ਪੰਨਾ:ਖੂਨੀ ਗੰਗਾ.pdf/50

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਇਆ ਹੈ । ਭਾਵੇਂ ਉਹ ਤੇ ਉਨ੍ਹਾਂ ਦੇ ਸਾਥੀ ਬੜੀ ਬਹਾਦਰੀ ਨਾਲ
ਲੜ ਰਹੇ ਹਨ ਪਰ ਉਨ੍ਹਾਂ ਦੇ ਵੈਰੀਆਂ ਦੀ ਗਿਣਤੀ ਬੜੀ ਬਹੁਤੀ ਹੈ
ਅਤੇ ਜੇ ਛੇਤੀ ਹੀ ਸਹਾਇਤਾ ਨਾ ਪੁਜੇਗੀ ਤਾਂ ਪੰਡਤ ਜੀ ਜ਼ਰੂਰ ਗ੍ਰਿਫ-
ਤਾਰ ਹੋ ਜਾਣਗੇ ਜਾਂ ਮਾਰੇ ਜਾਣ ਤਾਂ ਕੋਈ ਹੈਰਾਨੀ ਨਹੀਂ।
ਓਹੋ ! ਤਦ ਤਾਂ ਮੈਨੂੰ ਝਟ ਪਟ ਉਨਾਂ ਦੀ ਸਹਾਇਤਾ ਕਰਨੀ
ਚਾਹੀਦੀ ਹੈ ! ਅਫਸੋਸ ਦੀ ਗਲ ਹੈ ਕਿ ਬਿਨਾਂ ਮੈਨੂੰ ਕੁਝ ਵੀ ਦਸੇ ਉਨ੍ਹਾਂ
ਨੇ ਇਹ ਕਾਰਰਵਾਈ ਕਰ ਦਿਤੀ।" ਕਹਿਕੇ ਸਰਦਾਰ ਹੁਕਮ ਸਿੰਹ
ਘਬਰਾਹਟ ਨਾਲ ਉਠ ਖੜੋਤ। ਕਾਮਨੀ ਵਲ ਵੇਖਕੇ ਉਨ੍ਹਾਂ ਕਿਹਾ,
ਰਾਣੀ, ਮੈਨੂੰ ਖਿਮਾਂ ਕਰਨਾ, ਤੁਹਾਡੀ ਖਬਰ ਜਿੰਨੀ ਮੈਂ ਸੋਚਦਾ ਸਾਂ
ਉਸਤੋਂ ਕਿਤੇ ਵਧ ਸੰਗੀਨ ਨਿਕਲੀ ਹੈ। ਮੈਂ ਇਹਦੇ ਲਈ ਕੁਝ ਪ੍ਰਬੰਧ
ਕਰ ਲਵਾਂ ਤਾਂ ਫੇਰ ਤੁਹਾਡੇ ਪਾਸ ਆਉਂਦਾ ਹਾਂ।"
ਕਾਮਨੀ ਨੇ ਕਿਹਾ, “ਹਾਂ, ਹਾਂ, ਤੁਸੀਂ ਖੁਸ਼ੀ ਨਾਲ ਜਾਓ । ਜਦ
ਤਕ ਤੁਸੀਂ ਵਾਪਸ ਨਹੀਂ ਆਉਗੇ ਮੈਂ ਇਥੇ ਜਗਾ ਰਹਾਂਗੀ ।" ਹੁਕਮ
ਸਿੰਹ ਨੇ ਨਗੇਂਦਰ ਸਿੰਹ ਨੂੰ ਕਹਾ, "ਤੂੰ ਜ਼ਰਾ ਮੇਰੇ ਨਾਲ ਚਲ।” ਅਤੇ
ਫੇਰ ਉਸਨੂੰ ਨਾਲ ਲੈ ਆਪਣੇ ਦਫਤਰ ਵਿਚ ਚਲੇ ਗਏ।
ਛੇਤੀ ਛੇਤੀ ਹੁਕਮ ਸਿੰਹ ਨੇ ਹੋਰ ਵੀ ਕਈ ਗਲਾਂ ਨਗੇਂਦਰ ਤੋਂ
ਪੁਛੀਆਂ ਅਤੇ ਫੇਰ ਉਸੇ ਵੇਲੇ ਰਤਨ ਸਿੰਹ ਨੂੰ ਸਦ ਭੇਜਿਆ। ਉਹਦੇ
ਆਉਂਦਿਆਂ ਹੀ ਉਨ੍ਹਾਂ ਨੇ ਸੰਖੇਪ ਵਿਚ ਸਾਰਾ ਹਾਲ ਸੁਣਾਇਆ ਅਤੇ
ਕਿਹਾ, “ ਤੂੰ ਇਸੇ ਵਲੇ ਦੋ ਸੌ ਆਦਮੀ ਨਾਲ ਲੈ ਕੇ ਗੋਨਾ ਪਹਾੜੀ ਤੇ
ਚਲਾ ਜਾ । ਜਿਥੋਂ ਤਕ ਹੋ ਸਕੇ ਛੇਤੀ ਪੁਜੋ। ਨਗੇਂਦਰ ਸਿੰਹ ਤੇ ਗੋਪਾਲ
ਸ਼ੰਕਰ ਦਾ ਮੁਕਾਬਲਾ ਕੋਈ ਮਾਮੂਲੀ ਗਲ ਨਹੀਂ। ਦੋਵੇਂ ਕਟੜ ਆਦਮੀ
ਹਨ ਅਤੇ ਮੈਨੂੰ ਡਰ ਹੈ ਕਿ ਇਕ ਨਾ ਇਕ ਦੀ ਜਾਨ ਜ਼ਰੂਰ ਜਾਇਗੀ ।”
ਰਤਨ ਸਿੰਹ "ਜੋ ਹੁਕਮ" ਕਹਿਕੇ ਚਲਾ ਗਿਆ ਪਰ ਜਾਣ ਤੋਂ ਪਹਿਲਾਂ
ਉਹਨੇ ਇਕ ਤਿਖੀ ਤਕਣੀ ਨਾਲ ਨੌਕਰ ਬਣੇ ਨਗੇਂਦਰ ਸਿੰਹ ਵਲ
ਜ਼ਰੂਰ ਵੇਖਿਆ ।
ਰਤਨ ਸਿੰਹ ਦੇ ਜਾਣ ਪਿੱਛੋਂ ਰੈਜ਼ੀਡੈਂਟ ਸਾਹਿਬ ਨੇ ਫੇਰ ਕੁਝ
ਚਿਰ ਤਕ ਨਗੇਂਦਰ ਤੇ ਕਈ ਤਰ੍ਹਾਂ ਦੇ ਸਵਾਲ ਕੀਤੇ । ਉਹਦੀਆਂ ਲੁਣ
ਖੂਨ ਦੀ ਗੰਗਾ-੪

੫੧