ਪੰਨਾ:ਖੂਨੀ ਗੰਗਾ.pdf/44

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ ਲੁਕਿਆ ਹੋਇਆ ਸੀ। ਉਹਨੇ ਮੈਨੂੰ ਇਹ ਕਹਿੰਦਿਆਂ ਹੋਇਆਂ
ਸੁਣ ਲਿਆ ਕਿ “ਅਜ ਤੋਂ ਇਕ ਮਹੀਨੇ ਪਿਛੋਂ ਇਸੇ ਥਾਂ ਇਸੇ ਵੇਲੇ
ਮੈਂ ਫਿਰ ਤੈਨੂੰ ਮਿਲਾਂਗਾ।”
ਕਾਮਨੀ-(ਡਰ ਕੇ) ਹੋਛਾ ਫੇਰ ?
ਨਗੇਂਦਰ-ਉਸ ਨੇ ਮੈਨੂੰ ਫੜਾਉਣ ਲਈ ਅਜ ਇਥੇ ਇਕ ਜਾਲ
ਰਚਿਆ ਹੈ । ਤੇਰੀ ਸ਼ਕਲ ਬਣਾਕੇ ਆਪਣੇ ਇਕ ਆਦਮੀ ਨੂੰ ਗੋਨਾ
ਪਹਾੜੀ ਤੇ ਬਿਠਾਇਆ ਅਤੇ ਚਾਰੇ ਪਾਸੇ ਬਹੁਤ ਸਾਰੇ ਸਿਪਾਹੀ ਇਸ
ਲਈ ਲੁਕਾ ਦਿੱਤੇ ਕਿ ਮੈਂ ਤੈਨੂੰ ਮਿਲਣ ਆਵਾਂ ਤਾਂ ਝਟ ਗਿਰਫਤਾਰ
ਕਰ ਲਿਆ ਜਾਵਾਂ । ਏਧਰ ਕਈ ਆਦਮੀ ਇਸ ਲਈ ਛਡ ਦਿਤੇ ਕਿ
ਤੂੰ ਮੈਨੂੰ ਮਿਲਣ ਆਵੇਂ ਤਾਂ ਰਾਹ ਵਿਚ ਹੀ ਗਿਰਫਤਾਰ ਕਰ ਲਈ ਜਾਵੇਂ।
ਕਾਮਨੀ-(ਹੈਰਾਨੀ ਨਾਲ) ਹੈ ! ਏਦਾਂ ! ਹਛਾ ਫੇਰ ?
ਨਗੇਂਦਰ-ਮੈਂ ਤੈਨੂੰ ਮਿਲਣ ਲਈ ਆਪਣੇ ਇਕ ਦੋਸਤ ਦੇ
ਨਾਲ ਜੀਹਦਾ ਨਾਂ ਅਸਲ ਵਿਚ ਰਘੁਨਾਥ ਸਿੰਹ ਹੈ ਪਰ ਜੀਹਨੂੰ ਅਸੀਂ
ਨੰਬਰ ਦੋ ਦੇ ਨਾਂ ਨਾਲ ਸਦਦੇ ਹਾਂ ਏਧਰ ਆ ਰਿਹਾ ਸੀ ਕਿ ਮੇਰੇ ਇਕ
ਜਾਸੂਸ ਨੇ ਗੋਪਾਲ ਸ਼ੰਕਰ ਦੀ ਏਸ ਤਿਆਰੀ ਦਾ ਹਾਲ ਸੁਨਾਇਆ।
ਸੁਣਦਿਆਂ ਹੀ ਮੈਨੂੰ ਨਈ ਤਰ੍ਹਾਂ ਦੇ ਫਿਕਰਾਂ ਨੇ ਆ ਘੇਰਿਆ, ਇਕ
ਤਾਂ ਆਪਣੇ ਬਚਾਉਣ ਦੀ, ਦੂਜੇ ਤੈਨੂੰ ਬਚਾਉਣ ਦਾ, ਅਤੇ ਤੀਜਾ ਕਿਸੇ
ਤਰ੍ਹਾਂ ਗੋਪਾਲ ਸ਼ੰਕਰ ਨੂੰ ਹਾਰ ਦਿੱਤੀ ਜਾਵੇ, ਸੋ ਮੈਂ ਵੀ ਇਕ ਸਕੀਮ
ਬਣਾ ਲਈ।
ਕਾਮਣੀ-(ਕਾਹਲੀ ਨਾਲ) ਕੀ ?
ਨਗੇਂਦਰ-ਰਘੁਨਾਥ ਸਿੰਹ ਮੇਰੀ ਰਾਖੀ ਲਈ ਪੰਝੀ ਤੀਹ
ਆਦਮੀ ਵੀ ਆਪਣੇ ਨਾਲ ਲਿਆਇਆ ਸੀ ਜੋ ਲੁਕੇ ਲੁਕੇ ਸਾਡੇ ਪਿਛੇ
ਆ ਰਹੇ ਹਨ । ਮੈਂ ਰਘੁਨਾਥ ਸਿੰਹ ਨਾਲ ਸਲਾਹ ਕਰਕੇ ਆਪਣੇ
ਕਪੜੇ ਉਸ ਨੂੰ ਪੁਆ ਦਿਤੇ ਅਤੇ ਉਹਦੇ ਆਪ ਪਾ ਲਏ। ਉਹਦੀ ਥੋੜੀ
ਥੋੜੀ ਸ਼ਕਲ ਵੀ ਮੇਰੇ ਨਾਲ ਮਿਲਦੀ ਹੈ ਅਤੇ ਕੱਦ ਤੇ ਡੀਲ ਡੌਲ ਤਾਂ
ਬਿਲਕੁਲ ਇਕੋ ਜਿਹਾ ਹੀ ਹੈ । ਸੋ ਆਪਣੀ ਥਾਂ ਮੈਂ ਉਹਨੂੰ ਤੇਰੀ ਸ਼ਕਲ
ਬਣੇ ਹੋਏ ਗੋਪਾਲ ਸ਼ੰਕਰ ਦੇ ਸ਼ਾਗਿਰਦ ਵਲ ਭੇਜ ਦਿਤਾ। ਗੋਪਾਲ ਸ਼ੰਕਰ
ਖੂਨ ਦੀ ਗੰਗਾ-੪

੪੫