ਪੰਨਾ:ਖੂਨੀ ਗੰਗਾ.pdf/43

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਮਾਨ ਸੀ।

(੨)


ਦੋ ਸਵਾਰ ਤੇਜ਼ੀ ਨਾਲ ਕਾਠਮੰਡੂ ਵਲ ਜਾ ਰਹੇ ਹਨ ।
ਇਨ੍ਹਾਂ ਵਿਚੋਂ ਇਕ ਤਾਂ ਇਸਤ੍ਰੀ ਹੈ ਅਤੇ ਦੂਜਾ ਮਰਦ। ਸਾਡੇ
ਪਾਠਕ ਇਨ੍ਹਾਂ ਦੋਹਾਂ ਨੂੰ ਹੀ ਪਛਾਣਦੇ ਹਨ ਕਿਉਂਕਿ ਇਕ ਇਸਤ੍ਰੀ ਤਾਂ
ਹੈ ਕਾਮਨੀ ਰਾਨੀ ਅਤੇ ਮਰਦ ਹੈ ਰਾਣਾ ਨਗੇਂਦਰ ਸਿੰਹ ।
ਪਾਠਕਾਂ ਨੂੰ ਹੈਰਾਨੀ ਹੋਵੇਗੀ ਕਿ ਇਹ ਇਥੇ ਕਿਦਾਂ ਆ ਪੁੱਜੇ
ਕਿਉਂਕਿ ਉਪਰ ਤਾਂ ਇਨ੍ਹਾਂ ਦੀ ਗਿਰਫਤਾਰੀ ਬਾਰੇ ਲਿਖਿਆ ਜਾ ਚੁੱਕਾ
ਹੈ, ਪਰ ਅਸਲ ਵਿਚ ਇਹ ਗੱਲ ਨਹੀਂ ਹੈ। ਨਗੇਂਦਰ ਸਿੰਹ ਨੇ ਬੜਾ
ਭਾਰਾ ਧੋਖਾ ਦਿੱਤਾ ਹੈ ਅਤੇ ਉਸ ਧੋਖੇ ਵਿਚ ਗੋਪਾਲ ਸ਼ੰਕਰ ਆਪ ਹੀ ਆ
ਗਏ। ਇਨ੍ਹਾਂ ਦੋਹਾਂ ਦੀ ਗਲ ਬਾਤ ਤੋਂ ਹੀ ਤੁਹਾਨੂੰ ਪਤਾ ਲਗ ਜਾਵੇਗਾ
ਕਿ ਅਸਲ ਵਿਚ ਕੀ ਗਲ ਹੈ ।
ਘੋੜੇ ਤੇ ਜੰਮਕੇ ਬੈਠੀ ਹੋਈ ਕਾਮਨੀ ਨੇ ਪਿਛਾਂਹ ਵਲ ਵੇਖਕੇ
ਕਿਹਾ, “ਲਓ, ਹੁਣ ਤਾਂ ਬੜੀ ਦੂਰ ਨਿਕਲ ਆਏ ਹਾਂ, ਹੁਣ ਦਸੋ ਕਿ
ਅਸਲ ਵਿਚ ਕੀ ਗਲ ਹੈ ?"
ਨਗੇਂਦਰ-ਹਾਂ ਹੁਣ ਦੱਸਦਾ ਹਾਂ, ਸੁਣੋ। ਤੈਨੂੰ ਯਾਦ ਹੈ ਕਿ ਅਜ
ਤੋਂ ਠੀਕ ਇਕ ਮਹੀਨਾ ਪਹਿਲਾਂ ਇਸੇ ਗੋਨਾ ਪਹਾੜੀ ਤੋਂ ਮੈਂ ਤੇਰੇ
ਕੋਲੋਂ ਵਿਛੜਿਆ ਸਾਂ।
ਕਾਮਨੀ-ਭਲਾ ਇਹ ਵੀ ਭੁਲਣ ਵਾਲੀ ਗਲ ਹੈ। ਮੈਨੂੰ ਚੰਗਾ
ਤਰਾਂ ਯਾਦ ਹੈ । ਅਸੀਂ ਟਹਿਲਣ ਲਈ ਨਿਕਲੇ ਸਾਂ ਜਦ ਬਹੁਤ ਸਾਰੇ
ਸਿਪਾਹੀਆਂ ਨੇ ਆ ਕੇ ਸਾਡਾ ਤੰਬੂ ਘੇਰ ਲਿਆ ਸੀ। ਇਹਦੀ ਖਬਰ
ਤੁਹਾਡੇ ਇਕ ਜਾਸੂਸ ਨੇ ਆ ਕੇ ਦਿਤੀ ਸੀ ਅਤੇ ਤੁਸੀਂ ਉਹਦੇ ਨਾਲ
ਭੱਜ ਨਿਕਲੇ ਸੀ।
ਨਗੇਂਦਰ-ਹਾਂ ਠੀਕ ਹੈ । ਉਸੇ ਵੇਲੇ ਕਿਤੋਂ ਮੇਰੀ ਟੋਹ ਲਾਉਂਦਾ
ਹੋਇਆ ਗੋਪਾਲ ਸ਼ੰਕਰ ਵੀ ਉਥੇ ਆ ਪੁਜਾ ਸੀ ਅਤੇ ਸਾਡੇ ਕਿਤੇ ਨੇੜੇ
ਖੂਨ ਦੀ ਗੰਗਾ-੪

੪੪