ਪੰਨਾ:ਖੂਨੀ ਗੰਗਾ.pdf/88

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਵੇ ਕਿ ਗੋਪਾਲ ਸ਼ੰਕਰ ਦੀ ਇਹ ਕਰੜੀ ਚਿਤਾਵਨੀ ਸੀ ਕਿ ਉਨਾਂ ਦੇ
ਹਵਾਈ ਜਹਾਜ਼ 'ਸ਼ਿਆਮਾ' ਬਾਰੇ ਕੋਈ ਵੀ ਭਲੀ ਜਾਂ ਬੁਰੀ ਗਲ ਕਦੀ
ਵੀ ਪ੍ਰਗਟ ਨਾਂ ਕੀਤੀ ਜਾਵੇ । ਸ਼ਾਇਦ ਇਹ ਵੀ ਹੋ ਸਕਦਾ ਹੈ ਕਿ ਕੁਝ
ਖਾਸ ਆਦਮੀਆਂ ਤੋਂ ਉਹਨੂੰ ਲੁਕਾਉਣਾ ਹੀ ਠੀਕ ਸਮਝਿਆ ਹੋਵੇ।
ਇਹਦੇ ਪਿਛੋਂ ਸਾਰੇ ਸੋਚਨ ਲਗੇ ਕਿ ਰਕਤ ਮੰਡਲ ਨਾਲ
ਟੱਕਰ ਲੈਣ ਦਾ ਕਿਹੜਾ ਤਰੀਕਾ ਸਭ ਤੋਂ ਚੰਗਾ ਹੋ ਸਕਦਾ ਹੈ ।
ਡੇੜ ਘੰਟੇ ਤੋਂ ਵਧ ਸਮਾਂ ਇਹ ਮੀਟਿੰਗ ਹੁੰਦੀ ਰਹੀ ਅਤੇ ਇਸ
ਵਿਚ ਬੜੀਆਂ ਕੰਮ ਦੀਆਂ ਗੱਲਾਂ ਪਾਸ ਹੋਈਆਂ।

(੩)


ਅਸਲ ਵਿਚ ਇਹ ਖਬਰ ਠੀਕ ਸੀ ਕਿ ਨੰਬਰ ਦੋ ਆਪਣੇ
ਸਾਥੀਆਂ ਸਣੇ ਫਿਰ ਗਿਫ਼ਤਾਰ ਹੋ ਗਿਆ ਸੀ।
ਅਸੀ ਲਿਖ ਚੁਕੇ ਹਾਂ ਕਿ ਗੋਨਾ ਪਹਾੜੀ ਲਈ ਤਿੰਨਾਂ ਪਾਸਿਆਂ
ਤੋਂ ਜਾਣ ਵਾਲੀਆਂ ਤਿੰਨ ਟੁਕੜੀਆਂ ਚੋਂ ਦੂਜੀ ਟੁਕੜੀ ਨੇ ਉਨਾਂ ਨੂੰ
ਗ੍ਰਿਫਤਾਰ ਕੀਤਾ ਸੀ ।
ਜਿਸ ਵੇਲੇ ਰਘਬੀਰ ਸਿੰਹ ਦੀ ਫੌਜ ਨੂੰ ਆਉਂਦਿਆਂ ਵੇਖ ਕੇ
ਰਕਤ ਮੰਡਲ ਦੇ ਸਿਪਾਹੀ ਗੋਨਾ ਪਹਾੜੀ ਤੋਂ ਖਿਸਕਣ ਲਗੇ ਉਸ ਵੇਲੇ
ਉਨਾਂ ਨੂੰ ਰਤੀ ਭਰ ਵੀ ਇਹ ਖਿਆਲ ਨਹੀਂ ਸੀ ਕਿ ਉਨਾਂ ਨਾਲ
ਟੱਕਰ ਲੈਣ ਲਈ ਕੋਈ ਹੋਰ ਪਲਟਣ ਵੀ ਆ ਰਹੀ ਹੈ। ਉਹ ਆਪਣੇ
ਸਰਦਾਰ ਨੰਬਰ ਦੋ ਨੂੰ ਛੁਡਾ ਅਤੇ ਆਪਣੇ ਜ਼ਖ਼ਮੀਆਂ ਨੂੰ ਚੁੱਕ ਰਾਤ ਦੇ
ਪਹਿਲੇ ਹਨੇਰੇ ਵਿਚ ਲਕਦੇ ਲਕਾਂਦੇ ਨਾ ਪਹਾੜੀ ਤੇ ਰਘਬੀਰ ਸਿੰਹ
ਤੋਂ ਤਾਂ ਦੂਰ ਨਿਕਲ ਗਏ ਪਰ ਕੈਪਟਨ ਸ਼ਾਮ ਸਿੰਹ ਦੇ ਨਾਲ ਆਉਂਦੀ
ਹੋਈ ਓਸ ਟਕੜੀ ਤੋਂ ਆਪਣੇ ਆਪ ਨੂੰ ਬਚਾ ਨਾ ਸਕੇ ਜੋ
ਤ੍ਰਿਪਨਕੂਟ ਤੋਂ ਆਉਣ ਵਾਲੀਆਂ ਦੋ ਟੁਕੜੀਆਂ ਚੋਂ ਇਕ ਸੀ।
ਗੋਨਾ ਪਹਾੜੀ ਤੋਂ ਤਿੰਨ ਚਾਰ ਕੋਹ ਨਿਕਲ ਜਾਂਣ ਪਿਛੋਂ ਜਦ
ਉਹ ਇਕ ਪਹਾੜੀ ਦੱਰੇ ਵਿਚ ਪੁਜੇ ਤਾਂ ਨੰਬਰ ਦੋ ਅਰਥਾਤ ਰਘੁਨਾਥ
ਖੂਨ ਦੀ ਗੰਗਾ-੪

੮੯