ਪੰਨਾ:ਖੂਨੀ ਗੰਗਾ.pdf/66

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਡਿਗ ਰਹੇ ਸਨ ਪਰ 'ਉਫ਼' ਦੀ ਇਕ ਆਵਾਜ਼ ਵੀ ਕਿਸੇਂ ਪਾਸਿਓਂ
ਨਹੀਂ ਆ ਰਹੀ ਸੀ। ਇਸ ਵਿਚ ਕੋਈ ਸ਼ਕ ਨਹੀਂ ਕਿ ਰਕਤ ਮੰਡਲ
ਦੇ ਸਿਪਾਹੀ ਜਿਸ ਬੀਰਤਾ ਨਾਲ ਲੜ ਰਹੇ ਸਨ ਉਸੇ ਬਹਾਦਰੀ ਨਾਲ
ਸਰਕਾਰੀ ਸਿਪਾਹੀ ਵੀ ਉਨ੍ਹਾਂ ਦਾ ਟਾਕਰਾ ਕਰ ਰਹੇ ਸਨ। ਰਣਬੀਰ
ਆਪ ਤਾਂ ਇਸ ਵੇਲੇ ਕਾਲ ਦਾ ਰੂਪ ਬਣਿਆ ਚਾਰੇ ਪਾਸੇ ਪਹੁੰਚ ਰਿਹਾ
ਸੀ । ਉਹਦੇ ਸਾਰੇ ਸਰੀਰ ਚੋਂ ਲਹੂ ਚੋ ਰਿਹਾ ਸੀ, ਪੋਟੇ ਪੋਟੇ ਤੇ ਘਾਵ
ਲਗੇ ਹੋਏ ਸਨ, ਪਰ ਉਹ ਬਹਾਦਰ ਆਪਣੀਆਂ ਹਿੰਮਤ ਭਰੀਆਂ ਗਲਾਂ
ਕਹਿੰਦਾ ਏਧਰੋਂ ਓਧਰ ਚਕਰ ਲਾ ਰਿਹਾ ਸੀ ਅਤੇ ਬਿਜਲੀ ਵਾਂਗ ਚਮ-
ਕਣ ਵਾਲੀ ਉਹਦੀ ਖੁਖਰੀ ਜਿਥੇ ਪੈਂਦੀ ਸੀ ਦੋ ਟੁਕੜੇ ਕੀਤੇ ਬਿਨਾਂ
ਨਹੀਂ ਹਟਦੀ ਸੀ।

(੨)

ਅਚਾਨਕ ਬਹੁਤ ਸਾਰੇ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼
ਨਾਲ ਜੰਗਲ ਗੂੰਜ ਉਠਿਆ। ਧਾਵਾ ਕਰੀ ਆਉਂਦੇ ਸਰਦਾਰ ਰਘਬੀਰ
ਸਿੰਹ ਦੇ ਜੋਸ਼ੀਲੇ ਨੌਜਵਾਨ ਗੋਨਾ ਪਹਾੜੀ ਦੇ ਪਾਸ ਪਹੁੰਚ ਗਏ ਸਨ।
ਕਮਾਂਡ ਦੀ ਇਕ ਕੜਕਵੀਂ ਆਵਾਜ਼ ਦੇ ਨਾਲ ਹੀ ਅਧੀ ਪਹਾੜੀ ਉਨ੍ਹਾਂ
ਸਵਰਾਂ ਨੇ ਘੇਰ ਲਈ । ਸਾਰੇ ਦੇ ਸਾਰੇ ਸਵਾਰ ਘੋੜਿਆਂ ਦੀਆਂ
ਲਗਾਮਾਂ ਖਿਚੀ ਅਤੇ ਉਨਾਂ ਦੀਆਂ ਧੌਣਾਂ ਤੇ ਝੁਕੇ ਤਲਵਾਰਾਂ ਹਥਾਂ ਵਿਚ
ਲਈ ਉਡੀਕਣ ਲਗੇ ਕਿ ਹੁਕਮ ਮਿਲੇ ਤੇ ਪਹਾੜੀ ਵਲ ਵਧੀਏ।
ਪਹਾੜੀ ਦੇ ਉਪਲੀ ਲੜਾਈ ਅਚਾਨਕ ਬੰਦ ਹੋ ਗਈ। ਮ੍ਰਿਤਾਂ
ਵੇਰੀਆਂ ਸਾਰਿਆਂ ਨੇ ਮੁੜਕੇ ਸਵਾਰਾਂ ਵਲ ਵੇਖਿਆ ਅਤੇ ਆਪਣੇ
ਆਪਣੇ ਹਥ ਰੋਕ ਲਏ।
ਇਕ ਵਚਿਤ ਤਰ੍ਹਾਂ ਦੀ ਪਰ ਤੇਜ਼ ਸੀਟੀ ਦੀ ਆਵਾਜ਼ ਗੰਜੀ ।
ਸੀਟੀ ਦੇ ਨਾਲ ਹੀ ਰਕਤ ਮੰਡਲ ਦੇ ਸਿਪਾਹੀ ਮੁੜੇ, ਦੁਜੀ ਸੀਟੀ ਦੀ
ਆਵਾਜ਼ ਅਜੇ ਖਿਲਰੀ ਵੀ ਨਹੀਂ ਸੀ ਕਿ ਉਹ ਸਾਰੇ ਏਧਰ ਓਧਰ
ਖਿਲਰ ਗਏ ਅਤੇ ਪਹਾੜੀ ਟਿਲਿਆਂ ਤੇ ਚਟਾਨਾਂ ਦਾ ਉਹਲਾ ਲੈ ਲੁਕਦੇ
ਖੂਨ ਦੀ ਗੰਗਾ-੪

੬੭