ਪੰਨਾ:ਖੂਨੀ ਗੰਗਾ.pdf/87

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਨੇ ਚਿਰ ਨੂੰ ਜੰਗਬੀਰ ਜੋ ਕਾਗਜ਼ ਲੈਣ ਲਈ ਦਫਤਰ ਗਿਆ
ਸੀ ਤੇਜ਼ੀ ਨਾਲ ਮੁੜਿਆ । ਕਾਗਜ਼ਾਂ ਦੇ ਇਕ ਛੋਟੇ ਜਹੇ ਥਬੇ ਤੋਂ ਬਿਨਾਂ
ਉਹਦੇ ਹਥ ਵਿਚ ਦੋ ਤਾਰਾਂ ਦੇ ਫਾਰਮ ਵੀ ਸਨ ਜਿਨ੍ਹਾਂ ਨੂੰ ਉਹਨੇ ਬਿਨਾਂ
ਕੁਝ ਕਹੇ ਮਹਾਰਾਜ ਸਾਹਿਬ ਦੇ ਅਗੇ ਰਖ ਦਿਤਾ ਅਤੇ ਫੇਰ ਆਪਣੀ
ਜਗਾ ਤੇ ਜਾ ਬੈਠੇ।
ਮਹਾਰਾਜ ਸਾਹਿਬ ਨੇ ਤਾਰਾਂ ਚੁਕਕੇ ਪੜ੍ਹੀਆਂ ! ਪਹਿਲੀ ਤਾਰ
ਤਾਂ ਤ੍ਰਿਪਨਕੂਟ ਦੇ ਕਮਾਂਡਿੰਗ ਅਫਸਰ ਦੀ ਰਾਹੀਂ ਨਿਪਾਲ ਰੈਜ਼ੀਡੈਨਸੀ
ਤੋਂ ਆਈ ਸੀ ਇਹ ਸੀ:-
“ਰਕਤ ਮੰਡਲ ਦਾ ਕੋਈ ਜਾਸੂਸ ਗੋਪਾਲ ਸ਼ੰਕਰ ਦਾ ਹਵਾਈ
ਜਹਾਜ਼ “ਸ਼ਿਆਮਾ" ਲੈ ਕੇ ਉਡ ਗਿਆ ਹੈ । ਪੰਡਤ ਜੀ ਖਤਰਨਾਕ
ਹਾਲਤ ਵਿਚ ਉਹਦੇ ਨਾਲ ਲਟਕਦੇ ਗਏ ਹਨ।"
ਤਾਰ ਪੜਕੇ ਮਹਾਰਾਜ ਦੇ ਚਿਹਰੇ ਤੋਂ ਘਬਰਾਹਟ ਤੇ ਚਿੰਤਾ
ਦੀਆਂ ਰੇਖਾਂ ਦਿਸਣ ਲਗ ਪਈਆਂ । ਉਨਾਂ ਨੇ ਉਹ ਤਾਰ ਆਪਣੇ
ਦੀਵਾਨ ਨੂੰ ਫੜਾ ਦਿਤੀ ਅਤੇ ਦੂਜੀ ਚੁਕੀ । ਉਸ ਵਿਚ ਲਿਖਿਆ ਸੀ:-
“ਰਕਤ ਮੰਡਲ ਦੀ ਇਕ ਟੋਲੀ ਤ੍ਰਿਪਨਕਟ ਦੇ ਕੋਲ ਗ੍ਰਿਫ਼ਤਾਰ
ਹੌਈ ਹੈ । ਸ਼ਕ ਹੁੰਦਾ ਹੈ ਕਿ ਉਹਦੇ ਨਾਲ ਉਨ੍ਹਾਂ ਦਾ ਕੋਈ ਵੱਡਾ
ਮੁਖੀਆ ਵੀ ਹੈ-ਸ਼ਾਇਦ 'ਭਿਆਨਕ ਚਾਰ' ਵਿਚੋਂ ਕੋਈ ਹੈ।"
ਇਹ ਰਾਤ ਵੀ ਤ੍ਰਿਪਨਕੁਟ ਦੇ ਕਮਾਂਡਿੰਗ ਅਫਸਰ ਦੀ ਭੇਜੀ
ਹੋਈ ਸੀ । ਇਹ ਪੜਕੇ ਮਹਾਰਾਜ ਸਾਹਿਬ ਦੇ ਚਿਹਰੇ ਦੀ ਘਬਰਾਹਟ
ਤੇ ਚਿੰਤਾ ਕੁਝ ਘਟੀ ਪਰ ਬਿਲਕੁਲ ਨਾ ਹਟੀ। ਉਨ੍ਹਾਂ ਨੇ ਇਹ ਵੀ
ਦੀਵਾਨ ਸਾਹਿਬ ਨੂੰ ਫੜਾ ਦਿਤੀ ਅਤੇ ਫੇਰ ਸਾਰਿਆਂ ਨੂੰ ਕਿਹਾ:-
"ਇਕ ਖੁਸ਼ਖਬਰੀ ਮੈਂ ਤੁਹਾਨੂੰ ਦਿੰਦਾ ਹਾਂ। ਰਕਤ ਮੰਡਲ ਦੇ
ਬਹੁਤ ਸਾਰੇ ਆਦਮੀ ਤ੍ਰਿਪਨਕੁਟ ਦੇ ਗਏ ਫੜੇ ਗਏ ਹਨ ਜਿਨ੍ਹਾਂ
ਵਿਚ ਉਨ੍ਹਾਂ ਦੇ ਮੁਖੀ ਭਿਆਨਕ ਚਾਰ ਵਿਚੋਂ ਵੀ ਇਕ ਹੈ !
ਇਸ ਖਬਰ ਨੇ ਸਾਰਿਆਂ ਨੂੰ ਕੁਝ ਖੁਸ਼ ਕਰ ਦਿੱਤਾ, ਪਰ ਉਸ
ਪਹਿਲੀ ਤਾਰ ਦਾ ਲਿਖਿਆ ਲੁਕਿਆ ਹੀ ਰਹਿ ਗਿਆ ਜੀਹਦੇ ਬਾਰੇ
ਕਿਸੇ ਨੂੰ ਪੁਛਣ ਦੀ ਹਿੰਮਤ ਨਾ ਪਈ । ਸ਼ਾਇਦ ਇਹਦਾ ਕਾਰਨ ਇਹ
ਖੂਨ ਦੀ ਗੰਗਾ-੪

੮੮