਤੇ ਅਸਲ ਵਿਚ
ਗਲ ਵੀ ਇਹੋ ਜਹੀ ਹੀ ਹੈ। ਇਸ ਵੇਲੇ ਇਨ੍ਹਾਂ ਦੇ ਇਕਠੇ ਹੋਣ ਦਾ
ਕਾਰਨ ਇਕ ਤਾਰ ਹੈ ਜੋ ਹੁਣੇ ਹੁਣੇ ਕਪਤਾਨ ਲੂਈ ਨੂੰ ਕਿਤੋਂ ਮਿਲੀ
ਹੈ। ਕਪਤਾਨ ਲੂਈ ਮੇਜ਼ ਦੇ ਪਾਸ ਖੜੇ ਬੜੀ ਚਿੰਤਾ ਜਹੀ ਨਾਲ ਇਸ
ਤਾਰ ਨੂੰ ਪੜ੍ਹ ਰਹੇ ਹਨ । ਤਾਰ ਵਿਚ ਇਹ ਲਿਖਿਆ ਹੈ:-
“ਨਿਪਾਲ ਰੈਜੀਡੈਨਸੀ ਤੋਂ ਹੁਣੇ ਹੀ ਟੈਲੀਫੋਨ ਰਾਹੀਂ ਖਬਰ
ਆਈ ਹੈ ਕਿ ਪੰਡਤ ਗੋਪਾਲ ਸ਼ੰਕਰ ਨੇ ਗੋਨਾ ਪਹਾੜੀ ਤੇ ਰਕਤ ਮੰਡਲ
ਦੇ ਮੁਖੀ ਰਾਣਾ ਨਗੇਂਦਰ ਸਿੰਹ ਨੂੰ ਗ੍ਰਿਫਤਾਰ ਕੀਤਾ ਹੈ ਪਰ ਰਕਤ
ਖੂਨ ਦੀ ਗੰਗਾ-੪

੪੨