ਮੰਡਲ ਦੇ ਬਹੁਤ ਸਾਰੇ ਆਦਮੀ ਉਨਾਂ ਤੇ ਆ ਪਏ ਹਨ ਅਤੇ ਇਕ
ਖਾਸੀ ਲੜਾਈ ਹੋ ਰਹੀ ਹੈ। ਤੁਸੀਂ ਝਟ ਪਟ ਹੀ ਕਾਫੀ ਫੌਜ ਓਧਰ ਭੇਜ
ਦਿਓ ਅਤੇ ਜਿਦਾਂ ਹੋਵੇ ਬਾਗੀਆਂ ਨੂੰ ਗ੍ਰਿਫਤਾਰ ਕਰੋ। 'ਚਿਤਾਲ' ਅਤੇ
'ਮਾਨਾਂਦਹ' ਨੂੰ ਵੀ ਤਾਰ ਦੇ ਦਿਓ ਕਿ ਉਥੇ ਜਿਹੜੀ ਫੌਜ ਤਿਆਰ ਹੋਵੇ
ਝਟ ਗੋਨਾ ਪਹਾੜੀ ਵਲ ਤੁਰ ਪਏ । ਭਾਵੇਂ ਕੁਝ ਵੀ ਹੋਵੇ ਪਰ ਨਗੇਂਦਰ
ਸਿੰਹ ਇਸ ਵੇਲੇ ਹਥ ਵਿਚ ਆਕੇ ਨਹੀਂ ਬਚਣਾ ਚਾਹੀਦਾ।"
ਕਪਤਾਨ ਲੂਈ ਨੇ ਇਹ ਤਾਰ ਕੁਝ ਜ਼ੋਰ ਨਾਲ ਪੜਕੇ ਸਾਰੇ
ਇਕਤ੍ਰ ਹੋਏ ਅਫਸਰਾਂ ਨੂੰ ਸੁਣਾਈ ਅਤੇ ਫੇਰ ਕਿਹਾ, “ਮੈਂ ਤੁਹਾਨੂੰ
ਇਹੋ ਖਬਰ ਸੁਨਾਉਣ ਲਈ ਸਦਿਆ ਹੈ। ਪਰ ਤੁਹਾਨੂੰ ਸਦਣ ਤੋਂ
ਪਹਿਲਾਂ ਹੀ ਮੈਂ ਚਿਤਾਲ ਤੇ ਮਾਨਾਦਹ ਦੇ ਅਫਸਰਾਂ ਨੂੰ ਝਟ ਫੌਜ ਦੇ
ਨਾਲ ਤੁਰ ਪੈਣ ਦੀ ਆਗਿਆ ਦੇ ਦਿਤੀ ਹੈ। ਹੁਣ ਤੁਹਾਡੇ ਵਿਚੋਂ ਵੀ
ਕੁਝ ਆਦਮੀ ਇਸ ਕੰਮ ਲਈ ਤੁਰ ਜਾਣ । ਭਾਵੇਂ ਇਥੋਂ ਗੋਨਾ ਪਹਾੜੀ
ਵੀਹਾਂ ਮੀਲਾਂ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੋਵੇਗੀ ਅਤੇ ਦੋ ਤਿੰਨ
ਘੰਟਿਆਂ ਤੋਂ ਪਹਿਲਾਂ ਉਥੇ ਪੁਜਣਾ ਕਠਨ ਹੈ ਫਿਰ ਵੀ ਵਡੇ ਅਫਸਰਾਂ
ਦਾ ਹੁਕਮ ਮੰਨਣਾ ਹੀ ਪਵੇਗਾ ਭਾਵੇਂ ਮੇਰੀ ਰਾਇ ਵਿਚ ਇਹ ਵਿਅਰਥ
ਹੀ ਕਿਉਂ ਨਾ ਹੋਵੇ। ਦੋ ਤਿੰਨਾਂ ਘੰਟਿਆਂ ਵਿਚ ਤਾਂ ਪਤਾ ਨਹੀਂ ਕੀ ਦਾ
ਕੀ ਹੋ ਜਾਇਗਾ ਅਤੇ ਉਤੋਂ ਰਾਤ ਦਾ ਵੇਲਾ ਆ ਗਿਆ ਹੈ । ਮੈਨੂੰ ਕੁਝ
ਆਸ ਹੈ ਤਾਂ ਮਾਨਾਦਹ ਵਾਲੀ ਛਾਉਣੀ ਤੋਂ ਹੈ ਕਿਉਂਕਿ ਉਹ ਗੋਨਾ
ਪਹਾੜੀ ਦੇ ਨੇੜੇ ਪੈਂਦੀ ਹੈ ਅਤੇ ਉਥੋਂ ਦਾ ਅਫਸਰ ਸਰਦਾਰ ਰਘੁਬੀਰ
ਸਿੰਹ ਹੈ ਜੋ ਆਪਣੀ ਇਸ ਬ੍ਰਿਧ ਉਮਰ ਵਿਚ ਵੀ ਤੇਜ਼ੀ,ਫੁਰਤੀ,ਚਲਾਕੀ
ਤੇ ਹਿੰਮਤ ਵਿਚ ਬਹੁਤ ਸਾਰੇ ਨੌਜਵਾਨ ਅਫਸਰਾਂ ਨੂੰ ਮਾਤ ਕਰਦਾ ਹੈ ।
ਜੇ ਉਹ ਸਮੇਂ ਸਿਰ ਪੁਜ ਗਿਆ ਤਾਂ ਨਗੇਂਦਰ ਸਿੰਹ ਨੂੰ ਜ਼ਰੂਰ ਗ੍ਰਿਫਤਾਰ
ਕਰ ਸਕਦਾ ਹੈ।
ਹੋਰ ਅਫਸਰਾਂ ਨੇ ਵੀ ਕਪਤਾਨ ਲੂਈ ਦੀ ਹਾਂ ਵਿਚ ਹਾਂ
ਮਿਲਾਈ ਅਤੇ ਇਹਦੇ ਕੁਝ ਚਿਰ ਪਿਛੋਂ ਘੋੜ ਸਵਾਰ ਪਲਟਨ ਦੀਆਂ
ਢਾਈ ਢਾਈ ਸੌ ਦੀਆਂ ਦੋ ਟੁਕੜੀਆਂ ਨੇ ਤ੍ਰਿਪਨਕੂਟ ਤੋਂ ਗੋਨਾ ਪਹਾੜੀ
ਵਲ ਮਾਰਚ ਕਰ ਦਿਤਾ। ਇਸ ਪਲਟਨ ਦੇ ਨਾਲ ਰੌਸ਼ਨੀ ਦਾ ਵੀ ਪੂਰਾ
ਖੂਨ ਦੀ ਗੰਗਾ-੪
੪੩