ਪੰਨਾ:ਖੂਨੀ ਗੰਗਾ.pdf/63

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਉਸੇ ਦੀਆਂ ਜੋਸ਼ ਭਰੀਆਂ ਗਲਾਂ ਸਨ ਜਿਨ੍ਹਾਂ ਨੂੰ ਸੁਣ ਸੁਣ ਕੇ
ਪਝੱਤਰ ਜਵਾਨ ਸਰਪਟ ਵੀ ਵਧੀ ਆਏ ਅਤੇ ਸਾਰੇ ਇਸ ਤੇਜ਼ੀ ਨਾਲ
ਵਧੀ ਆਏ ਕਿ ਉਹ ਫਾਸਲਾ ਡੇਢ ਘੰਟੇ ਤੋਂ ਵੀ ਪਹਿਲਾਂ ਉਨ੍ਹਾਂ ਮੁਕਾ
ਲਿਆ ਜੋ ਉਨ੍ਹਾਂ ਦੇ ਲਸ਼ਕਰ ਤੇ ਗੋਨਾ ਪਹਾੜੀ ਦੇ ਵਿਚਕਾਰ ਸੀ।
ਆਸ਼ਾ ਹੈ ਸਾਡੇ ਪਾਠਕ ਸਰਦਾਰ ਰਘੁਬੀਰ ਸਿੰਹ ਨੂੰ ਭੁਲੇ ਨਹੀਂ
ਹੋਣਗੇ। ਇਨ੍ਹਾਂ ਦਾ ਨਾਂ ਪਹਿਲਾਂ ਕਈ ਥਾਵਾਂ ਤੇ ਆ ਚੁਕਾ ਹੈ* ਅਤੇ
ਕੁਝ ਚਿਰ ਪਹਿਲਾਂ ਪਾਠਕ ਇਨਾਂ ਨੂੰ ਮਕਦੂਮ ਪੁਰ ਦੇ ਇਕਲੇ ਵਿਚ ਵੇਖ
ਚੁਕੇ ਹਨ ਜਿਥੇ ਇਨ੍ਹਾਂ ਦੇ ਆਪਣੇ ਪੁੱਤਰ ਨੇ ਇਨ੍ਹਾਂ ਦੀ ਆਗਿਆਂ ਦੀ
ਪ੍ਰਵਾਹ ਨਾ ਕਰਕੇ 'ਮ੍ਰਿਤੂ ਕਿਰਣ' ਦਾ ਬੰਬ ਸੁਟ ਮੈਗਜ਼ੀਨ ਨੂੰ ਉਡਾ
ਦਿਤਾ ਸੀ ਜਿਸ ਨਾਲ ਸੈਂਕੜੇ ਬੰਦਿਆਂ ਨੂੰ ਘਾਇਲ ਕੀਤਾ ਸੀ ਪਰ
ਦੂਰ ਹੋਣ ਕਰਕੇ ਜਾਂ ਇੰਝ ਕਹੋ ਕਿ ਜ਼ਿੰਦਗੀ ਦੇ ਦਿਨ ਅਜੇ ਬਾਕੀ ਹੋਣ
ਦੇ ਕਾਰਨ, ਸਰਦਾਰ ਰਘੁਵੀਰ ਸਿੰਹ ਬਚ ਗਏ ਸਨ । ਕੇਵਲ ਇਹੋ ਹੀ
ਨਹੀਂ ਸਗੋਂ ਉਸ ਵੇਲੇ ਦੀ ਗੜਬੜ ਵਿਚ ਉਨ੍ਹਾਂ ਨੇ ਜ਼ਖ਼ਮੀਆਂ ਨੂੰ
ਬਚਾਉਣ ਅਤੇ ਦੂਜੇ ਜ਼ਰੂਰੀ ਪ੍ਰਬੰਧ ਕਰਨ ਵਿਚ ਜਿਹੜੀ ਫੁਰਤੀ ਤੇ
ਹੁਸ਼ਿਆਰੀ ਦਸੀ ਸੀ ਉਹਦੇ ਲਈ ਮਹਾਰਾਜ ਜ਼ਾਲਮ ਸਿੰਹ ਵਲੋਂ ਇਨ੍ਹਾਂ
ਨੂੰ ਰੁਤਬਾ ਤੇ ਇਜ਼ਤ ਮਿਲੀ ਸੀ।
ਜਿਸ ਵੇਲੇ ਆਪਣੇ ਚੋਣਵੇਂ ਜਵਾਨਾਂ ਦੇ ਸਿਰ ਤੇ, ਮਾਰੋ ਮਾਰ
ਘੋੜੇ ਦੜਾਉਂਦੇ ਹੋਏ ਸਰਦਾਰ ਰਘਬੀਰ ਸਿੰਹ ਗੋਨਾ ਪਹਾੜੀ ਤੇ ਪੁੱਜੇ
ਉਸ ਵੇਲੇ ਸੂਰਜ ਅਸਤ ਹੋ ਚੁੱਕਾ ਸੀ ਅਤੇ ਪਹਾੜੀ ਦੀ ਚੜਾਈ ਲਗ
ਭਗ ਸਮਾਪਤ ਹੋ ਚੁਕੀ ਸੀ। ਗੋਪਾਲ ਸ਼ੰਕਰ ਦੇ ਆਦਮੀਆਂ ਨੇ ਭਾਵੇਂ
ਨੰਬਰ ਦੋ ਅਰਥਾਤ ਰਘੁਨਾਥ ਸਿੰਹ ਨੂੰ ਫੜਿਆ ਹੋਇਆ ਸੀ ਪਰ ਆਪ
ਵੀ ਰਕਤ ਮੰਡਲ ਵਾਲਿਆਂ ਪਾਸੋਂ ਘਿਰੇ ਹੋਏ ਸਨ, ਜੋ ਗੋਨਾ ਪਹਾੜੀ
ਦੇ ਹੇਠਲੇ ਹਿਸੇ ਦੇ ਚਾਰੇ ਪਾਸੇ ਘੇਰਾ ਪਾ ਕੇ ਜੰਮ ਗਏ ਸਨ ਅਤੇ ਉਹਦੀ
ਚੋਟੀ ਤੇ ਗੋਪਾਲ ਸ਼ੰਕਰ ਦੇ ਆਦਮੀਆਂ ਨੂੰ ਆਪਣੀਆਂ ਕਾਰੀ ਰਾਇਫਲਾਂ
ਦਾ ਨਿਸ਼ਾਨਾ ਬਣਾ ਰਹੇ ਸਨ ।

**ਪਤੀ ਸ਼ੋਧ' ਨਾਮੀ ਨਾ ਵਲ ਵੇਖੋ ।
ਰਕਤ ਮੰਡਲ ਦੇ ਦੂਜੇ ਹਿਸੇ ਦਾ ਆਰੰਭ ਪੜੋ ।
ਖੂਨ ਦੀ ਗੰਗਾ-੪
੬੪