ਪੰਨਾ:ਖੂਨੀ ਗੰਗਾ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਗੇਂਦਰ ਸਿੰਹ ਦੀ ਹੀ ਕੋਈ ਚਲਾਕੀ ਹੈ । ਉਹ ਖੜੋਕੇ ਸੋਚਣ ਲਗੇ
ਕਿ ਹੁਣ ਕੀ ਕਰਨਾ ਚ ਹੀਦਾ ਹੈ। ਅਚਾਨਕ ਉਨ੍ਹਾਂ ਨੂੰ ਕੁਝ ਖਿਆਲ
ਆਇਆ ਅਤੇ ਉਹ ਬੋਲੇ, 'ਸ਼ਿਆਮਾ ! ਸ਼ਿਆਮਾ !! ਸ਼ਿਆਮਾ ਤਾਂ
ਰਾਖੀ ਵਿਚ ਹੀ ਹੈ ਨਾਂ ! “ਰੈਜ਼ੀਡੈਂਟ ਸਾਹਿਬ ਕੁਝ ਉਤਰ ਦੇਣ ਲਗੇ,
ਪਰ ਉਹਦੇ ਤੇ ਧਿਆਨ ਨਾਂ ਦੇ ਗੋਪਾਲ ਸ਼ੰਕਰ ਰੈਜ਼ੀਡੈਂਸੀ ਦੇ ਬਾਹਰ
ਨਿਕਲੇ ਅਤੇ ਕਾਹਲੀ ਨਾਲ ਓਧਰ ਨੂੰ ਹੋਏ ਜਿਧਰ ਸ਼ਿਆਮਾ ਦਾ ਸ਼ੈਡ
ਸੀ ਘਬਰਾਏ ਤੇ ਕਈ ਤਰਾਂ ਦੀ ਗੱਲਾ ਸੋਚਦੇ ਹੋਏ ਸਰਦਾਰ
ਹੁਕਮ ਸਿੰਹ ਵੀ ਆਪਣੇ ਆਦਮੀਆਂ ਨੂੰ ਲਈ ਪਿਛੇ ਪਿਛੇ ਹੋ ਪਏ।
ਰੈਜ਼ੀਡੈਂਨਸੀ ਵਾਲੀ ਪਹਾੜੀ ਦੇ ਦੂਜੇ ਪਾਸੇ ਸਗੋਂ ਉਹਦੇ ਹੇਠਾਂ
ਉਤਰਕੇ ਇਕ ਛੋਟੀ ਜਹੀ ਘਾਟੀ ਵਿਚਲੇ ਲਕੇ ਹੋਏ ਮੈਦਾਨ ਵਿਚ ਉਹ
ਸ਼ੈਡ ਬਣਿਆ ਹੋਇਆ ਸੀ ਜਿਸ ਵਿਚ 'ਸ਼ਿਆਮਾਂ' ਰਖਿਆ ਹੋਇਆ
ਸੀ। ਉਹ ਥਾਂ ਰੈਜ਼ੀਡੈਨਸੀ ਦੇ ਬਹੁਤ ਦੂਰ ਨਾ ਹੋਣ ਤੇ ਵੀ ਏਨੀ ਨੇੜੇ
ਨਹੀਂ ਸੀ ਕਿ ਆਵਾਜ਼ ਪਹੁੰਚ ਸਕਦੀ ਹੋਵੇ। ਗੋਪਾਲ ਸ਼ੰਕਰ ਪਹਾੜੀ
ਉਤਰ ਕੇ ਉਸੇ ਪਾਸੇ ਹੋਏ।
ਅਜੇ ਕੁਝ ਦੂਰ ਹੀ ਸਨ ਕਿ ਵੇਖਿਆ ਮੈਦਾਨ ਦੀ ਬਿਜਲੀ ਜਗ
ਰਹੀ ਹੈ ਅਤੇ ਸ਼ਿਆਮਾ ਉਡਣ ਲਈ ਤਿਆਰ ਬਾਹਰ ਖੜਾ ਹੈ। ਉਨ੍ਹਾਂ
ਦੇ ਮੂੰਹੋਂ ਇਕ ਚੀਕ ਨਿਕਲ ਪਈ, ਇਹ ਚਾਲ ਜ਼ਰੁਰ ਨਗੇਂਦਰ ਸਿੰਹ
ਨੇ ਉਨ੍ਹਾਂ ਦੀ ਜੀਵਨ ਭਰ ਦੀ ਮਿਹਨਤ ਨੂੰ ਆਪਣੇ ਕਬਜ਼ੇ ਵਿਚ ਕਰਨ
ਲਈ ਹੀ ਚਲੀ ਸੀ। ਉਹ ਅੰਨ੍ਹੇਵਾਹ ਓਧਰ ਨੂੰ ਭਜੇ ।
ਮੈਦਾਨ ਦੇ ਨੇੜੇ ਪੁਜੇ ਹੋਣਗੇ ਕਿ ਦੌੜਦਾ ਹੋਇਆ ਆਉਂਦਾ
ਐਡਵਰਡ ਮਿਲਿਆ। ਉਹ ਉਨ੍ਹਾਂ ਨੂੰ ਏਸ ਤਰ੍ਹਾਂ ਭਜਦਿਆਂ ਆਉਂਦਾ
ਵੇਖ ਘਬਰਾਕੇ ਪੁਛਣ ਲਗਾ, ਪਰ ਉਤਰ ਦੇਣ ਦੀ ਵਿਹਲ ਗੋਪਾਲ
ਸ਼ੰਕਰ ਨੂੰ ਕਿਥੇ ! ਉਨਾਂ ਨੇ ਕਿਹਾ, "ਸ਼ਿਆਮਾ ! ਸ਼ਿਆਮਾ ਨੂੰ ਬਚਾ !"
ਅਤੇ ਫੇਰ ਓਧਰ ਨੂੰ ਹੀ ਦੌੜ ਪਏ । ਉਨਾਂ ਦੀਆਂ ਤੇਜ਼ ਅਖਾਂ ਨੇ ਇਕ
ਆਦਮੀ ਨੂੰ ਸ਼ਿਆਮਾ ਨੂੰ ਉਡਾਉਣ ਵਾਲੇ ਦੀ ਸੀਟ ਤੇ ਬਹਿੰਦਿਆਂ
ਵੇਖ ਲਿਆ ਸੀ।


ਖੂਨ ਦੀ ਗੰਗਾ-੪

੬੧