ਅਪਣੇ ਸਿਪਾਹੀਆਂ ਦੀ ਸਹਾਇਤਾ ਲਈ ਭੇਜਿਆ ਅਤੇ ਆਪ ਅਗਾਂਹ
ਤੁਰ ਪਏ। ਕੁਝ ਹੋਰ ਅਗਾਂਹ ਸੰਘਣੇ ਜੰਗਲ ਵਿਚ ਜਾ ਉਹ ਉਸ ਥਾਂ
ਪੁਜੇ ਜਿਥੇ ਉਨ੍ਹਾਂ ਨੇ ਘੋੜਾ ਛਡਿਆ ਸੀ। ਛੇਤੀ ਛੇਤੀ ਘੋੜਾ ਖੋਹਲਿਆ
ਅਤੇ ਸਿਰਪਟ ਰੈਜੀਡੈਂਨਸੀ ਵਲ ਭਜੇ । ਕੁਝ ਦੂਰ ਜਾਕੇ ਪਤਾ ਨਹੀਂ ਕੀ
ਖਿਆਲ ਆਇਆ ਕਿ ਸੜਕ ਛਡ ਦਿਤੀ ਅਤੇ ਜੰਗਲ ਤੇ ਮੈਦਾਨ ਵਿਚ
ਹੋ ਕੇ ਜਾਣ ਲਗੇ ।
ਲਗ ਭਗ ਦੋ ਤਿੰਨਾਂ ਘੰਟਿਆਂ ਪਿਛੋਂ ਬੜੇ ਚੱਕਰ ਕੱਟਦੇ ਹੋਏ
ਜਿਸ ਵੇਲੇ ਗੋਪਾਲ ਸ਼ੰਕਰ ਰੈਜ਼ੀਡੈਨਸੀ ਦੇ ਨੇੜੇ ਪੁਜੇ ਤਾਂ ਸੂਰਜ ਕਦੇ ਦਾ
ਅਸਤ ਹੋ ਚੁੱਕਾ ਸੀ । ਏਨੀ ਦੂਰ ਸਰਪਟ ਆਉਣ ਕਰਕੇ ਉਨ੍ਹਾਂ ਦਾ ਘੋੜਾ
ਮੁੜ੍ਹਕੇ ਨਾਲ ਗੜੁਚ ਹੋ ਗਿਆ ਸੀ ਪਰ ਉਨ੍ਹਾਂ ਨੂੰ ਇਹਦੀ ਕੋਈ ਚਿੰਤਾ
ਨਹੀਂ ਸੀ । ਉਹ ਉਸੇ ਤੇਜ਼ੀ ਨਾਲ ਉਸ ਜੋਟੀ ਜਹੀ ਪਹਾੜੀ ਤੇ ਚੜ੍ਹ
ਰਹੇ ਸਨ ਜਿਸ ਉਥੇ ਕਿ ਰੈਜ਼ੀਡੈਂਸੀ ਦੀ ਸੁੰਦਰ ਇਮਾਰਤ ਬਣੀ ਹੋਈ
ਸੀ, ਕਿ ਘਬਰਾਏ ਹੋਏ ਹੁਕਮ ਸਿੰਹ ਅਤੇ ਉਨ੍ਹਾਂ ਦੇ ਪਿਛੇ ਪਿਛੇ ਬਹੁਤ
ਸਾਰੇ ਸਵਾਰ ਹਾੜੀ ਤੋਂ ਹੇਠਾਂ ਉਤਰਦੇ ਹੋਏ ਇਸੇ। ਗੋਪਾਲ ਸ਼ੰਕਰ
ਆਪਣਾ ਘੋੜਾ ਮੋੜ ਕੇ ਸਾਹਮਣੇ ਲੈ ਆਏ ਅਤੇ ਕਿਸੇ ਸੋਚ ਵਿਚ ਡੁਬੇ
ਸਿਰ ਸੁਟੀ ਜਾਂਦੇ ਹੋਏ ਹੁਕਮ ਸਿੰਹ ਨੂੰ ਬੋਲੇ। ਹੈਲੋ ਸਰਦਾਰ ਸਾਹਿਬ !
ਤੁਸੀਂ ਕਿਥੇ ਜਾ ਰਹੇ ਹੋ ?
ਗੋਪਾਲ ਸੰਕਰ ਦੀ ਆਵਾਜ਼ ਸੁਣ ਅਤੇ ਉਨ੍ਹਾਂ ਨੂੰ ਆਪਣੇ ਸਾਹ-
ਮਣੇ ਵੇਖ ਹੁਕਮ ਸਿੰਹ ਤਾਂ ਇਸ ਤਰਾਂ ਤ੍ਰਭਕੇ ਮਾਨੋਂ ਉਨ੍ਹਾਂ ਤੇ ਕੋਈ ਬੰਬ
ਡਿਗਾ ਹੋਵੇ। ਉਹ ਹੈਰਾਨੀ ਭਰੀ ਆਵਾਜ਼ ਵਿਚ ਬੋਲੇ, “ਹੈਂ ! ਪੰਡਤ
ਗੋਪਾਲ ਸ਼ੰਕਰ ! ਤੁਸੀ ?"
ਗੋਪਾਲ ਸ਼ੰਕਰ ਨੇ ਹਸਕੇ ਕਿਹਾ, “ਤੁਸੀ ਘਬਰਾਓ ਨਾਂ, ਮੈਂ
ਹੀ ਹਾਂ, ਕੋਈ ਭੂਤ ਪ੍ਰੇਤ ਨਹੀਂ । ਪਰ ਤੁਸੀਂ ਇਹ ਤਾਂ ਦਸੋ ਕਿ ਏਨੇ
ਆਦਮੀ ਲੈ ਕੇ ਜਾ ਕਿਥੇ ਰਹੇ ਹੋ ?"
ਹੁਕਮ-ਕੀ ਤੁਸਾਂ ਰਾਣੀ ਕਾਮਨੀ ਨੂੰ ਇਕ ਨੌਕਰ ਦੇ ਨਾਲ
ਭੇਜਕੇ ਆਪਣੀ ਸਹਾਇਤਾ ਲਈ ਆਦਮੀ ਨਹੀਂ ਸਦੇ ਸਨ ਜੋ ਪੁਛ
ਰਹੇ ਹੋ ਕਿ ਮੈਂ ਕਿਥੇ ਜਾ ਰਿਹਾ ਹਾਂ ! ਇਹ ਤਾਂ ਮੈਨੂੰ ਪੁੱਛਣਾ ਚਾਹੀਦਾ
ਖੂਨ ਦੀ ਗੰਗਾ-੪
੫੯