ਸਮੱਗਰੀ 'ਤੇ ਜਾਓ

ਪੰਨਾ:ਖੂਨੀ ਗੰਗਾ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਉਥੇ ਹੀ ਛਡ ਗਏ। ਜਿਸ ਵੇਲੇ ਸਾਡੀ ਫੌਜ ਉਥੇ ਪੁਜੀ ਤਾਂ ਉਹ ਆਦਮੀ ਤੜਫਦਾ ਹੋਇਆ ਵੇਖਿਆ ਗਿਆ। ਉਹਨੂੰ ਉਹ ਚੁਕ ਲਿਆਏ ਹਨ ਅਤੇ ਗੋਪਾਲ ਸ਼ੰਕਰ ਨੇ ਉਹਨੂੰ ਆਪਣੇ ਕੋਲ ਰਖਿਆ ਹੈ। ਕੁਝ ਤਾਕਤ ਆਉਣ ਤੇ ਉਸ ਨਾਲ ਗਲ ਬਾਤ ਕਰਕੇ ਕੁਝ ਜਾਨਣ ਦਾ ਯਤਨ ਕਰਨਗੇ।

ਜੰਗਬੀਰ- ਅਫਸੋਸ ਹੈ ਕਿ ਪੰਡਤ ਗੋਪਾਲ ਸ਼ੰਕਰ ਦੀ ਬਨਾਈ ਹੋਈ ਦਿਲ ਦਾ ਹਾਲ ਦਸਣ ਵਾਲੀ ਮਸ਼ੀਨ ਟੁਟ ਗਈ ਨਹੀਂ ਤਾਂ ਉਹ ਇਸ ਵੇਲੇ ਬੜੀ ਕੰਮ ਆਉਂਦੀ।

ਕ੍ਰਿਸ਼ਨ ਚੰਦਰ- ਤਾਂ ਕੀ ਉਹ ਉਹਦੇ ਵਰਗੀ ਹੋਰ ਨਹੀਂ ਬਨਾ ਸਕਦੇ?

ਕੋਮਲ- ਉਨ੍ਹਾਂ ਨੂੰ ਏਨੀ ਵਿਹਲ ਕਿਥੇ ਹੈ? ਆਪਣੇ ਅਦੁਭੂਤ ਹਵਾਈ ਜਹਾਜ਼ ‘ਸ਼ਿਆਮਾ' ਵਰਗਾ ਦੂਜਾ ਬਨਾਉਣ ਦਾ ਤਾਂ ਉਨ੍ਹਾਂ ਨੂੰ ਸਮਾਂ ਨਹੀਂ ਮਿਲ ਰਿਹਾ!

ਜੰਗਬੀਰ-ਇਹ ਤਾਂ ਉਨ੍ਹਾਂ ਦਾ ਹਠ ਹੈ ਕਿ ਸਾਡੀ ਫੈਕਟਰੀ ਵਿਚ ਹਵਾਈ ਜਹਾਜ਼ ਨਾਂ ਬਣੇ ਨਹੀਂ ਤਾਂ ਅਸੀਂ ਮਹੀਨੇ ਵਿਚ ਓਦਾਂ ਦੇ ਕਈ ਹਵਾਈ ਜਹਾਜ਼ ਬਣਾ ਦੇ ਸਕਦੇ ਹਾਂ।

ਰਾਜ ਕੁਮਾਰ- ਨਹੀਂ, ਮੈਂ ਸਮਝਦਾ ਹਾਂ ਕਿ ਉਨ੍ਹਾਂ ਦਾ ਖਿਆਲ ਠੀਕ ਹੈ। ਉਨ੍ਹਾਂ ਨਾਲ ਮੇਰੀਆਂ ਗਲਾਂ ਹੋਈਆਂ ਹਨ। ਉਹ ਕਹਿੰਦੇ ਸਨ ਕਿ "ਮੈਂ ਘਟ ਤੋਂ ਘਟ ਆਪਨੀ ਕਾਢ ਨੂੰ ਬੜੀ ਗੁਪਤ ਰਖਣੀ ਚਾਹੁੰਦਾ ਹਾਂ। ਮੈਂ ਜੋ ਇਹ ਕਹਿੰਦਾਂ ਹਾਂ ਕਿ ਕੇਵਲ ਇਕ ਹੀ ਆਦਮੀ ਉਹ ਪੂਰਾ ਹਵਾਈ ਜਹਾਜ਼ ਉਸ ਨਕਲ ਦਾ ਬਨਾਏ ਜਿਹੋ ਜਿਹਾ ਕਿ ‘ਸ਼ਿਆਮਾ’ ਹੈ ਤਾਂ ਕੇਵਲ ਇਸ ਨੀਤ ਨਾਲ ਕਿ ਰਕਤ ਮੰਡਲ ਨੂੰ ਮੇਰੇ ਇਸ ਗੁਪਤ ਕਰ ਦੇਣ ਵਾਲੀ ਤੇ ਆਵਾਜ਼ ਨਾਂ ਦੇਣ ਵਾਲੀ ਕਾਢ ਦਾ ਪਤਾ ਨਾਂ ਲਗੇ। ਕੇਵਲ ਇਕ ਹੀ ਆਦਮੀ ਨੂੰ ਉਹ ਭੇਦ ਦਸਣ ਨਾਲ ਉਹਦੇ ਪ੍ਰਗਟ ਹੋਣ ਦਾ ਡਰ ਵੀ ਘਟ ਹੀ ਰਹੇਗਾ। ਉਹ ਕਹਿੰਦੇ ਹਨ ਤੇ ਠੀਕ ਕਹਿੰਦੇ ਹਨ ਕ ਜਿਹੋ ਜਿਹੋ ਵੇਲਾ ਆ ਗਿਆ ਹੈ ਅਤੇ ਜਿਦਾਂ ਸਾਰੀ ਜਨਤਾ ਦੀ ਹਮਦਰਦੀ ਰਕਤ ਮੰਡਲ ਦੇ ਨਾਲ ਵਧਦੀ ਜਾਂਦੀ ਹੈ ਉਹਨੂੰ

ਖੂਨ ਦੀ ਗੰਗਾ-੪

੩.