ਪੰਨਾ:ਖੂਨੀ ਗੰਗਾ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੇਲੇ ਇਹ ਔਕੜ ਨਹੀਂ ਸੀ ?
ਮਹਾਰਾਜ-ਉਸ ਵੇਲੇ ਸਾਨੂੰ ਦੋਹਾਂ ਰਾਜਾਂ ਕੋਲੋਂ ਆਗਿਆ ਮਿਲ
ਗਈ ਸੀ ਪਰ ਹੁਣ ਇਕ ਨਵਾਂ ਹੀ ਬਖੇੜਾ ਉਠ ਖੜੋਤਾ ਹੈ । ਨਿਪਾਲ
ਰਾਜ ਦਾ ਕਹਿਣਾ ਹੈ ਕਿ ਉਹ ਕਲਾ ਜਵਾਲਾ ਮੁਖੀ ਉਨਾਂ ਦਾ ਨਹੀਂ
ਸਗੋਂ ਉਨਾਂ ਦੇ ਇਕ ਦੋਸਤ ਦਾ ਸੁਤੰਤਰ ਰਾਜ ਹੈ ਜਿਸ ਤੇ ਹਮਲਾ
ਕਰਨ ਦੀ ਆਗਿਆ ਉਹ ਸਾਨੂੰ ਨਹੀਂ ਦੇ ਸਕਦੇ ਹਾਂ ਇਹ ਕਰ ਸਕਦੇ
ਹਨ ਕਿ ਆਪ ਕੋਸ਼ਸ਼ ਕਰਕੇ ਉਥੋਂ ਸਾਡੇ ਦੁਸ਼ਮਨਾਂ ਨੂੰ ਹਟਾ ਦੇਣ ?
ਰਾਜਾ-ਇਹ ਉਨਾਂ ਤੋਂ ਹੋ ਚੁਕਾ । ਜਦ ਸਾਡੀ ਸਰਕਾਰ ਕੁਝ
ਕਰਨ ਤੋਂ ਅਸਮਰਥ ਹੈ ਤਾਂ ਨਿਪਾਲ ਵਿਚਾਰਾ ਜੀਹਦੇ ਪਾਸ ਇਕ ਵੀ
ਹਵਾਈ ਜਹਾਜ਼ ਨਹੀਂ ਹੈ, ਕੀ ਕਰ ਸਕਦਾ ਹੈ।
ਮਹਾਰਾਜਾ-ਇਹੋ ਤਾਂ ਮੈਂ ਕਹਿੰਦਾ ਹਾਂ, ਪਰ ਉਹ ਆਪਣੀ ਜ਼ਿਦ
ਤੇ ਅੜੇ ਹੋਏ ਹਨ ਅਤੇ ਸਾਫ ਕਹਿੰਦੇ ਹਨ ਕਿ ਬਿਨਾਂ ਸੰਧੀ ਤੋੜੇ ਸਾਡੇ
ਹਵਾਈ ਜਹਾਜ਼ ਉਨਾਂ ਦੀ ਧਰਤੀ ਤੇ ਨਹੀਂ ਜਾ ਸਕਦੇ । ਅਸਲ ਵਿਚ
ਸਾਨੂੰ ਤਾਂ ਸ਼ਕ ਹੈ ਕਿ ਰਕਤ ਮੰਡਲ ਨੇ ਮਹਾਰਾਜ ਨਿਪਾਲ ਨੂੰ ਧਮਕਾ-
ਇਆ ਹੈ, ਨਹੀਂ ਤਾਂ ਇਹੋ ਜਿਹਾ ਕੋਰਾ ਉਤਰ ਉਹ ਕਦੀ ਨਾਂ ਦਿੰਦੇ।
(ਆਪਣੇ ਪ੍ਰਾਈਵੇਟ ਸੈਕ੍ਰੇਟਰੀ ਵਲ ਵੇਖਕੇ) ਨਿਪਾਲ ਦੇ ਰੈਜ਼ੀਡੈਂਟ ਨੇ
ਇਸ ਬਾਰੇ ਜੋ ਚਿਠੀ ਭੇਜੀ ਹੈ ਉਹ ਕਢੋ ਖਾਂ ।
ਸੈਕ੍ਰੇਟਰੀ-ਮੇਰੇ ਪਾਸ ਇਥੇ ਤਾਂ ਨਹੀਂ, ਦਫਤਰ ਵਿਚ ਹੈ ਜੇ
ਹੁਕਮ ਹੋਵੇ ਤਾਂ ਲੈ ਆਵਾਂ।
ਚਿਠੀ ਲਿਆਉਣ ਦੀ ਆਗਿਆ ਲੈ ਕੇ ਸੈਕ੍ਰੇਟਰੀ ਕਮਰੇ ਦੇ
ਬਾਹਰ ਚਲਾ ਲਿਆ ਅਤੇ ਕੁਝ ਚਿਰ ਲਈ ਚੁਪ ਚਾਂ ਹੋ ਗਈ । ਇਹਦੇ
ਪਿਛੋਂ ਫਿਰ ਆਪਸ ਵਿਚ ਕੁਝ ਸਲਾਹਾਂ ਹੋਣ ਲਗੀਆਂ । ਅਖੀਰ ਕੁਝ
ਚਿਰ ਪਿਛੋਂ ਦੂਜੇ ਰਾਜਾ ਸਾਹਿਬ ਬੋਲੇ, “ਜੇ ਕੁਝ ਚਿਰ ਲਈ ਇਹ ਮੰਨ
ਵੀ ਲਿਆ ਜਾਏ ਕਿ ਨਿਪਾਲ ਸਾਨੂੰ ਆਪਣੇ ਰਾਜ ਤੋਂ ਜਾਣ ਦੀ
ਆਗਿਆ ਨਹੀਂ ਦਿੰਦਾ ਤਾਂ ਕੀ ਅਸੀ ਜ਼ਬਰਦਸਤੀ ਨਹੀਂ ਜਾ ਸਕਦੇ।
ਕੀ ਉਹ ਇੰਨੀ ਸ਼ਕਤੀ ਰੱਖਦੇ ਹਨ ਕਿ ਸਾਡੀ ਫੌਜ ਤੇ ਹਵਾਈ ਜਹਾਜ਼ਾਂ
ਨੂੰ ਰੋਕ ਦੇਣ ?'
ਖੂਨ ਦੀ ਗੰਗਾ-੪

੮੬