ਪੰਨਾ:ਖੂਨੀ ਗੰਗਾ.pdf/84

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਹਿਤਾ ਕ੍ਰਿਸ਼ਨ-ਇਕ ਵਾਰ ਹਵਾਈ ਹਮਲਾ ਕੀਤਾ ਸੀ, ਪਰ
ਉਹਦਾ ਨਤੀਜਾ ਸਾਡੇ ਲਈ ਕੋਈ ਚੰਗਾ ਨਹੀਂ ਨਿਕਲਿਆ । ਉਨਾਂ
ਕੰਮਬਖਤਾਂ ਦੀ ਮਿਰਤੂ ਕਿਰਨ ਨੇ ਸਾਡਾ ਬਹੁਤ ਸਾਰਾ ਨੁਕਸਾਨ ਕੀਤਾ
ਅਤੇ ਸਾਨੂੰ ਆਪਣੇ ਬਹੁਤ ਸਾਰੇ ਹਵਾਈ ਜਹਾਜ਼ ਤੇ ਲੜਾਕੇ ਗਵਾਉਣੇ
ਪਏ ਸਨ ।
ਰਾਜਾ-ਹਛਾ, ਇਹ ਹੋ ਚੁਕਾ ਹੈ । ਪਰ ਇਕ ਵਾਰ ਫਿਰ ਕੋਸ਼ਸ਼
ਕਰਕੇ ਵੇਖੀ ਜਾਏ ।
ਮਹਿਤ-ਹਾਂ, ਹੁਣ ਫੇਰ ਓਦਾਂ ਹੀ ਕਰਨ ਦਾ ਖਿਆਲ ਬਣ
ਰਿਹਾ ਹੈ । ਕਾਰਨ ਇਹ ਕਿ ਇਕ ਤਾਂ ਪਹਿਲੀ ਵਾਰ ਜਦ ਹਮਲਾ
ਹੋਇਆ ਸੀ ਤਾਂ ਸਾਡੇ ਹਵਾਈ ਜਹਾਜ਼ਾਂ ਵਿਚ ਸਾਈਲੈਂਸਰ (ਆਵਾਜ਼
ਬੰਦ ਕਰਨ ਵਾਲੇ ਯੰਤਰ) ਨਹੀਂ ਲਗੇ ਸਨ ਜੋ ਹੁਣ ਲਗ ਚੁਕੇ ਹਨ।
ਦੂਜੇ ਸਾਡੇ ਇਕ ਦੋਸਤ ਨੇ ਇਹ ਵੀ ਪਤਾ ਲਾਇਆ ਹੈ ਕਿ ਮਿਰਤੂ
ਕਿਰਨ ਦਾ ਅਸਰ ਆਸੇ ਪਾਸੇ ਚਾਰੇ ਪਾਸੇ ਹੀ ਰਹਿੰਦਾ ਹੈ ਬਿਲਕੁਲ
ਸਿਰ ਦੇ ਉਤੇ ਨਹੀਂ, ਅਰਥਾਤ ਜੇ ਕਿਸੇਤਰਾਂ ਸਾਡੇ ਹਵਾਈ ਜਹਾਜ਼
ਬਚਦੇ ਬਚਾਉਂਦੇ ਜਵਾਲਾ ਮੁਖੀ ਦੇ ਉਤੇ ਜਾਂ ਪੁਜਣ ਤਾਂ ਉਥੋਂ ਨਿਡਰ
ਹੋ ਬੰਬ ਸੁਟਕੇ ਉਸ ਕਿਲੇ ਨੂੰ ਬਰਬਾਦ ਕਰ ਸਕਦੇ ਹਨ ।
ਰਾਜਾ-ਇਹ ਤਾਂ ਬੜੀ ਚੰਗੀ ਖਬਰ ਹੈ । ਤਾਂ ਇਹਦੇ ਅਨੁਸਾਰ
ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ?
ਮਹਾਰਾਜ-ਇਸੇ ਮਾਮਲੇ ਬਾਰੇ ਹੀ ਤਾਂ ਸਲਾਹ ਕਰਨ ਲਈ
ਤੁਹਾਨੂੰ ਮੈਂ ਸਦਿਆ ਹੈ । ਗਲ ਇਹ ਹੈ ਕਿ ਉਹ ਕਿਲਾ ਜਵਾਲਾ ਮੁਖੀ
ਸਾਡੀ ਸਰਹਦ ਦੇ ਬਾਹਰ ਹੈ ਅਤੇ ਨਿਪਾਲ ਰਾਜ ਦੇ ਨੇੜੇ ਹੈ ਅਤੇ ਉਹ
ਦੇ ਤੇ ਹਮਲਾ ਕਰਨ ਲਈ ਸਾਨੂੰ ਇਕ ਹੋਰ ਮਿਤ੍ਰ ਰਾਜ ਅਰਥਾਤ
ਭਾਰਤ ਦੀ ਸਰਹਦ ਲੰਘਕੇ ਜਾਣਾ ਪੈਂਦਾ ਹੈ । ਏਦਾਂ ਕਰਨ ਨਾਲ ਉਸ
ਸੰਧੀ ਵਿਚ ਫ਼ਰਕ ਪੈਂਦਾ ਹੈ ਜੋ ਸਾਡੇ, ਨਿਪਾਲ ਤੇ ਭਾਰਤ ਵਿਚ ਹੋਈ
ਹੋਈ ਹੈ । ਇਹ ਇਕ ਨਾਜ਼ਕ ਮਾਮਲਾ ਹੈ ਅਤੇ ਇਸੇ ਵਿਸ਼ੇ ਤੇ ਤੁਹਾਡੀ
ਰਾਇ ਲੈਣ ਲਈ ਮੈਂ ਤੁਹਾਨੂੰ ਖੇਚਲ ਦਿਤੀ ਹੈ ।
ਰਾਜਾ-ਜਦੋਂ ਪਹਿਲੀ ਵਾਰ ਹੱਲਾ ਕੀਤਾ ਗਿਆ ਸੀ ਤਾਂ ਕੀ ਉਸ
ਖੂਨ ਦੀ ਗੰਗਾ-੪

੮੫