ਸਮੱਗਰੀ 'ਤੇ ਜਾਓ

ਪੰਨਾ:ਖੂਨੀ ਗੰਗਾ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਹਾਰਾਜ਼-ਬੇਸ਼ਕ ਨਹੀਂ ਰਖਦਾ, ਪਰ ਓਸ ਹਾਲਤ ਵਿਚ
ਰਕਤ ਮੰਡਲ ਸਾਡੀਆਂ ਦੇਸੀ ਰਿਆਸਤਾਂ ਨੂੰ ਇਹ ਕਹਿਕੇ ਭੜਕਾਵੇਗਾ
ਕਿ ਵੇਖੋ ਸੰਧੀਆਂ ਏਦਾਂ ਟੁਟਦੀਆਂ ਹਨ। ਤੁਸੀਂ ਬੇਵਕੂਫ ਹੋ ਜੋ ਸਿੰਧੂ
ਸਰਕਾਰ ਦੀ ਸਹਾਇਤਾ ਕਰਦੇ ਹੋ, ਜੇ ਸਾਡੀ ਸਹਾਇਤਾ ਕਰੋ ਤਾਂ
ਅਸੀਂ ਦੋ ਦਿਨਾਂ ਵਿਚ ਹੀ ਜ਼ਾਲਮ ਸਿੰਹ ਨੂੰ ਬਾਹਰ ਕਢ ਦਈਏ ।
ਤੁਸੀਂ ਹੀ ਸੋਚੋ ਕਿ ਜੇ ਇਥੋਂ ਦੀਆਂ ਦੇਸੀ ਰਿਆਸਤਾਂ ਦੇ ਮਨਾਂ ਵਿਚ
ਇਹ ਗਲ ਬਹਿ ਜਾਏ ਤਾਂ ਮੇਰੀ ਹਾਲਤ ਕਿੰਨੀ ਕੁ ਨਾਜ਼ਕ ਹੋ ਜਾਵੇਗੀ।
ਰਾਜਾ-ਨਹੀਂ ਨਹੀਂ, ਏਦਾਂ ਕਦੀ ਨਹੀਂ ਹੋ ਸਕਦਾ ?
ਮਹਾਰਾਜ਼-ਜਦ ਰਕਤ ਮੰਡਲ ਦੀ ਇਕ ਮਾਮੂਲੀ ਜਹੀ ਧਮਕੀ
ਕਰਕੇ ਰਿਆਮਤਾਂ ਨੇ ਸਾਨੂੰ ਟੈਕਸ ਦੇਣੇ ਬੰਦ ਕਰ ਦਿਤੇ, ਬਦੇਸ਼ੀ ਅਫ-
ਸਰ ਕਢ ਦਿਤੇ, ਅਤੇ ਸਰਕਾਰੀ ਦੀ ਤਾਂ ਗਲ ਕੀ ਮੇਰਾ ਸਤਿਕਾਰ
ਕਰਨਾ ਬੰਦ ਕਰ ਦਿਤਾ ਤਾਂ ਅਸੀਂ ਕਿਦਾਂ ਸਮਝ ਸਕਦੇ ਹਾਂ ਕਿ ਉਹ
ਉਸ ਹਾਲਤ ਵਿਚ ਸਾਡਾ ਸਾਥ ਦੇਣਗੇ।
ਦੋਵੇਂ ਰਾਜੇ-(ਇਕਠੇ ਹੀ) ਨਹੀਂ ਨਹੀਂ, ਤੁਸੀਂ ਖਿਆਲ ਹੀ
ਨਾਂ ਕਰੋ ਮਹਾਰਾਜ ! ਅਸੀਂ ਤੁਹਾਨੂੰ ਵਿਸ਼ਵਾਸ਼ ਦਿਵਾਉਂਦੇ ਹਾਂ ਕਿ ਇਥੋਂ
ਦੀਆਂ ਰਿਆਸਤਾਂ ਹਰ ਹਾਲਤ ਵਿਚ ਤੁਹਾਡੇ ਨਾਲ ਰਹਿਣਗੀਆਂ ।
ਮਹਾਰਾਜ-ਜੇ ਏਦਾਂ ਹੋਵੇ ਤਾਂ ਫੇਰ ਕੋਈ ਚਿੰਤਾ ਨਹੀਂ ਅਤੇ
ਸਚ ਪੁਛੋ ਤਾਂ ਇਸੇ ਲਈ ਮੈਂ ਤੁਹਾਨੂੰ ਇੱਥੇ ਸਦਿਆ ਵੀ ਹੈ। ਜੇ ਤੁਸੀਂ
ਕੋਸ਼ਸ਼ ਕਰੋ ਅਤੇ ਆਪਣੇ ਸਾਥੀਆਂ ਤੇ ਸੰਬੰਧੀਆਂ ਨੂੰ ਸਮਜਾਓ ਤਾਂ ਮੇਰੀ
ਅੱਧੀ ਚਿੰਤਾ ਮੁਕ ਜਾਏ।
ਦੋਵੇਂ-ਅਸੀ ਪ੍ਰਣ ਕਰਦੇ ਹਾਂ ਕਿ ਇਥੋਂ ਦੇ ਇਕ ਇਕ ਰਾਜੇ ਨੂੰ
ਮਿਲਾਂਗੇ ਅਤੇ ਉਨ੍ਹਾਂ ਨੂੰ ਪਕਿਆਂ ਕਰਾਂਗੇ । ਤੁਸੀਂ ਇਹ ਕੰਮ ਸਾਡੇ ਤੇ
ਛਡ ਦਿਓ।
ਮਹਾਰਾਜ-ਬੜੀ ਖੁਸ਼ੀ ਦੀ ਗਲ ਹੈ ਅਤੇ ਇਹ ਤਾਂ ਤੁਹਾਨੂੰ
ਦਸਣ ਦੀ ਲੋੜ ਹੀ ਨਹੀਂ ਕਿ ਜੇ ਥੋੜੇ ਜਿਹੇ ਚਿਰ ਲਈ ਵੀ ਸਰਕਾਰੀ
ਹਕੂਮਤ ਇਸ ਮੁਲਕ ਤੋਂ ਹਟ ਗਈ ਤਾਂ ਇਥੋਂ ਦੀ ਹਾਲਤ ਕੀ
ਹੋਵੇਗੀ ।
ਖੂਨ ਦੀ ਗੰਗਾ-੪

੮੭