ਪੰਨਾ:ਖੂਨੀ ਗੰਗਾ.pdf/76

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਝ ਚਿਰ ਰਤਨ ਸਿੰਹ ਕਮਰੇ ਵਿਚ ਏਧਰ ਓਧਰ ਟਹਿਲਦਾ
ਰਿਹਾ । ਇਹਦੇ ਪਿਛੋਂ ਫਿਰ ਸਟੂਲ ਤੇ ਬਹਿਕੇ ਕਮਾਨੀ ਫੇਰ ਸਿਰ ਤੇ
ਲਾਈ। ਕੁਝ ਲੀਵਰ ਆਦਿ ਏਧਰ ਓਧਰ ਕਰਨ ਪਿਛੋਂ ਫਿਰ "ਖਟ
ਖਟ" ਕਰਨ ਲਗਾ ਪ੍ਰ ਇਸ ਵਾਰ ਉਹਦਾ ਹਥ ਕੁਝ ਵਚਿਤ੍ਰ ਤਰ੍ਹਾਂ ਹੀ
ਚਲ ਰਿਹਾ ਸੀ, ਬੜਾ ਰੁਕ ਰੁਕ ਕੇ, ਠਹਿਰ ਠਹਿਰ ਕੇ, ਮਾਨੋਂ ਕੋਈ
ਨਵਾਂ ਸਿਖਿਆ ਪਹਿਲਾਂ ਪਹਿਲਾਂ ਕੰਮ ਕਰਨ ਲਗਾ ਹੋਵੇ ।
ਥੋੜੇ ਚਿਰ ਪਿਛੋਂ ਕੁਝ ਉਤਰ ਵੀ ਆਉਣ ਲਗਾ । ਰਤਨ ਸਿੰਹ
ਨੇ ਕੋਲ ਪਏ ਹੋਏ ਕਾਗਜ਼ ਦੇ ਪੈਡ ਤੇ ਉਥੇ ਪਈ ਪੈਨਸਲ ਨਾਲ ਕੁਝ
ਲਿਖਣਾ ਸ਼ੁਰੂ ਕੀਤਾ।
ਉਸੇ ਵੇਲੇ ਸਰਦਾਰ ਹੁਕਮ ਸਿੰਹ ਉਥੇ ਆ ਪੁਜੇ । ਰਤਨ ਸਿੰਹ
ਨੂੰ ਖਟ ਖਟ ਕਰਦਿਆਂ ਵੇਖ ਉਨਾਂ ਨੇ ਪੁਛਿਆ, 'ਕਿਉਂ ਕੁਝ ਸਫਲਤਾ
ਮਿਲੀ ?' ਰਤਨ ਸਿੰਹ ਨੇ ਸਿਰ ਹਿਲਾਕੇ ਹਾਂ ਕਿਹਾ ਅਤੇ ਫੇਰ ਓਸ
ਕਾਗਜ਼ ਵਲ ਇਸ਼ਾਰਾ ਕੀਤਾ ਜਿਸ ਤੇ ਉਹ ਲਿਖ ਰਿਹਾ ਸੀ । ਹੁਕਮ
ਸਿੰਹ ਨੇ ਝੁਕਕੇ ਉਹਨੂੰ ਪੜਿਆ, ਇਹ ਲਿਖਿਆ ਜਾਂਦਾ ਪਿਆ ਸੀ-
"ਅਸੀ ਸਵੇਰੇ ਹੀ ਤਾਰ ਤੇ ਟੈਲੀਫੂਨ ਠੀਕ ਕਰਨ ਲਈ ਆਦਮੀ
ਭੇਜਾਂਗੇ। ਰੈਜ਼ੀਡੈਂਟ ਸਾਹਿਬ ਨੂੰ ... ... .... ...."


ਠੀਕ ਉਸੇ ਵੇਲੇ, ਜਦ ਕਿ ਰਤਨ ਸਿੰਹ ਵਾਇਰ ਲੈਸ ਰਾਹੀਂ
ਖਬਰਾਂ ਦੇ ਤੇ ਲੈ ਰਹੇ ਸਨ, ਰਕਤ ਮੰਡਲ ਦੇ ਕਿਲੇ ਜਵਾਲਾ ਮੁਖੀ
ਵਿਚ, ਆਪਣੀਆਂ ਅਦਭੁਤ ਮਸ਼ੀਨਾਂ ਨਾਲ ਘਿਰੇ ਹੋਏ ਕੇਸ਼ਵ ਜੀ ਇਕ
ਵਾਇਰ ਲੈਬ ਰਾਹੀਂ ਆਇਆ ਸੁਨੇਹਾ ਪੜ ਰਹੇ ਸਨ ਜੋ ਹੁਣੇ ਹੁਣੇ
ਇਕ ਆਦਮੀ ਨੇ ਉਨਾਂ ਨੂੰ ਦਿਤਾ ਸੀ। ਸੁਨੇਹਾ ਇਹ ਸੀ:-
"ਨੰਬਰ ਇਕ-ਸਰਦਾਰ, ਗੋਪਾਲ ਸ਼ੰਕਰ ਦੇ ਹਵਾਈ ਜਹਾਜ਼
'ਸ਼ਿਆਮਾ' ਤੇ ਥੋੜਾ ਚਿਰ ਹੋਇਆ ਏਥੋਂ ਉਡਕੇ ਗਏ ਹਨ ਪਰ ਗੋਪਾਲ
ਸ਼ਕਰ ਵੀ ਨਾਲ ਹੈ। ਉਹ ਉਨਾਂ ਦੇ ਉਡਣ ਦੇ ਵੇਲੇ ਪਹੁੰਚਾ ਅਤੇ
ਸ਼ਿਆਮਾ ਦੇ ਉਡਦਿਆਂ ਉਡਦਿਆਂ ਉਹਦੇ ਹੇਠਲੇ ਹਿੱਸੇ ਨੂੰ ਫੜਕੇ
ਲਟਕ ਗਿਆ ਹੈ । ਸ਼ਾਇਦ ਉਸੇ ਹਾਲਤ ਵਿਚ ਝੂਲਦਾ ਜਾ ਰਿਹਾ ਹੈ ।
ਖੂਨ ਦੀ ਗੰਗਾ-੪

੭੭