ਪੰਨਾ:ਖੂਨੀ ਗੰਗਾ.pdf/65

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਰ ਹਮਲਾ ਵੀ ਕੀਤਾ ਪਰ ਹਰ ਵਾਰ ਹਾਨੀ ਉਠਾਕੇ ਪਿਛਾਂਹ ਹਟ
ਗਏ ਸਨ।
ਬੜੇ ਚਿਰ ਤਕ ਡਟਕੇ ਗੋਲੀਆਂ ਚਲਦੀਆਂ ਰਹੀਆਂ । ਰਣਬੀਰ
ਦੇ ਸਿਪਾਹੀ ਬੜੀ ਬਹਾਦਰੀ ਨਾਲ ਉੱਤਰ ਦੇ ਰਹੇ ਸਨ ਅਤੇ ਪਥਰਾਂ ਦੀ
ਉਹ ਕੰਧ ਉਨ੍ਹਾਂ ਦੀ ਬੜੀ ਰਖਿਆ ਕਰ ਰਹੀ ਸੀ ਪਰ ਫੇਰ ਵੀ ਹੁਣ
ਉਨ੍ਹਾਂ ਦੀ ਹਾਲਤ ਖਰਾਬ ਹੋਣ ਲਗ ਪਈ ਸੀ । ਇਕ ਤਾਂ ਏਧਰੋਂ
ਉਧਰੋਂ ਆ ਵੱਜਣ ਵਾਲੀਆਂ ਗੋਲੀਆਂ ਨਾਲ ਘਾਇਲ ਹੋਣ ਵਾਲਿਆਂ
ਦੀ ਗਿਣਤੀ ਵਧ ਰਹੀ ਸੀ ਅਤੇ ਦੂਜੇ ਉਨ੍ਹਾਂ ਦਾ ਲੜਾਈ ਦਾ ਸਾਮਾਨ
ਵੀ ਮੁਕ ਚਲਿਆ ਸੀ । ਆਉਣ ਲਗਿਆਂ ਇਹ ਤਾਂ ਸੋਚਿਆ ਹੀ ਨਹੀਂ
ਸੀ ਕਿ ਉਥੇ ਇਹੋਜਹੀ ਸਖਤ ਲੜਾਈ ਹੋ ਪਏਗੀ, ਸੋ ਸਿਪਾਹੀਆਂ ਕੋਲ
ਮਾਮੂਲੀ ਗਿਣਤੀ ਵਿਚ ਹੀ ਕਾਰਤੁਸ ਸਨ ਜੋ ਇਸ ਦੋ ਘੰਟਿਆਂ ਦੀ
ਲੜਾਈ ਵਿਚ ਮੁਕ ਚਲੇ ਸਨ ਅਤੇ ਇਸੇ ਕਰਕੇ ਹੁਣ ਹੇਠਾਂ ਵਲੋਂ
ਆਉਣ ਵਾਲੀਆਂ ਗੋਲੀਆਂ ਦਾ ਉਤਰ ਦੇਣਾ ਔਖਾ ਹੋ ਰਿਹਾ ਸੀ।
ਅਖੀਰ ਜਿਸ ਵੇਲੇ ਹੇਠਲੇ ਵੈਰੀਆਂ ਨੇ ਇਕ ਵਾਰ ਹੱਲਾ ਬੋਲ ਦਿਤਾ
ਅਤੇ ਪਥਰਾਂ ਤੇ ਚਟਾਨਾਂ ਦਾ ਓਹਲਾ ਲੈ ਪਹਾੜੀ ਤੇ ਚੜਨਾ ਸ਼ੁਰੂ ਕਰ
ਦਿਤਾ ਤਾਂ ਬਚਾ ਕਰਨਾ ਕਠਨ ਹੋ ਗਿਆ । ਜਦ ਤਕ ਇਕ ਵੀ ਗੋਲੀ
ਰਹੀ ਰਣਬੀਰ ਤੇ ਉਹਦੇ ਸਾਥੀ ਜਾਨ ਦੀ ਪ੍ਰਵਾਹ ਨਾ ਕਰਦੇ ਲੜਦੇ
ਰਹੇ, ਇਹਦੇ ਪਿਛੋਂ ਬੰਦੂਕ ਦੇ ਕੁੰਦਿਆਂ ਤੇ ਸੰਗੀਨਾਂ ਨਾਲ ਹਥੋ ਹਥੀ
ਲੜਾਈ ਸ਼ੁਰੂ ਹੋ ਗਈ। ਰਣਬੀਰ ਨੇ ਕੜਕਕੇ ਕਿਹਾ, "ਭਰਾਵੋ ! ਮੌਤ
ਕੇਵਲ ਇਕ ਵਾਰ ਆ ਸਕਦੀ ਹੈ !" ਅਤੇ ਫੇਰ ਬੰਦੂਕ ਸੁਟ ਉਹ
ਜਵਾਨ ਆਪਣੀ ਖੁਖਰੀ ਹਥ ਵਿਚ ਲੈ ਓਸ ਘੇਰੇ ਤੋਂ ਬਾਹਰ ਨਿਕਲ
ਪਿਆ। ਉਹਦੇ ਬਚੇ ਖੁਚੇ ਸਿਪਾਹੀਆਂ ਨੇ ਵੀ ਜਾਨਾਂ ਦਾ ਮੋਹ ਛਡ
ਦਿਤਾ ਅਤੇ ਖੁਖਰੀਆਂ ਤੇ ਸੰਗੀਨਾਂ ਲੈ ਬਾਹਰ ਨਿਕਲ ਆਏ। ਮੌਤ ਦਾ
ਬਾਜ਼ਾਰ ਭਿਆਨਕ ਰੂਪ ਵਿਚ ਗਰਮ ਹੋ ਗਿਆ ।
ਹੁਣ ਜਿਸ ਢੰਗ ਨਾਲ ਲੜਾਈ ਹੋਣ ਲਗੀ ਸੀ ਉਸਤੋਂ ਜਾਪਦਾ
ਸੀ ਕਿ ਉਸ ਪਹਾੜੀ ਤੋਂ ਕੋਈ ਵੀ ਜੀਉਂਦਾ ਹੇਠਾਂ ਨਹੀਂ ਆਵੇਗਾ ।
ਦਬਾ ਦਬ ਖੁਖਰੀਆਂ ਚਲ ਰਹੀਆਂ ਸਨ, ਹਥ, ਪੈਰ ਤੇ ਸਿਰ ਹੇਠਾਂ
ਖੂਨ ਦੀ ਗੰਗਾ-੪

੬੬