ਪੰਨਾ:ਖੂਨੀ ਗੰਗਾ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਈ ਇਥੋਂ ਤਕ ਕਿ ਹਨੇਰਾ ਹੋਣ ਵਿਚ ਥੋੜ੍ਹਾ ਜਿਹਾ ਚਿਰ ਹੀ ਬਾਕੀ
ਸੀ ਜਦੋਂ ਰਤਨ ਸਿੰਹ ਰੈਜ਼ੀਡੈਂਸੀ ਤੋਂ ਬਾਹਰ ਨਿਕਲਿਆ ਫਿਰ ਵੀ
ਉਸ ਨੇ ਵਾਹ ਲਗਦੀ ਫੁਰਤੀ ਹੀ ਕੀਤੀ ਸੀ।
ਭਾਵੇਂ ਰੈਜੀਡੈਨਸੀ ਤੇ ਗੋਨਾ ਪਹਾੜੀ ਦੇ ਰਾਹ ਵਿਚ ਸੰਘਣਾ ਤੇ
ਭਿਆਨਕ ਜੰਗਲ ਸੀ ਜਿਸ ਚੋਂ ਲੰਘ ਕੇ ਜਾਣ ਨਾਲ ਕਈ ਤਰ੍ਹਾਂ ਦੇ
ਖਤਰਿਆਂ ਦਾ ਸਾਮਨਾ ਕਰਨਾ ਪੈ ਸਕਦਾ ਸੀ ਫਿਰ ਵੀ ਰਤਨ ਸਿੰਹ ਨੇ
ਹਿੰਮਤ ਨਾਂ ਹਾਰੀ ਅਤੇ ਮਾਰਾ ਮਾਰ ਚਲਾ ਗਿਆ ।
ਲਗ ਭਗ ਤਿੰਨ ਚੁਥਾਈ ਰਸਤਾ ਮੁਕਾ ਚੁਕੇ ਹੋਣਗੇ ਕਿ
ਸਾਹਮਨਿਉਂ ਆਉਂਦੇ ਹੋਏ ਦੋ ਸਵਾਰਾਂ ਦੀ ਆਵਾਜ਼ ਆਈ। ਹਨੇਰਾ
ਮਿੰਟ ਮਿੰਟ ਤੇ ਵਧਦਾ ਜਾ ਰਿਹਾ ਸੀ ਅਤੇ ਹੁਣ ਦੁਰ ਦੀ ਚੀਜ਼ ਵੇਖਣੀ
ਜਾਂ ਦੂਰੋਂ ਆਦਮੀਆਂ ਨੂੰ ਪਛਾਨਦਾ ਔਖਾ ਹੋ ਗਿਆ ਸੀ ਫਿਰ ਵੀ ਜਦ
ਉਹ ਦੋਵੇਂ ਸਵਾਰ ਨੇੜੇ ਪੁਜੇ ਤਾਂ ਰੰਗ ਢੰਗ ਤੇ ਵਰਦੀ ਤੋਂ ਰਤਨ ਸਿੰਹ
ਸਮਝ ਗਿਆ ਕਿ ਉਹ ਸ਼ਾਇਦ ਉਨ੍ਹਾਂ ਆਦਮੀਆਂ ਵਿਚੋਂ ਹੀ ਹਨ
ਜਿਨ੍ਹਾਂ ਨੂੰ ਲੈਕੇ ਗੋਪਾਲ ਸ਼ੰਕਰ ਗੋਨਾ ਪਹਾੜੀ ਤੇ ਗਏ ਸਨ ।
ਨੇੜੇ ਪਹੁੰਚਦਿਆਂ ਹੀ ਉਨ੍ਹਾਂ ਆਦਮੀਆਂ ਨੇ ਘਬਰਾਏ ਹੋਏ
ਢੰਗ ਨਾਲ ਰਤਨ ਸਿੰਹ ਵਲ ਵੇਖਿਆ ਜੋ ਆਪਣੀ ਫੌਜ ਦੇ ਅਗੇ ਅਗੇ
ਜਾ ਰਿਹਾ ਸੀ, ਅਤੇ ਪੁਛਿਆ, “ਕੀ ਇਹ ਫੌਜ ਰੈਜ਼ੀਡੈਨਸੀ ਤੋਂ ਆ
ਰਹੀ ਹੈ ? ਕੀ ਪੰਡਤ ਜੀ ਉਥੇ ਪੁਜ ਗਏ ਹਨ ।"
ਰਤਨ ਸਿੰਹ ਨੇ ਹੈਰਾਨੀ ਨਾਲ ਕਿਹਾ, "ਰੈਜ਼ੀਡੈਨਸੀ ਤੋਂ ਤਾਂ
ਜ਼ਰੂਰ ਆ ਰਹੀ ਹੈ, ਪਰ ਪੰਡਤ ਜੀ ਉਥੇ ਪੁਜ ਗਏ ਹਨ ਕਿ ਨਹੀਂ ਇਹ
ਪੁਛਣ ਤੋਂ ਤੇਰਾ ਕੀ ਮਤਲਬ ਹੈ ਇਹ ਮੈਂ ਨਹੀਂ ਸਮਝਿਆ।"
ਇਕ ਸਵਾਰ ਬੋਲਿਆ, "ਸਾਨੂੰ ਵੈਰੀਆਂ ਦਾ ਮੁਕਾਬਲਾ ਅਤੇ
ਆਪਣੇ ਘਰੇ ਹੋਏ ਸਾਥੀਆਂ ਦੀ ਸਹਾਇਤਾ ਕਰਨ ਲਈ ਭੇਜਕੇ ਪੰਡਤ
ਗੋਪਾਲ ਰੈਜ਼ੀਡੈਨਸੀ ਵਲ ਗਏ ਸਨ। ਮੈਂ ਸਮਝਦਾ ਹਾਂ ਉਨ੍ਹਾਂ ਨੇ ਹੀ
ਤੁਹਾਨੂੰ ਭੇਜਿਆ ।”
ਰਤਨ ਸਿੰਹ ਨੇ ਤ੍ਰਭਕਕੇ ਕਿਹਾ, "ਨਹੀਂ, ਉਹ ਤਾਂ ਉਥੇ ਨਹੀਂ
ਪੁਜੇ । ਸਾਨੂੰ ਤਾਂ ਇਕ ਹੋਰ ਆਦਮੀ ਪਾਸੋਂ ਖਬਰ ਮਿਲੀ ਸੀ ਕਿ ਉਨ੍ਹਾਂ
ਖੂਨ ਦੀ ਗੰਗਾ-੪

੭੦