ਪੰਨਾ:ਖੂਨੀ ਗੰਗਾ.pdf/64

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੋਪਾਲ ਸ਼ੰਕਰ ਦੇ ਇਨ੍ਹਾਂ ਆਦਮੀਆਂ ਦਾ ਸਰਦਾਰ ਜੀਹਨੇ
ਰਘੁਨਾਥ ਸਿੰਹ ਨੂੰ ਘੇਰਿਆ ਹੋਇਆ ਸੀ, ਰਣਬੀਰ ਨਾਮੀ ਇਕ ਗੋਰਖਾ
ਨੌਜਵਾਨ ਸੀ ਜੋ ਬੜਾ ਹੀ ਬਹਾਦਰ, ਹੁਸ਼ਿਆਰ ਤੇ ਕੱਟੜ ਲੜਾਕਾ ਸੀ।
ਇਥੋਂ ਦਾ ਸਾਰਾ ਪ੍ਰਬੰਧ ਉਸੇ ਦੇ ਹਥ ਦੇ ਕੇ ਗੋਪਾਲ ਸ਼ੰਕਰ ਰੈਜੀਡੈਨਸੀ
ਨੂੰ ਦੌੜ ਗਏ ਸਨ। ਰਣਬੀਰ ਨੇ ਜਦ ਇਹ ਵੇਖਿਆ ਕਿ ਪਾਸਾ ਪਲਟ
ਗਿਆ ਹੈ ਅਤੇ ਉਹ ਆਪਣੇ ਸਾਥੀਆਂ ਸਮੇਤ ਘਿਰ ਗਿਆ ਹੈ ਤਾਂ
ਉਹਨੇ ਝਟ ਹੀ ਰਘੁਨਾਥ ਸਿੰਹ ਦੀਆਂ ਮੁਸ਼ਕਾਂ ਬੰਨਣ ਦਾ ਹੁਕਮ ਦਿਤਾ
ਜਿਹਨੂੰ ਬਹੁਤ ਸਾਰੇ ਆਦਮੀਆਂ ਨੇ ਬੇਬਸ ਫੜਿਆ ਹੋਇਆ ਸੀ ਅਤੇ
ਫੇਰ ਆਪਣੇ ਸਾਰੇ ਆਦਮੀਆਂ ਨੂੰ ਲੈ ਇਕ ਬੜੀ ਵੱਡੀ ਚਟਾਨ ਦੇ
ਓਹਲੇ ਹੋ ਗਿਆ, ਜੋ ਲਗ ਭਗ ਛਾਤੀ ਭਰ ਉਚੀ ਅਤੇ ਪੰਦਰਾਂ ਹਥ
ਲੰਮੀ ਉਥੋਂ ਕੁਝ ਹੀ ਦੂਰ ਪਈ ਹੋਈ ਸੀ । ਇਸ ਚਟਾਨ ਦੇ ਉਹਲੇ ਚਲੇ
ਜਾਣ ਨਾਲ ਉਨ੍ਹਾਂ ਦਾ ਇਕ ਪਾਸਾ ਬਚ ਗਿਆ। ਹੁਣ ਉਹਨੇ ਚਾਰ
ਜਵਾਨਾਂ ਨੂੰ ਪਛਮ ਵਾਲੇ ਪਾਸਿਓਂ ਆਉਣ ਵਾਲੀਆਂ ਗੋਲੀਆਂ ਦਾ
ਉਤਰ ਦੇਣ ਲਈ ਖੜਾ ਕਰ ਦਿਤਾ ਅਤੇ ਉਹ ਗੋਲੀਆਂ ਦਾ ਉਤਰ
ਗੋਲੀਆਂ ਵਿਚ ਦੇਣ ਲਗੇ । ਇਹਦੇ ਪਿਛੋਂ ਬਾਕੀ ਤਿੰਨਾਂ ਪਾਸਿਆਂ ਵਲ
ਚਾਰ ੨ ਆਦਮੀਆਂ ਨੂੰ ਇਸੇ ਕੰਮ ਤੇ ਲਾ ਆਪਣੇ ਬਾਕੀ ਆਦਮੀਆਂ
ਨੂੰ ਪੱਥਰ ਇਕਠੇ ਕਰਕੇ ਇਕ ਕੰਧ ਜਹੀ ਬਨਾਉਣ ਦਾ ਹੁਕਮ ਦਿਤਾ ।
ਭਾਵੇਂ ਹੇਠੋਂ ਰਕਤ ਮੰਡਲ ਦੇ ਸਿਪਾਹੀਆਂ ਦੇ ਹਲੇ ਲਗਾਤਾਰ ਹੋ ਰਹੇ
ਸਨ ਅਤੇ ਉਨਾਂ ਦੀਆਂ ਵਰ੍ਹਦੀਆਂ ਗੋਲੀਆਂ ਵਿਚ ਪਥਰ ਇਕਠੇ ਕਰਕੇ
ਆਪਣੀ ਜਾਨ ਤੇ ਖੇਡਣ ਬਰਾਬਰ ਸੀ,ਫਿਰ ਵੀ ਉਹ ਥੋੜੇ ਜਹੇ ਆਦਮੀ
ਰਣਬੀਰ ਦੇ ਦਿਲ ਵਧਾਉਣ ਵਾਲੇ ਸ਼ਬਦਾਂ ਦੇ ਕਾਰਨ ਨਿਡਰ ਹੋਕੇ ਕੰਮ
ਕਰ ਰਹੇ ਸਨ ਅਤੇ ਵੇਖਦਿਆਂ ਵੇਖਦਿਆਂ ਹੀ ਅਨਘੜੇ ਪਥਰਾਂ ਦੀ
ਇਕ ਲਕ ਉਚੀ ਕੰਧ ਬਣ ਗਈ। ਏਸ ਵੀਰਾਨ ਪਹਾੜੀ ਤੇ ਪਥਰਾਂ ਦਾ
ਘਾਟਾ ਹੀ ਕੀ ਸੀ। ਹੁਣ ਰਣਬੀਰ ਨੇ ਆਪਣੇ ਸਾਰੇ ਆਦਮੀ ਇਸ
ਘੇਰੇ ਵਿਚ ਕਰ ਲਏ ਅਤੇ ਡਟਕੇ ਗੋਲੀਆਂ ਦਾ ਉਤਰ ਗੋਲੀਆਂ ਵਿਚ
ਦੇਣ ਲਗੇ ਪਰ ਏਨੇ ਚਿਰ ਵਿਚ ਉਨ੍ਹਾਂ ਦੇ ਪੰਜ ਛੇ ਆਦਮੀ ਗੋਲੀਆਂ ਦੇ
ਨਿਸ਼ਾਨੇ ਬਣ ਚੁਕੇ ਸਨ । ਏਨੇ ਸਮੇਂ ਵਿਚ ਹੇਠਲੇ ਆਦਮੀਆਂ ਨੇ ਕਈ
 ਖੂਨ ਦੀ ਗੰਗਾ-੪

੬੫