ਉਨ੍ਹਾਂ ਦਾ ਧਿਆਨ ਬਾਰੀ ਦੇ ਬਾਹਰ ਵਲ ਚਲਾ ਗਿਆ ਜਿਧਰ ਠੀਕ ਸਾਹਮਣੇ ਵਲ ਬਾਗ ਦਾ ਇਕ ਫਾਟਕ ਦਿਸ ਰਿਹਾ ਸੀ। ਉਨ੍ਹਾਂ ਨੇ ਕਿਹਾ, "ਅਜ ਕੀ ਹੈ, ਮੈਂ ਚਿਰ ਤੋਂ ਫਾਟਕ ਤੇ ਭੀੜ ਇਕਠੀ ਹੁੰਦੀ ਵੇਖ ਰਿਹਾ ਹਾਂ, ਅਤੇ ਜਾਪਦਾ ਹੈ ਜਿਦਾਂ ਉਹ ਵਧ ਰਹੀ ਹੈ!"
ਹੋਰ ਵੀ ਕਈ ਜਨੇ ਬੋਲ ਪਏ, "ਹਾਂ ਅਸੀਂ ਵੀ ਇਹਨੂੰ ਕਾਫੀ ਚਿਰ ਤੋਂ ਵੇਖ ਰਹੇ ਹਾਂ ਅਤੇ ਭੀੜ ਵਿਚ ਕੇਵਲ ਇਥੋਂ ਦੇ ਹੀ ਆਦਮੀ ਨਹੀਂ ਹਨ ਕੁਝ ਬਦੇਸ਼ੀ ਵੀ ਜਾਪਦੇ ਹਨ, ਪਤਾ ਨਹੀਂ ਕੀ ਗਲ ਹੈ?"
ਮਹਾਰਾਜ ਜ਼ਾਲਮ ਸਿੰਹ ਬੋਲੇ, "ਪਤਾ ਕਰਨਾ ਚਾਹੀਦਾ ਹੈ ਕਿ ਕੀ ਗਲ ਹੈ। ਕੋਈ ਰਕਤ ਮੰਡਲ ਦੀ ਸ਼ੈਤਾਨੀ ਤਾਂ ਨਹੀਂ ਹੈ।"
ਸਚਮੁਚ ਰਕਤ ਮੰਡਲ ਨੇ ਮਹਾਰਾਜ ਜ਼ਾਲਮ ਸਿੰਹ ਨੂੰ ਏਨਾਂ ਤੰਗ ਕਰ ਛਡਿਆ ਸੀ ਕਿ ਸੌਂਦਿਆਂ ਜਾਗਦਿਆਂ, ਉਠਦਿਆਂ ਬੈਠਦਿਆਂ ਉਨ੍ਹਾਂ ਨੂੰ ਚਾਰੇ ਪਾਸੇ ਅਤੇ ਹਰ ਸਮੇਂ ਉਸੇ ਦਾ ਧਿਆਨ ਰਹਿੰਦਾ ਸੀ। ਉਨ੍ਹਾਂ ਦੀ ਦਸ਼ਾ ਭਿਰੰਗ ਕੀੜੇ ਵਾਂਗ ਹੋ ਰਹੀ ਸੀ। ਸਚਮੁਚ ਜੇ ਕੁਝ ਦਿਨ ਹੋਰ ਇਹੋ ਦਸ਼ਾ ਰਹੇਗੀ ਤਾਂ ਉਹ ਆਪ ਵੀ ਰਕਤ ਮੰਡਲ ਦੇ ਇਕ ਮੈਂਬਰ ਬਣ ਜਾਣ ਤਾਂ ਹੈਰਾਨੀ ਨਹੀਂ।
ਮਹਾਰਾਜ ਦੀ ਗੱਲ ਸੁਣ ਮੀਆਂ ਜੰਗਬੀਰ ਸਿੰਹ ਨੇ ਕੋਮਲ ਸਾਹਿਬ ਵਲ ਵੇਖਿਆ ਅਤੇ ਉਹ ਝੱਟ ਉਠਕੇ ਚਲੇ ਗਏ। ਇਹ ਸਾਰੇ ਏਧਰ ਓਧਰ ਦੀਆਂ ਗੱਲਾਂ ਕਰਨ ਲੱਗੇ।
ਥੋੜੇ ਚਿਰ ਪਿਛੋਂ ਕੋਮਲ ਸਾਹਿਬ ਵਾਪਸ ਕਮਰੇ ਵਿਚ ਆਏ, ਸਾਰੇ ਕੋਤੂਹਲ ਭਰੀਆਂ ਨਿਗਾਹਾਂ ਨਾਲ ਉਨ੍ਹਾਂ ਵਲ ਵੇਖਣ ਲੱਗੇ। ਉਨ੍ਹਾਂ ਦੇ ਹੱਥ ਵਿਚ ਲਾਲ ਰੰਗ ਦੇ ਕਾਗਜ਼ ਦਾ ਇਕ ਛੋਟਾ ਜਿਹਾ ਟੁਕੜਾ ਸੀ, ਜਿਸ ਤੇ ਲਾਲ ਹੀ ਸਿਆਹੀ ਨਾਲ ਕੁਝ ਲਿਖਿਆ ਹੋਇਆ ਸੀ। ਉਹ ਕਾਗਜ਼ ਮੇਜ਼ ਤੇ ਰੱਖਦੇ ਹੋਏ ਕੋਮਲ ਸਾਹਿਬ ਨੇ ਕਿਹਾ, ਇਹੋ ਜਿਹੇ ਕਾਗਜ਼ ਫਾਟਕ ਦੇ ਦੋਹੀਂ ਪਾਸੀਂ ਲਗੇ ਹੋਏ ਹਨ, ਜਿਨ੍ਹਾਂ ਨੂੰ ਪੜ੍ਹਨ ਲਈ ਉਹ ਭੀੜ ਇਕੱਠੀ ਸੀ। ਮੈਂ ਪੁਲਸ ਨੂੰ ਭੀੜ ਹਟਾਉਣ ਤੇ ਕਾਗਜ਼ ਲਾਹ ਦੇਣ ਦੀ ਆਗਿਆ ਦਿੱਤੀ ਹੈ।
ਕਈ ਜਣੇ ਇਕੱਠੇ ਹੀ ਬੋਲ ਪਏ, "ਇਸ ਕਾਗਜ਼ ਵਿਚ
ਖੂਨ ਦੀ ਗੰਗਾ-੪
੫.