ਪੰਨਾ:ਖੂਨੀ ਗੰਗਾ.pdf/49

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕੋਲ ਕਰ ਲਈ ਅਤੇ ਫੇਰ ਉਸ ਆਦਮੀ ਵਲ ਦੇਖਕ ਬੋਲੇ, "ਹਾਂ ਦਸ
ਬਈ ਕਿ ਕੀ ਗਲ ਹੈ ।" ਇਸੇ ਵੇਲੇ ਉਨ੍ਹਾਂ ਦਾ ਨੌਕਰ ਇਕ ਡਿਸ਼ ਵਿਚ
ਲੈਮੋਨੇਡ ਬਰਫ ਅਤੇ ਦੂਸਰੀ ਵਿਚ ਬਿਸਕੁਟ ਤੇ ਕੁਝ ਹੋਰ ਮਿੱਠਾ ਲੂਣ
ਵਾਲਾ ਸਾਮਾਨ ਸਜਾਕੇ ਲੈ ਆਇਆ ਅਤੇ ਹੁਕਮ ਸਿੰਹ ਦਾ ਇਸ਼ਾਰਾ
ਵੇਖਕੇ ਸਾਰਾ ਸਾਮਾਨ ਕਾਮਨੀ ਦੇ ਕੋਲ ਇਕ ਛੋਟੇ ਮੇਜ਼ ਤੇ ਰਖਕੇ
ਚਲਾ ਗਿਆ।
ਨੌਕਰ ਬਣੇ ਹੋਏ ਨਗੇਂਦਰ ਸਿੰਹ ਨੇ ਕਿਹਾ, "ਕਿਉਂਕਿ ਗਲ
ਬੜੀ ਸੰਗੀਨ ਹੈ ਇਸ ਲਈ ਮੈਂ ਬਹੁਤ ਸੰਖੇਪ ਵਿਚ ਸਾਰਾ ਹਾਲ ਤੁਹਾਨੂੰ
ਦਸਦਾ ਹਾਂ। ਅਜੇ ਦੋ ਘੰਟੇ ਤੋਂ ਥੋੜਾ ਜਿਹਾ ਸਮਾਂ ਬਹੁਤਾ ਬੀਤਿਆ ਹੈ
ਕਿ ਰਾਣੀ ਕਾਮਨੀ ਕਿਸੇ ਕੰਮ ਲਈ ਕੇਵਲ ਮੈਨੂੰ ਆਪਣੇ ਨਾਲ ਲਈ
ਗੋਨਾ ਪਹਾੜੀ ਤੇ ਗਈ ਸੀ । ਓਸ ਵੇਲੇ ਉਥੇ ਇਕ ਡਾਕੂਆਂ ਦਾ ਗੋਹ
ਆਪਣੇ ਸਰਦਾਰ ਸਮੇਤ ਆਇਆ ਹੋਇਆ ਸੀ ਅਤੇ ਸ਼ਾਇਦ ਇੰਨ੍ਹਾਂ ਨੂੰ
ਗ੍ਰਿਫ਼ਤਾਰ ਕਰਨ ਦੀ ਹੀ ਉਨਾਂ ਦੀ ਨੀਤ ਸੀ। ਸਾਨੂੰ ਕੁਝ ਵੀ ਪਤਾ
ਨਹੀਂ ਸੀ ਕਿ ਉਹ ਉਥੇ ਆਇਆ ਹੋਇਆ ਹੈ, ਇਸ ਲਈ ਨਿਡਰ
ਜਹੇ ਜਾ ਰਹੇ ਸਾਂ ਪਰ ਉਸੇ ਵੇਲੇ ਜਦ ਪੰਡਤ ਗੋਪਾਲ ਸ਼ੰਕਰ ਬਹੁਤ ਸਾਰੇ
ਆਦਮੀਆਂ ਸਮੇਤ ਪੁਜ ਗਏ ਅਤੇ ਸਾਨੂੰ ਦੱਸਿਆ ਤਾਂ ਸਾਨੂੰ ਆਪਣੀ
ਭੁਲ ਦਾ ਪਤਾ ਲਗਾ । ਗੋਪਾਲ ਸ਼ੰਕਰ ਦੇ ਕਹਿਣ ਕਰਕੇ ਅਸੀਂ ਦੋਵੇਂ
ਰਸਤੇ ਚੋਂ ਹੀ ਮੁੜ ਚਲੇ ਕਿ ਉਸੇ ਵੇਲੇ ਇਕ ਡਾਕੂ ਗੋਪਾਲ ਸ਼ਕਰ ਤੇ
ਟੁਟ ਪਿਆ। ਇਸ ਵੇਲੇ ਉਥੇ ਬੜੀ ਜਾਨ ਤੋੜਵੀਂ ਲੜਾਈ ਹੋ ਰਹੀ ਹੈ
ਅਤੇ ਅਸੀਂ ਇਸੇ ਲਈ ਸਰਪਟ ਭਜੇ ਏਧਰ ਨੂੰ ਆ ਰਹੇ ਹਾਂ ਕਿ ਤੁਹਾਨੂੰ
ਇਹ ਸਾਰੀ ਗੱਲ ਦੱਸ ਦੇਈਏ ਜਿਸ ਨਾਲ ਆਪ ਜੋ ਯੋਗ ਸਮਝੇ
ਉਹ ਕਰੋ ।"
ਇਹ ਗਲ ਸੁਣਦਿਆਂ ਹੀ ਹੁਕਮ ਸਿੰਹ ਤ੍ਰਭਕ ਪਏ ਅਤੇ ਬੋਲ
ਉਠੇ, “ਗੋਪਾਲ ਸ਼ੰਕਰ ਇਸ ਵੇਲੇ ਕਿਥੇ ਹਨ ?"
ਨਗੇਂਦਰ ਬੋਲੇ-ਪੰਡਤ ਗੋਪਾਲ ਸ਼ੰਕਰ ਇਸ ਵੇਲੇ ਗੋਨਾ
ਪਹਾੜੀ ਦੇ ਉਪਰ ਹਨ ਅਤੇ ਉਸ ਡਾਕੂ ਨਾਲ ਜੀਹਦਾ ਨਾਂ ਸ਼ਾਇਦ
ਨਗੇਂਦਰ ਹੈ ਬਹੁਤ ਸਾਰੇ ਆਦਮੀਆਂ ਨਾਲ ਓਸ ਪਹਾੜੀ ਨੂੰ ਘੇਰਿਆ
ਖੂਨ ਦੀ ਗੰਗਾ-੪

੫੦