ਪੰਨਾ:ਖੂਨੀ ਗੰਗਾ.pdf/53

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ੈਡ ਦੇ ਅੰਦਰ ਹੀ ਹੈ ਜਿਥੇ ਉਹ ਹਰਦਮ ਰਹਿੰਦਾ ਹੈ ਅਤੇ ਜਿਦਾਂ ਛੋਟੇ
ਬਚੇ ਹਰ ਵੇਲੇ ਖਿਡਾਉਣਿਆਂ ਨਾਲ ਖੇਡਦੇ ਹਨ ਉਸੇ ਤਰ੍ਹਾਂ ‘ਸ਼ਿਆਮਾ'
ਨਾਲ ਖੇਡਦਾ, ਉਹਦੇ ਕਲ ਪੁਰਜਿਆਂ ਨੂੰ ਸਾਫ ਕਰਦਾ, ਅਤੇ ਵਖੋ ਵਖ
ਤਰ੍ਹਾਂ ਦੇ ਯੰਤਰਾਂ ਦੀ ਵਚਿਤਰ ਕਾਰੀਗਰੀ ਵੇਖਣ ਵਿਚ ਮਸਤ ਰਹਿੰਦਾ
ਹੈ । ਇਹ ਇਹਨੂੰ ਚਲਾਉਣ ਵਿਚ ਏਨਾਂ ਮਾਹਰ ਹੋ ਗਿਆ ਹੈ ਕਿ ਉਹਦੇ
ਹੀ ਸ਼ਬਦਾਂ ਵਿਚ ਉਹ ਅਖਾਂ ਮੀਟਕੇ ਇਹਨੂੰ ਉਡਾ ਸਕਦਾ ਹੈ।
ਬਿਜਲੀ ਦੀ ਤੇਜ਼ ਰੌਸ਼ਨੀ ਵਿਚ ਐਡਵਰਡ ਉਸ ਸ਼ੇਡ ਦੇ ਅੰਦਰ
ਖੜਾ ‘ਸ਼ਿਆਮਾ' ਦੇ ਪਖਿਆਂ ਨੂੰ ਸਾਫ ਕਰ ਰਿਹਾ ਸੀ ਕਿ ਇਕ ਸਿਪਾਹੀ
ਨੇ ਅੰਦਰ ਆਕੇ ਕਿਹਾ, “ਮਿਸਟਰ ਐਡਵਰਡ, ਪੰਡਤ ਗੋਪਾਲ ਸ਼ੰਕਰ
ਦਾ ਭੇਜਿਆ ਹੋਇਆ ਇਕ ਆਦਮੀ ਆਇਆ ਹੈ ਜੋ ਤੁਹਾਨੂੰ ਮਿਲਣਾ
ਚਾਹੁੰਦਾ ਹੈ।"
ਐਡਵਰਡ ਨੇ ਕਿਹਾ, 'ਉਹਨੂੰ ਬਾਹਰ ਖਲਿਹਾਰੋ, ਮੈਂ ਹੁਣੇ
ਆਇਆ !" ਨੌਕਰ, “ਜੋ ਹੁਕਮ' ਕਹਿਕੇ ਚਲਾ ਗਿਆ ਅਤੇ ਚਾਂਦੀ
ਦੇ ਵਰਕ ਵਾਂਗ ਚਮਕਦੇ ਹੋਏ ਪ੍ਰਾਪੇਲਰ ਤੇ ਅਖੀਰਲਾ ਹਥ ਮਾਰ ਅਤੇ
ਕਿਸੇ ਪ੍ਰੇਮੀ ਵਾਂਗ 'ਸ਼ਿਆਮਾ' ਦੀ ਸੁੰਦਰਤਾ ਵਲ ਤਕਦਾ ਹੋਇਆ
ਐਡਵਰਡ ਵੀ ਬਾਹਰ ਨਿਕਲਿਆ ।
ਸ਼ਿਆਮਾਂ ਨੂੰ ਰੱਖਣ ਦੇ 'ਸ਼ੈਡ' ਦੇ ਬਾਹਰਲੇ ਹਿਸੇ ਵਿਚ ਇਕ
ਲੰਮਾ ਚੌੜਾ ਦਾਲਾਨ ਸੀ ਜਿਸ ਵਿਚ ਕਈ ਕੁਰਸੀਆਂ ਰਖੀਆਂ ਹੋਈਆਂ
ਸੀ ਅਤੇ ਉਸੇ ਦੇ ਇਕ ਹਿਸੇ ਵਿਚ ਵਰਕਸ਼ਾਪ ਵੀ ਬਣਾ ਲਈ ਹੈ ਗਈ ।
ਇਸ ਵੇਲੇ ਇਸ ਦਾਲਾਨ ਵਿਚ ਵੀ ਬਿਜਲੀ ਦੀ ਰੌਸ਼ਨੀ ਹੋ ਰਹੀ ਸੀ
ਜੀਹਦੇ ਆਰੇ ਐਡਵਰਡ ਨੇ ਵੇਖਿਆ ਕਿ ਇਕ ਲੰਬੇ ਕਦ ਦਾ ਆਦਮੀ
ਜੋ ਚਾਲ ਢਾਲ ਤੇ ਕਪੜਿਆਂ ਤੋਂ ਕਿਸੇ ਰਈਸ ਖਾਨਦਾਨ ਦਾ ਨੌਕਰ
ਜਾਪਦਾ ਹੈ ਖੜਾ ਹੈ ਜੀਹਨੇ ਉਹਨੂੰ ਵੇਖਦਿਆਂ ਹੀ ਝੁਕਕੇ ਸਲਾਮ ਕੀਤਾ
ਅਤੇ ਕਿਹਾ, “ਕੀ ਮਿ.ਅਡਵਰਡ ਕੋਮਲ ਤੁਸੀਂ ਹੀ ਹੋ ?"
ਐਡਵਰਡ ਨੇ ਤਿਖੀ ਤਕਣੀ ਨਾਲ ਉਹਦੇ ਵਲ ਤਕਦਿਆਂ
ਹੋਇਆਂ ਕਿਹਾ, “ਹਾਂ ਮੇਰਾ ਹੀ ਨਾਂ ਐਡਵਰਡ ਹੈ। ਤੇ ਕਿਥੋਂ ਆਇਆ
ਹੈ ਅਤੇ ਕੌਣ ਹੈ ?"
ਖੂਨ ਦੀ ਗੰਗਾ-੪

੫੪