ਦਸ ਹਜ਼ਾਰ ਫੁੱਟ ਤਕ ਉਚੇ ਆਕਾਸ਼ ਵਿਚ ਲਿਜਾ ਸਕਦਾ ਹੈ । ਇਸ
ਵਿਚ ਬੰਬ ਬਟਣ, ਅਗ ਦੀ ਬਰਖਾ ਕਰਨ, ਜ਼ਹਿਰੀਲੀ ਗੈਸ ਸੁਟਣ
ਵਾਲੇ ਯੰਤਰ ਕਾਫੀ ਗਿਣਤੀ ਵਿਚ ਲਗੇ ਹੋਏ ਹਨ । ਆਕਾਸ਼ ਤੋਂ ਫੋਟੋ
ਲੈਣ ਦਾ ਕੈਮਰਾ ਲਗਾ ਹੋਇਆ ਹੈ ਅਤੇ ਨਾਲ ਹੀ ਜੇ ਕੋਈ ਦੁਰਘਟਨਾਂ
ਹੋ ਜਾਏ ਤਾਂ ਇਕ ਬੜਾ ਵਡਾ ਪੈਰਾਸ਼ੂਟ* ਵੀ ਏਦਾਂ ਲਗਾ ਹੋਇਆ ਹੈ
ਕਿ ਇਕ ਲੀਵਰ ਨਪਣ ਦੇ ਨਾਲ ਹੀ ਉਹ ਖੁਲ ਜਾਂਦਾ ਹੈ ਅਤੇ
'ਸ਼ਿਆਮਾ' ਦੇ ਪੂਰੇ ਭਾਰ ਨੂੰ ਸੰਭਾਲਕੇ ਉਹਨੂੰ ਬੜੀ ਹੀ ਹੌਲੀ ਹੌਲੀ
ਧਰਤੀ ਤੇ ਲਿਆ ਸਕਦਾ ਹੈ । ਇਹਦੇ ਵਿਚ ਲਗਾਤਾਰ ਦਸ ਘੰਟੇ
ਉਡਣ ਲਈ ਪਟਰੌਲ ਭਰਿਆ ਜਾ ਸਕਦਾ ਹੈ ਅਤੇ ਇਕ ਨਵੀਂ ਟੈਂਕੀ
ਜੋ ਗੋਪਾਲ ਸ਼ੰਕਰ ਬਨਵਾ ਰਹੇ ਹਨ ਜਦ ਠੀਕ ਹੋ ਜਾਇਗੀ ਤਾਂ ਉਸ
ਵਿਚ ਚੌਦਾਂ ਘੰਟੇ ਹਵਾ ਵਿਚ ਉਡਣ ਦੀ ਸ਼ਕਤੀ ਹੋ ਜਾਇਗੀ।
ਪਰ ਇਨ੍ਹਾਂ ਸਾਰੀਆਂ ਵਿਸ਼ੇਸ਼ਤਾਈਆਂ ਨਾਲ ਵਧਕੇ ਜੋ ਵਿਸ਼ੇਸ਼ਤਾ
ਇਹਦੇ ਵਿਚ ਹੈ ਅਤੇ ਜੀਹਨੇ ਇਹਨੂੰ ਸਭ ਨਾਲੋਂ ਕੀਮਤੀ ਬਣਾਇਆ
ਹੋਇਆ ਹੈ ਉਹ ਇਹ ਹੈ ਕਿ ਜਦ ਇਹ ਆਕਾਸ਼ ਵਿਚ ਉਡਦਾ ਰਹਿੰਦਾ
ਹੈ ਤਾਂ ਨਾ ਤਾਂ ਇਹਦੇ ਇੰਜਨਾਂ ਦੀ ਆਵਾਜ਼ ਹੀ ਆਉਂਦੀ ਹੈ ਅਤੇ ਨਾ
ਇਹ ਦਿਸਦਾ ਹੀ ਹੈ। ਬਿਨਾਂ ਪਤਾ ਦਿਤੇ ਦੇ ਇਹ ਸੈਂਕੜੇ ਕੋਹਾਂ ਤੇ
ਜਾ ਕੇ ਬੰਬ ਵਰਸਾਕੇ ਵਾਪਸ ਆ ਸਕਦਾ ਹੈ । ਕਿਸੇ ਨੂੰ ਕੁਝ ਵੀ ਪਤਾ
ਨਹੀਂ ਲਗ ਸਕਦਾ ਕਿ ਕੌਣ ਕਿਧਰੋਂ ਆਇਆ ਅਤੇ ਇਹ ਆਫਤ
ਲਿਆਕੇ ਕਿਧਰ ਨੂੰ ਚਲਾ ਗਿਆ । ਇਹਦੀ ਇਸ ਖੁਬੀ ਨੇ ਹੀ ਇਹਨੂੰ
ਏਨਾਂ ਕੀਮਤੀ ਬਣਾ ਰਖਿਆ ਹੈ ਕਿ ਇਹਦੇ ਰਖਣ ਲਈ ਲੋਹੇ ਦਾ ਇਕ
ਖਾਸ ਮਕਾਨ ਬਣਾਇਆ ਗਿਆ ਹੈ ਅਤੇ ਇਹਦੀ ਰਾਖੀ ਲਈ ਅੱਠ
ਸਿਪਾਹੀ ਹਰ ਵੇਲੇ ਪਹਿਰੇ ਤੇ ਰਹਿੰਦੇ ਹਨ। ਖਾਸ ਰਾਖੀ ਦੇ ਖਿਆਲ
ਨਾਲ ਇਹਦੇ ਪ੍ਰਧਾਨ ਸੰਚਾਲਕ ਐਡਵਰਡ ਕੋਮਲ ਦਾ ਡੇਰਾ ਵੀ ਇਸੇ
*ਪੈਰਾਸ਼ੂਟ ਇਕ ਵਡੀ ਸਾਰੀ ਛਤਰੀ ਵਾਂਗ ਹੁੰਦਾ ਹੈ ਜੀਹਦੇ ਨਾਲ
ਹਵਾਈ ਜਹਾਜ਼ਾਂ ਗੁਬਾਰੇ ਤੋਂ ਛਾਲ ਮਾਰੀ ਜਾਂਦੀ ਹੈ । ਹਵਾ ਦੇ ਦਬਾ ਨਾਲ ਜਦ ਉਹ ਖੁਲ ਜਾਂਦਾ ਹੈ ਤਾਂ ਇਹਦੇ ਨਾਲ ਲਟਕਦਾ ਹੋਇਆ ਆਦਮੀ ਬੜੀ ਹੌਲੀ ਹੌਲੀ ਹੇਠਾਂ ਆਉਂਦਾ ਹੈ। ਖੂਨ ਦੀ ਗੰਗਾ-੪ ੫੩