ਪੰਨਾ:ਖੂਨੀ ਗੰਗਾ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਿਰਚਾਂ ਨਾਲ ਭਰੀਆਂ ਗਲਾਂ ਨੇ ਹੁਕਮ ਸਿੰਹ ਨੂੰ ਇਥੋਂ ਤਕ ਘਬਰਾ ਤੇ
ਚਿੰਤਾਤੁਰ ਕਰ ਦਿਤਾ ਕਿ ਅਖੀਰ ਉਹ ਆਪਣੇ ਆਪਨੂੰ ਰੋਕ ਨਾ ਸਕੇ
ਅਤੇ ਆਪ ਵੀ ਗੋਪਾਲ ਸ਼ੰਕਰ ਦੀ ਸਹਾਇਤਾ ਲਈ ਜਾਣ ਲਈ ਤਿਆਰ
ਹੋ ਪਏ। ਉਹਨਾਂ ਆਪਣੇ ਹੈਡ ਕਵਾਟਰ ਵਿਚ ਇਹ ਦੀ ਖਬਰ ਭੇਜ
ਦਿਤੀ ਅਤੇ ਫੇਰ ਕਾਮਨੀ ਨੂੰ ਮਿਲ ਅਤੇ ਇਸ ਗਲ ਦੀ ਪਕੀ ਕਰਕੇ
ਕਿ ਉਨ੍ਹਾਂ ਦੇ ਮੁੜਨ ਤਕ ਉਹ ਕਿਤੇ ਨਾ ਜਾਏ, ਉਹ ਆਪ ਵੀ ਬਹੁਤ
ਸਾਰੇ ਸਿਪਾਹੀ ਲੈ ਕੇ ਰਤਨ ਸਿੰਹ ਦੇ ਜਾਣ ਦੇ ਅਧੇ ਘੰਟੇ ਤੋਂ ਵੀ ਘਟ
ਪਿਛੋਂ ਗੌਨਾ ਪਹਾੜੀ ਵਲ ਤੁਰ ਪਏ।
ਹੁਕਮ ਸਿੰਹ ਦੇ ਚਲੇ ਜਾਣ ਪਿਛੋਂ ਨਗੇਂਦਰ ਸਿੰਹ ਕਾਮਨੀ ਦੇ
ਕੋਲ ਪੁਜੇ। ਉਨ੍ਹਾਂ ਦੀਆਂ ਅੱਖਾਂ ਚੋਂ ਖੁਸ਼ੀ ਪ੍ਰਗਟ ਹੋ ਰਹੀ ਸੀ । ਕਾਮਨੀ
ਨੇ ਜਿਸ ਵੇਲੇ ਇਸ਼ਾਰੇ ਨਾਲ ਪੁਛਿਆ ਕਿ "ਕੰਮ ਹੋ ਗਿਆ ਹੈ ?" ਤਾਂ
ਉਨਾਂ ਨੇ ਮਧਮ ਜਹੀ ਆਵਾਜ਼ ਵਿਚ ਕਿਹਾ, “ਹਾਂ, ਤੂੰ ਅਜੇ ਇਥੇ ਹੀ
ਬੈਠ ਅਤੇ ਮੈਂ ਕੋਈ ਹੋਰ ਟੋਹ ਲਾਉਂਦਾ ਹਾਂ ।"
ਮਧਮ ਜਹੀ ਆਵਾਜ਼ ਵਿਚ ਨਗੇਂਦਰ ਸਿੰਹ ਨੇ ਕਾਮਨੀ ਨਾਲ
ਕੁਝ ਹੋਰ ਗਲਾਂ ਕੀਤੀਆਂ ਅਤੇ ਫੇਰ ਉਹਨੂੰ ਇਹ ਸਮਝਾਕੇ ਕਿ ਕਿਸ
ਵੇਲੇ ਕੀ ਕੀ ਕਰਨਾ ਚਾਹੀਦਾ ਹੈ, ਉਹ ਕਮਰੇ ਤੋਂ ਬਾਹਰ ਨਿਕਲ ਗਏ।

(੪)


ਰੈਜ਼ੀਡੈਨਸੀ ਦੇ ਪਿਛੇ ਵਾਲੇ ਪਾਰਕ ਦੀ ਇਕ ਨੁਕਰ ਵਿਚ
ਬ੍ਰਿਛਾਂ ਦੇ ਸੰਘਣੇ ਝੁੰਡ ਵਿਚ ਲੁਕਿਆ ਹੋਇਆ ਸ਼ਿਆਮਾ’ ਦਾ ਘਰ ਹੈ।
ਗੋਪਾਲ ਸ਼ੰਕਰ ਦੇ ਹਵਾਈ ਜਹਾਜ਼ ‘ਸ਼ਿਆਆ’ ਦਾ ਡੀਲ ਡੌਲ
ਕੋਈ ਬਹੁਤ ਵਡਾ ਨਹੀਂ। ਪਖੇ ਦੇ ਇਕ ਸਿਰੇ ਤੋਂ ਦੂਸਰੇ ਸਿਰੇ ਤਕ ਦੀ
ਲੰਬਾਈ ਪੰਜਾਹ ਫੁਟਾਂ ਤੋਂ ਕੁਝ ਘਟ ਹੀ ਹੈ ਅਤੇ ਇੰਜਨ ਦੀ ਨੋਕ ਤੋਂ
ਪਿਛਾਂਹ ਦੇ ਪਤਵਾਰ ਤਕ ਦੀ ਲੰਬਾਈ ਪੈਂਤੀ ਫਟਾਂ ਤੋਂ ਬਹੁਤੀ ਨਹੀਂ।
ਪਰ ਏਨਾਂ ਹੋਣ ਤੇ ਵੀ ਇਹਦੀ ਉਡਣ ਦੀ ਸ਼ਕਤੀ ਕਮਾਲ ਦੀ ਹੈ ਅਤੇ
ਇਹ ਦੋ ਤਿੰਨ ਕੀ ਲੋੜ ਪੈਣ ਤੇ ਬਹੁਤੇ ਆਦਮੀਆਂ ਨੂੰ ਬੜੇ ਸੌਖ ਨਾਲ
ਖੂਨ ਦੀ ਗੰਗਾ-੪

੫੨