ਸਮੱਗਰੀ 'ਤੇ ਜਾਓ

ਪੰਨਾ:ਖੂਨੀ ਗੰਗਾ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਈ ਹੈ ਅਤੇ ਕੁਝ ਖਾਸ ਆਦਮੀਆਂ ਦੇ ਸਿਵਾ ਕਿਸੇ ਨੂੰ ਪਤਾ ਨਹੀਂ
ਕਿ ਇਸ ਵੇਲੇ ਕਿਲੇ ਵਿਚ ਇੰਨੇ ਆਦਮ ਇਕਠੇ ਹੋਏ ਹੋਏ ਹਨ ਫਿਰ
ਵੀ ਸਾਡੇ ਪਾਣਕ ਸਾਡੇ ਨਾਲ ਆ ਕੇ ਇਸ ਪਰਦੇ ਉਹਲੇ ਲੁਕਕੇ ਗਲ
ਬਾਤ ਸੁਣਕੇ ਇਥੋਂ ਦਾ ਹਾਲ ਵੇਖ ਤੇ ਸਮਝ ਸਕਦੇ ਹਨ ।
ਮਹਾਰਾਜ ਜ਼ਾਲਮ ਸਿੰਹ ਕਹਿ ਰਹੇ ਹਨ, “ਭਰਾਵੋ ! ਮੈਨੂੰ ਬੜੇ
ਦੁਖ ਨਾਲ ਕਹਿਣਾ ਪੈਂਦਾ ਹੈ ਕਿ ਇਸ ਵੇਲੇ ਸਮਾਂ ਬੜਾ ਹੀ ਨਾਜ਼ਕ
ਆ ਗਿਆ ਹੈ । ਰਕਤ ਮੰਡਲ ਦੀਆਂ ਭਿਆਨਕ ਕਾਰਵਾਈਆਂ ਨਾਲ
ਨਾਲ ਸਾਰੇ ਸਿੰਧੂ ਰਾਜ ਵਿਚ ਤ੍ਰਾਹ ਤ੍ਰਾਹ ਹੋਣ ਲਗ ਪਈ
ਹੈ। ਇਸ ਕੰਮ ਬਖਤ ਨੇ ਅਜੇ ਤਕ ਤਾਂ ਆਪਣਾ ਨਿਸ਼ਾਨਾ
ਸਾਡੀ ਮਲਟਰੀ ਅਰਥਾਤ ਕਿਲਿਆਂ ਫੌਜਾਂ ਤੇ ਛਾਉਣੀਆਂ ਨੂੰ
ਹੀ ਬਨਾਇਆ ਹੋਇਆ ਸੀ, ਪਰ ਹੁਣ ਇਹਨੇ ਸਿਵਲੀਅਨਾਂ, ਬਦੇਸ਼ੀ
ਵਪਾਰੀਆਂ, ਅਫਸਰਾਂ ਅਤੇ ਸਾਡੇ ਮਿਤ੍ਰ ਰਾਜਿਆਂ ਵਲ ਨਿਗਾਹ ਕੀਤਾ
ਹੈ । ਤੁਹਾਨੂੰ ਪਤਾ ਹੀ ਹੈ ਕਿਦਾਂ ਦੀ ਬੇਤਰਤੀ ਨਾਲ ਉਹਨੇ ਇਥੋਂ ਦੇ
ਕਈ ਬੜੇ ਸੁਮਾਨੀਯ ਬਦੇਸ਼ੀ ਵਪਾਰੀਆਂ ਦੀਆਂ ਜਾਨਾਂ ਲਈਆਂ ਹਨ,
ਜਿਸ ਕਾਰਨ ਡਰਦੇ ਹੋਏ ਬਾਕੀ ਦੇ ਲਗਭਗ ਸਾਰੇ ਹੀ ਬਦੇਸ਼ੀ ਵਪਾਰੀ
ਸ਼ਹਿਰ ਛਡ ਕੇ ਚਲੇ ਗਏ ਜਾਂ ਜਾ ਰਹੇ ਹਨ। ਇਹੋ ਹਾਲ ਕਈ ਹੋਰ
ਸ਼ਹਿਰਾਂ ਵਿਚ ਵੀ ਹੋਇਆ ਹੈ ਅਤੇ ਹੁਣ ਇਹੋ ਜਹੀਆਂ ਖਬਰਾਂ ਸਭ
ਪਾਸਿਆਂ ਤੋਂ ਆ ਰਹੀਆਂ ਹਨ। ਕਈ ਫੌਜੀ ਵਡੇ ਵਡੇ ਅਫਸਰ ਇਥੋਂ
ਤਕ ਕਿ ਸਾਡੇ ਬਹਾਦਰ ਕਮਾਂਡਰ-ਇਨ-ਚੀਫ ਤਕ ਮਾਰ ਦਿੱਤੇ ਗਏ
ਹਨ, ਜਿਸ ਕਰਕੇ ਫੌਜ ਵਿਚ ਵੀ ਇਕ ਵਾਰ ਤਾਂ ਹਾਲਤ ਬੜੀ ਖਰਾਬ
ਹੋ ਗਈ ਸੀ। ਹੁਣ ਹਾਲਤ ਇਹ ਹੋ ਗਈ ਹੈ ਕਿ ਸਾਡੇ ਪ੍ਰਧਾਨ ਸਹਾ-
ਇਕ ਅਤੇ ਮਿਤ੍ਰ-ਇਥੋਂ ਦੀਆਂ ਦੇਸੀ ਰਿਆਸਤਾਂ ਵੀ ਸਾਡੀ ਮਦਦ
ਕਰਦੇ ਡਰ ਰਹੇ ਹਨ । ਖਾਸ ਕਰਕੇ ਨਵਾਬ ਹੈਦਰ ਜੰਗ ਦੀ ਮੌਤ ਪਿਛੋਂ
ਰਕਤ ਮੰਡਲ ਦੀਆਂ ਧਮਕੀਆਂ ਵਿਚ ਆ ਕੇ ਲਗ ਭਗ ਸਾਰਿਆਂ ਨੇ
ਹੀ ਆਪਣੇ ਬਦੇਸ਼ੀ ਤੇ ਸਿੰਧੂ ਕਰਮਚਾਰੀਆਂ ਨੂੰ ਜਵਾਬ ਦੇਣਾ ਸ਼ੁਰੂ ਕਰ
ਦਿਤਾ ਹੈ ਜਿਸ ਨਾਲ ਰਿਆਸਤਾਂ ਤਾ ਪ੍ਰਬੰਧ ਦਾ ਚੌਪੜ ਹੋ ਹੀ ਜਾਇਗਾ
ਖੂਨ ਦੀ ਗੰਗਾ-੪

੮੦