ਪੰਨਾ:ਖੂਨੀ ਗੰਗਾ.pdf/59

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ਕਿ ਗੌਨਾ ਪਹਾੜੀ ਤੇ ਵੈਰੀਆਂ ਨਾਲ ਘਰ ਜਾਣ ਤੇ ਤੁਸੀਂ ਇਥੇ
ਕਿਸਤਰਾਂ ਦਿਸ ਰਹੇ ਹੋ ?
ਗੋਪਾਲ-ਰਾਣੀ ਕਾਮਨੀ ! ਨੌਕਰ ! ਸਹਾਇਤਾ ! ਤੁਸੀਂ ਕੀ
ਕਹਿ ਰਹੇ ਹੋ ? ਮੈਂ ਨਾਂ ਤਾਂ ਕਾਮਨੀ ਨੂੰ ਇਥੇ ਭੇਜਿਆ ਹੈ ਅਤੇ ਨਾ
ਉਹਦੇ ਨੌਕਰ ਰਾਹੀਂ ਹੀ ਕੋਈ ਸੁਨੇਹਾ ਘਲਿਆ ਹੈ । ਹਾਂ ਮੈਂ ਉਨ੍ਹਾਂ
ਦੀ ਭਾਲ ਵਿਚ ਜ਼ਰੂਰ ਹਾਂ ! ਕੀ ਕੋਈ ਆਦਮੀ ਮੇਰੇ ਵਲੋਂ ਸੁਨੇਹਾ
ਲੈਕੇ ਤੁਹਾਡੇ ਕੋਲ ਆਇਆ ਹੈ ?
ਹੁਕਮ-ਹਾਂ, ਹੋਰ ਨਹੀਂ ਤੇ ! ਅਜੇ ਘੰਟਾ ਵੀ ਨਹੀਂ ਹੋਇਆਂ
ਕਿ ਕਾਮਨੀ ਰਾਣੀ ਕੇਵਲ ਇਕ ਨੌਕਰ ਨੂੰ ਨਾਲ ਲੈ ਇਥੇ ਪੁਜੀ। ਓਸ
ਨੌਕਰ ਕੋਲੋਂ ਮੈਨੂੰ ਪਤਾ ਲਗਾ ਕਿ ਤੁਸੀਂ ਨਗੇਂਦਰ ਸਿੰਹ ਨੂੰ ਗ੍ਰਿਫਤਾਰ
ਕਰਨ ਗੋਨਾ ਪਹਾੜੀ ਗਏ ਸੀ ਪਰ ਆਪ ਉਹਦੇ ਆਦਮੀਆਂ ਕੋਲੋਂ
ਘਿਰ ਕੇ ਬਿਪਤਾ ਵਿਚ ਫਸ ਗਏ। ਇਹ ਸੁਣਦਿਆਂ ਹੀ ਮੈਂ ਰਤਨ
ਸਿੰਹ ਨੂੰ ਤੁਹਾਡੀ ਸਹਾਇਤਾ ਲਈ ਭੇਜਿਆਂ ਅਤੇ ਹੁਣ ਆਪ ਜਾ
ਰਿਹਾ ਸਾਂ।
ਗੋਪਾਲ-(ਤ੍ਰਭਕਕੇ) ਕਾਮਨੀ ਦੇਵੀ ਇਥੇ ਆਈ ਅਤੇ ਉਹਦੇ
ਨੌਕਰ ਨੇ ਤੁਹਾਨੂੰ ਇਹ ਖਬਰ ਦਿੱਤੀ । ਔਹ; ਮੈਂ ਸਾਰੀ ਗਲ ਸਮਝ
ਗਿਆ ਹਾਂ। ਇਹ ਜ਼ਰੂਰ ਨਗੇਂਦਰ ਸਿੰਹ ਦੀ ਕਾਰਰਵਾਈ ਹੈ। ਕੋਈ
ਵਡੀ ਗੱਲ ਨਹੀਂ ਕਿ ਉਹ ਆਪ ਨੌਕਰ ਬਣਕੇ ਕਾਮਨੀ ਦੇ ਨਾਲ
ਆਇਆ ਹੋਵੇ । ਚਲੋ ਉਹ ਕਿਥੇ ਹੈ, ਮੈਨੂੰ ਦਸੋ।
ਹੈਰਾਨੀ ਭਰੇ ਹੁਕਮ ਸਿੰਹ ਤੇ ਗੋਪਾਲ ਸ਼ੰਕਰ ਰੈਜ਼ੀਡੈਂਸੀ ਨੂੰ
ਮੁੜੇ। ਹੁਕਮ ਸਿੰਹ ਉਨ੍ਹਾਂ ਨੂੰ ਲਈ ਸਿਧੇ ਓਸ ਕਮਰੇ ਵਿਚ ਪੁਜੇ ਜਿਸ
ਵਿਚ ਕਾਮਨੀ ਦੇਵੀ ਛੱਡ ਗਏ ਸਨ, ਪਰ ਉਹਦਾ ਉਥੇ ਕੋਈ ਪਤਾ
ਨਹੀਂ ਸੀ । ਨੌਕਰਾਂ ਤੋਂ ਪੁਛਿਆ ਪਰ ਉਹ ਵੀ ਕੁਝ ਦਸ ਨਾ ਸਕੇ ਕਿ
ਉਹ ਕਿਥੇ ਚਲੀ ਗਈ ਹੈ । ਉਹਦੇ ਨੌਕਰ ਬਾਰੇ ਪੁਛਿਆ ਤਾਂ ਉਹਦਾ
ਵੀ ਕਿਸੇ ਨੂੰ ਕੋਈ ਪਤਾ ਨਹੀਂ ਸੀ। ਪਤਾ ਨਹੀਂ ਉਹ ਏਨੇ ਵਿਚ ਕਿਥੇ
ਅਲੋਪ ਹੋ ਗਏ ਸਨ।
ਗੋਪਾਲ ਸ਼ੰਕਰ ਨੂੰ ਵਿਸ਼ਵਾਸ਼ ਹੋ ਗਿਆ ਕਿ ਇਹ ਜ਼ਰੂਰ
ਖੂਨ ਦੀ ਗੰਗਾ-੪

੬੦