ਪੰਨਾ:ਖੂਨੀ ਗੰਗਾ.pdf/73

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਸ਼ਿਆਮਾ' ਦੇ ਸ਼ੈਡ ਦੇ ਬਾਹਰ ਵਾਲੇ ਮੈਦਾਨ ਵਿਚ ਘਬਰਾਏ
ਤੇ ਬੇਚੈਨ ਜਹੇ ਸਰਦਾਰ ਹੁਕਮ ਸਿੰਹ ਪਿਠ ਪਿਛੇ ਹਥ ਬੰਨੀ ਬਦਹਵਾਸ
ਹੋਏ ਏਧਰ ਓਧਰ ਟਹਿਲ ਰਹੇ ਸਨ । ਉਨ੍ਹਾਂ ਦਾ ਸਿਰ ਅਗਾਂਹ ਨੂੰ
ਝੁਕਿਆ ਹੋਇਆ ਸੀ ਅਤੇ ਉਹ ਕਿਸੇ ਗੰਭੀਰ ਚਿੰਤਾ ਵਿਚ ਮਗਨ
ਜਾਪਦੇ ਸਨ । ਮੈਦਾਨ ਵਿਚ ਤੇ ਸ਼ੈਡ ਵਿਚ ਬਿਜਲੀ ਦੀ ਤੇ ਰੋਸ਼ਨੀ ਹੋ
ਰਹੀ ਸੀ।
ਰਤਨ ਸਿੰਹ ਦੇ ਪੈਰਾਂ ਦੀ ਆਵਾਜ਼ ਸੁਣਦਿਆਂ ਹੀ ਹੁਕਮ ਸਿੰਹ
ਨੇ ਮੁੜਕੇ ਉਨ੍ਹਾਂ ਵਲ ਵੇਖਿਆ ਅਤੇ ਉਨ੍ਹਾਂ ਨੂੰ ਆਉਂਦੇ ਵੇਖ ਇਨ੍ਹਾਂ ਵਲ
ਵਧਦੇ ਹੋਏ ਪੁਛਿਆ, “ਏਨੀ ਛੇਤੀ ਕਿਉਂ ਮੁੜ ਆਏ ? ਕੀ ਰਸਤੇ
ਵਿਚੋਂ ਹੀ ਮੁੜ ਪਏ ? ਤੁਹਾਨੂੰ ਵੀ ਪਤਾ ਲਗ ਗਿਆ ਹੈ ?
ਰਤਨ ਸਿੰਹ ਨੇ ਕੌਲ ਪਹੁੰਚ ਕੇ ਕਿਹਾ, “ਕੇਵਲ ਇਸ ਗਲ
ਦਾ ਕਿ ਇਕ ਗੋਨਾ ਪਹਾੜੀ ਤੇ ਨਗੇਂਦਰ ਬਿੰਹ ਜਾਂ ਗੋਪਾਲ ਸ਼ੰਕਰ ਦੋਹਾ
ਵਿਚੋਂ ਹੀ ਕੋਈ ਨਹੀਂ । ਅਤੇ ਇਹੋ ਜਾਣਕੇ ਅਧੇ ਰਸਤੇ ਚੋਂ ਮੈਂ ਮੁੜ
ਆਇਆ ਹਾਂ; ਇਥੇ ਕੋਈ ਨਵੀਂ ਘਟਨਾ ਹੋਈ ਜਾਪਦੀ ਹੈ ਕੀ ਗਲ ਹੈ?'
ਸਰਦਾਰ ਹੁਕਮ ਸਿੰਹ ਨੇ ਇਹ ਸੁਣ ਸੰਖੇਪ ਵਿਚ ਏਧਰ ਜੋ ਕੁਝ
ਹੋਇਆ ਸੀ ਸਭ ਰਤਨ ਸਿੰਹ ਨੂੰ ਸੁਨਾਇਆ। ਇਹ ਜਾਣਕੇ ਕਿ
ਨਗੇਂਦਰ ਸਿੰਹ ‘ਸ਼ਿਆਮਾ' ਨੂੰ ਲੈ ਕੇ ਉਡ ਗਿਆ ਹੈ ਅਤੇ ਗੋਪਾਲ
ਸ਼ੰਕਰ ਉਹਦਾ ਹੇਠਲਾ ਹਿਸਾ ਫੜੀ ਲਟਕੇ ਹੋਏ ਨਾਲ ਨਾਲ ਗਏ ਹਨ,
ਇਕ ਵਾਰ ਉਹਦਾ ਕਲੇਜਾ ਕੰਬ ਗਿਆ । ਜਿੰਨਾ ਚਿਰ ਉਹ ਕਈ
ਤਰ੍ਹਾਂ ਦੀ ਸੋਚਾਂ ਵਿਚ ਡੁਬਾ ਰਿਹਾ । ਅਖੀਰ ਉਹਨੇ ਪੁਛਿਆ, “ਕਾਮਨੀ
ਦੇਵੀ ਕਿਥੇ ਗਈ ਹੈ ? ਉਹ ਤਾਂ ਇਥੇ ਹੀ ਹੋਵੇਗੀ ?"
ਹੁਕਮ ਸਿੰਹ ਨੇ ਉਦਾਸੀ ਨਾਲ ਕਿਹਾ, “ਨਹੀਂ ਉਹ ਵੀ ਕਿਤੇ
ਗੁੰਮ ਹੋ ਗਈ ਹੈ। ਉਹਦੀ ਭਾਲ ਵਿਚ ਮੈਂ ਹਰ ਪਾਸੇ ਸਵਾਰ ਦੁੜਾਏ
ਹਨ ਪਰ ਕਿਤੇ ਪਤਾ ਨਹੀਂ ਲਗਾ ਕਿ ਉਹ ਕਿਧਰ ਖਿਸਕ ਗਈ ਹੈ।"
ਰਤਨ-ਅਫਸੋਸ ! ਜੇ ਉਹੋ ਹੀ ਹਥ ਵਿਚ ਰਹਿੰਦੀ ਤਾਂ ਕੁਝ
ਕੰਮ ਬਨ ਜਾਂਦਾ ਕਿਉਂਕਿ ਨਗੇਂਦਰ ਸਿੰਹ ਉਹਨੂੰ ਛੁਡਾਉਣ ਲਈ
ਕਦੀ ਨਾਂ ਕਦੀ ਜ਼ਰੂਰ ਮੁੜਦਾ ਅਤੇ ਇਸ ਕੰਮ ਵਿਚ ਤਾਂ ਇਹਦਾ ਹਥ
ਖੂਨ ਦੀ ਗੰਗਾ-੪

੭੪