ਪੰਨਾ:ਖੂਨੀ ਗੰਗਾ.pdf/78

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੱਟ


(੧)


ਮਾਹਿਮਪੁਰ ਦੇ ਕਿਲੇ ਵਿਚ ਇਸ ਵੇਲੇ ਇਕ ਖਾਸ ਮੀਟਿੰਗ ਹੋ
ਰਹੀ ਹੈ ।
ਇਕ ਬੜੇ ਵਡੇ ਕਮਰੇ ਵਿਚ ਸਵੇਰ ਦੇ ਵੇਲੇ ਬਹੁਤ ਸਾਰੇ
ਆਦਮੀ ਇਕਠੇ ਹੋਏ ਹੋਏ ਹਨ। ਮਹਾਰਾਜ ਜ਼ਾਲਮ ਸਿੰਹ, ਉਨ੍ਹਾਂ ਦੇ
ਪ੍ਰਾਈਵੇਟ ਸੈਕ੍ਰੇਟਰੀ ਮੀਆਂ ਜੰਗਬੀਰ ਸਿੰਹ, ਮਿਲਿਟਰੀ ਸੈਕ੍ਰੇਟਰੀ ਮਿ:
ਗੇਵਿਨ, ਰਾਜਕੁਮਾਰ ਰਿਪਦਮਨ ਸਿੰਹ, ਦੀਵਨ ਸ਼ਤਰੂਹਨ ਸਿੰਹ, ਅਤੇ
ਉਨ੍ਹਾਂ ਦੇ ਸੈਕ੍ਰੇਟਰੀ, ਨਵੇਂ ਕਮਾਂਡਰ-ਇਨ-ਚੀਫ ਮੈਹਤਾ ਕ੍ਰਿਸ਼ਨ ਚੰਦ,
ਨਿਪਾਲ ਦੇ ਰੈਜ਼ੀਡੈਂਟ ਹੁਕਮ ਸਿੰਹ ਤੇ ਉਨ੍ਹਾਂ ਦੇ ਸੈਕ੍ਰੇਟਰੀ, ਪੁਲਸ
ਕਮਿਸ਼ਨਰ ਮਿ: ਕੋਮਲ, ਤ੍ਰਿਪਨ ਕੂਟ ਦੇ ਫੌਜੀ ਅਫਸਰ ਕਪਤਾਨ ਲੂਈ
ਅਤੇ ਕਈ ਹੋਰ ਵੀ ਵੱਡੇ ਅਫਸਰ ਤੇ ਔਹਦੇਦਾਰ ਬੈਠੇ ਹੋਏ ਹਨ। ਇਕ
ਪਾਸੇ ਕੁਰਸੀਆਂ ਤੇ ਇਥੋਂ ਦੇ ਦੋ ਸੁਤੰਤਰ ਰਾਜੇ ਵੀ ਬੈਠੇ ਹੋਏ ਹਨ ਜੋ
ਆਪਣੀ ਵਚਿਤ੍ਰ ਪ੍ਰਾਚੀਨ ਪੁਸ਼ਾਕ ਕਾਰਨ ਅਚਾਨਕ ਤਕਣੀ ਨੂੰ ਆਪਣੇ
ਵਲ ਖਿਚ ਲੈਂਦੇ ਹਨ ।
ਭਾਵੇਂ ਇਹ ਮੀਟਿੰਗ ਬੜੀ ਹੀ ਗੁਪਤ ਤੇ ਪ੍ਰਾਈਵੇਟ ਕੀਤੀ
ਖੂਨ ਦੀ ਗੰਗਾ-੪

੭੯