ਪੰਨਾ:ਖੂਨੀ ਗੰਗਾ.pdf/67

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਹੋਏ ਕੁਝ ਹੀ ਸਕਿੰਡਾਂ ਵਿਚ ਏਦਾਂ ਗੁੰਮ ਹੋ ਗਏ ਮਨੋ ਉਥੇ ਕਦੀ ਕੋਈ
ਹੈ ਹੀ ਨਹੀਂ ਸੀ। ਕੇਵਲ ਉਨ੍ਹਾਂ ਦੇ ਕੁਝ ਮੁਰਦੇ ਜਾਂ ਸਖ਼ਤ ਘਾਇਲ ਹੀ
ਧਰਤੀ ਤੇ ਪਏ ਬਾਕੀ ਰਹਿ ਗਏ।
ਰਣਬੀਰ ਨੇ ਆਪਣੇ ਚਾਰੇ ਪਾਸੇ ਵੇਖਿਆ। ਉਹਦੇ ਸਿਪਾਹੀਆਂ
ਚੋਂ ਕੇਵਲ ਪੰਜ ਖੜੇ ਸਨ, ਬਾਕੀ ਸਾਰੇ ਦੇ ਸਾਰੇ ਜਾਂ ਤਾਂ ਘਾਇਲ ਜਾਂ
ਮੁਰਦਾ ਪਏ ਹੋਏ ਸਨ। ਇਹ ਪੰਜੇ ਵੀ ਬੜੇ ਥਕ ਚੁਕੇ ਸਨ ਅਤੇ
ਸਾਰਿਆਂ ਦੇ ਸਰੀਰ ਚੋਂ ਲਹੂ ਵਗ ਰਿਹਾ ਸੀ। ਧਰਤੀ ਵਲ ਤਕਿਆ
ਤਾਂ ਉਹ ਮੁਰਦਿਆਂ ਤੇ ਘਾਇਲਾਂ ਨਾਲ ਭਰੀ ਪਈ ਸੀ ਜਿਨ੍ਹਾਂ ਚੋਂ
ਆਪਣੇ ਤੇ ਵੈਰੀ ਦੇ ਪਛਾਨਣੇ ਕਠਨ ਸਨ ਕਿਉਂਕਿ ਇਕ ਤਾਂ ਹਨੇਰਾ
ਬੜਾ ਹੋ ਚੁਕਾ ਸੀ ਦੂਜੇ ਰਕਤ ਮੰਡਲ ਦੇ ਸਿਪਾਹੀਆਂ ਦੀ ਵਰਦੀ ਵੀ
ਬਿਲਕੁਲ ਸਿੰਧੀ ਸਿਪਾਹੀਆਂ ਵਰਗੀ ਸੀ।
ਰਘਬੀਰ ਸਿੰਹ ਆਪਣੇ ਘੋੜੇ ਤੇ ਸਭ ਤੋਂ ਅਗੇ ਖੜੇ ਪਹਾੜੀ
ਦੀ ਹਾਲਤ ਵੇਖ ਰਹੇ ਸਨ। ਉਨ੍ਹਾਂ ਦੀਆਂ ਸਿਆਣੀਆਂ ਅੱਖਾਂ ਨੇ
ਪਹਿਲੀ ਵਾਰ ਹੀ ਦਸ ਦਿਤਾ ਕਿ ਓਧਰ ਕੀ ਹੋ ਰਿਹਾ ਹੈ । ਜਿਉਂ ਹੀ
ਉਨ੍ਹਾਂ ਨੇ ਸੀਟੀ ਦੀ ਆਵਾਜ਼ ਸੁਣੀ ਅਤੇ ਕੁਝ ਆਦਮੀਆਂ ਨੂੰ ਖਿਲਰਦੇ
ਵੇਖਿਆ ਉਸੇ ਵੇਲੇ ਉਨ੍ਹਾਂ ਨੇ ਆਪਣੇ ਆਦਮੀਆਂ ਨੂੰ ਕਿਹਾ, "ਪਹਾੜੀ
ਨੂੰ ਸਾਰੇ ਪਾਸਿਆਂ ਤੋਂ ਘੇਰ ਲਓ ਅਤੇ ਜੇ ਕੋਈ ਭਜਦਾ ਦਿਸੇ ਤਾਂ ਉਹਨੂੰ
ਗ੍ਰਿਫਤਾਰ ਕਰ ਲਓ ।" ਉਨ੍ਹਾਂ ਦੇ ਸਵਾਰ ਇਹ ਹੁਕਮ ਸੁਣ ਚਾਰੇ ਪਾਸੇ
ਖਿਲਰ ਗਏ ਅਤੇ ਆਪ ਰਘਬੀਰ ਸਿੰਹ ਪੰਦਰਾਂ ਸਵਾਰਾਂ ਨੂੰ ਨਾਲ ਲੈ
ਪਹਾੜੀ ਤੇ ਚੜ੍ਹਨ ਲਗੇ ।
ਜ਼ਖਮਾਂ ਦੀ ਪੀੜ ਤੇ ਥਕਾਵਟ ਨਾਲ ਰਣਬੀਰ ਚੂਰ ਚੂਰ ਹੋ
ਰਿਹਾ ਸੀ ਫਿਰ ਵੀ ਉਹ ਅਗੇ ਵਧਕੇ ਸਰਦਾਰ ਰਘਬੀਰ ਸਿੰਹ ਨੂੰ
ਮਿਲਿਆ । ਬੜੇ ਹੀ ਸੰਖੇਪ ਵਿਚ ਉਹਨੇ ਸਾਰਾ ਹਾਲ ਦਸਿਆ ਅਤੇ
ਅੰਤ ਵਿਚ ਬੋਲਿਆ, “ਇਹ ਆਦਮੀ ਜੀਹਦੀਆਂ ਮੈਂ ਮੁਸ਼ਕਾਂ ਬੰਨ੍ਹੀਆਂ
ਸੀ ਅਤੇ ਜਿਹੜਾ ਕਿ ਸ਼ਾਇਦ ਨਗੇਂਦਰ ਸਿੰਹ ਹੈ ਓਸ ਪਾਸੇ ਪਥਰਾਂ ਦੇ
ਓਹਲੇ ਪਿਆ ਹੈ ।" ਉਹ ਉਨ੍ਹਾਂ ਨੂੰ ਲਈ ਪਬਰਾਂ ਦੀ ਕੰਧ ਦੇ ਪਿਛਲੇ
ਪਾਸੇ ਪੁਜਾ ਜਿਥੇ ਹਥ ਪੈਰ ਬੰਨ੍ਹੇ ਰਘੁਨਾਥ ਸਿੰਹ ਨੂੰ ਛਡ ਗਿਆਂ ਸੀ ਪਰ
ਖੂਨ ਦੀ ਗੰਗਾ-੪

੬੮