ਪੰਨਾ:ਖੂਨੀ ਗੰਗਾ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਰ ਵੀ ਕਈ ਤਰਾਂ ਦੀਆਂ ਖਰਾਬੀਆਂ ਆ ਜਾਣਗੀਆਂ । ਕਈ ਰਿਆ-
ਸਤਾਂ ਨੇ ਸਾਲਾਨਾ ਕਰ ਦੇਣ ਤੋਂ ਵੀ ਨਾਂਹ ਕਰ ਦਿਤੀ ਹੈ । ਅਤੇ ਮੈਂ
ਸਾਫ ਸਾਫ ਕਹਿ ਦੇਣਾ ਚਾਹੁੰਦਾ ਹਾਂ, ਕਿਉਂਕਿ ਦੋ ਵਡੀਆਂ ਰਿਆਸਤਾਂ
ਦੇ ਮਾਲਕ ਸਾਡੇ ਮਿਤ੍ਰ ਵੀ ਇਥੇ ਬੈਠੇ ਹੋਏ ਹਨ ਕਿ ਜਦ ਤਕ ਅਸੀ
ਰਕਤ ਮੰਡਲ ਦੇ ਬੇਤਰਸ ਹਥ ਤੋਂ ਇਨਾਂ ਨੂੰ ਬਚਾ ਨਹੀਂ ਸਕਦੇ ਤਦ
ਤਕ ਇਨਾਂ ਤੇ ਕਿਸੇਤਰਾਂ ਦਾ ਦਬਾ ਵੀ ਨਹੀਂ ਪਾਇਆ ਜਾ ਸਕਦਾ ।
ਇਹ ਸਭ ਤਾਂ ਪੁਰਾਣੀਆਂ ਗੱਲਾਂ ਹਨ । ਇਹ ਅਜ ਦੀ ਮੀਟਿੰਗ
ਜੋ ਏਨੀ ਕਾਹਲੀ ਵਿਚ ਕੀਤੀ ਗਈ ਹੈ ਇਹਦਾ ਕਾਰਨ ਕੀ ਹੈ ਇਹ
ਮੈਂ ਤੁਹਾਨੂੰ ਦਸਦਾ ਹਾਂ। ਇਹਦਾ ਕਾਰਨ ਰਕਤ ਮੰਡਲ ਵਲੋਂ ਨਿਕਲੀ
ਹੋਈ ਇਕ ਨਵੀਂ ਸੂਚਨਾ ਹੈ, ਜੋ ਏਦਾਂ ਹੈ:-
ਮਹਾਰਾਜਾ ਸਾਹਿਬ ਇਕ ਲਾਲ ਕਾਗਜ਼ ਪੜਕੇ ਸੁਨਾਉਣ ਲਗੇ
“ਹਰ ਖਾਸ ਤੇ ਆਮ ਨੂੰ ਇਹ ਸੂਚਨਾ ਦਿੱਤੀ ਜਾਂਦੀ ਹੈ ਕਿ ਅਜ
ਦੀ ਤਾਰੀਖ ਤੋਂ ਪਿਛੋਂ ਕੋਈ ਵੀ ਆਦਮੀ ਕਿਸੇ ਤਰ੍ਹਾਂ ਦਾ ਕਰ, ਖਜ਼ਾਨਾ
ਟੈਕਸ ਜਾਂ ਰੁਪਿਆ ਭਾਵੇਂ ਉਹ ਕਿਸੇ ਵੀ ਮਦ ਦਾ ਕਿਉਂ ਨਾ ਹੋਵੇ,
ਸਰਕਾਰੇ ਦਾਖਲ ਨਾ ਕਰੇ, ਜੋ ਏਦਾਂ ਕਰੇਗਾ ਉਹ ਉਸੇ ਵੇਲੇ, ਬਿਨਾਂ
ਕਿਸੇ ਲਿਹਾਜ਼ ਦੇ ਜਾਨ ਤੋਂ ਮਾਰ ਦਿਤਾ ਜਾਏਗਾ ।
"ਰਕਤ ਮੰਡਲ ਨੇ ਅਜ ਤੋਂ ਇਕ ਮਹੀਨੇ ਦੇ ਵਿਚ ਵਿਚ ਇਸ
ਸਮੁਚੇ ਸਿੰਧੂ ਰਾਜ ਤੇ ਆਪਣੀ ਹਕੂਮਤ ਕਾਇਮ ਕਰ ਲੈਣ ਦਾ ਨਿਸ਼ਚਾ
ਕਰ ਲਿਆ ਹੈ । ਇਹ ਹਕੂਮਤ ਕਿਦਾਂ ਦੀ ਹੋਵੇਗੀ ਇਹਦਾ ਪੂਰਾ ਹਾਲ
ਬੜੀ ਛੇਤੀ ਪ੍ਰਕਾਸ਼ਤ ਕੀਤਾ ਜਾਏਗਾ।
"ਸਭ ਸਰਕਾਰੀ ਅਫਸਰਾਂ, ਅਹੁਦੇਦਾਰ ਤੇ ਨੌਕਰਾਂ ਨੂੰ ਹੁਕਮ
ਦਿਤਾ ਜਾਂਦਾ ਹੈ ਕਿ ਅੱਜ ਤੋਂ ਇਕ ਮਹੀਨੇ ਦੇ ਵਿਚ ਆਪਣੀ ਆਪਣੀ
ਡਿਊਟੀ ਤੇ ਨੌਕਰੀ ਤੋਂ ਵੱਖ ਹੋ ਜਾਣ । ਇਕ ਮਹੀਨੇ ਦੇ ਪਿਛੋਂ ਕੋਈ
ਵੀ ਆਦਮੀ ਜੋ ਇਥੋਂ ਦੀ ਵਰਤਮਾਨ ਸਰਕਾਰ ਦਾ ਕੰਮ ਕਰਦਾ
ਵੇਖਿਆ ਜਾਇਗਾ, ਬਿਨਾਂ ਕਿਸੇ ਸ਼ੁਨਵਾਈ ਦੇ ਕਤਲ ਕਰ ਦਿਤਾ
ਜਾਇਗਾ ।"
“ਸਾਹਬੋ ! ਬਸ ਇਹੋ ਉਹ ਨੋਟਸ ਹੈ ਜੀਹਨੇ ਇਹ ਮੀਟਿੰਗ
ਖੂਨ ਦੀ ਗੰਗਾ-੪

੮੧