ਪੰਨਾ:ਖੂਨੀ ਗੰਗਾ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਈ ਅਤੇ ਸਾਵਧਾਨੀ ਨਾਲ ਰਸਤਾ ਸੋਚ ਸਮਝ ਕੇ ਚਲਣ ਲਗੇ
ਕਿਉਂਕਿ ਇਸ ਗਲ ਦਾ ਵੀ ਬੜਾ ਡਰ ਸੀ ਕਿ ਕਿਤੇ ਰਸਤਾ ਹੀ ਨਾਂ
ਭੁਲ ਜਾਣ।
ਪਰ ਅੰਤ ਵਿਚ ਜੀਹਦਾ ਡਰ ਸੀ ਉਹੋ ਹੀ ਹੋਇਆ । ਰਾਤ ਦੇ
ਹਨੇਰੇ ਵਿਚ ਉਹ ਰਸਤਾ ਭੁਲ ਹੀ ਗਏ। ਤ੍ਰਿਪਨਕੂਟ ਤੋਂ ਗੋਨਾ ਪਹਾੜੀ
ਜਾਣ ਲਈ ਪੰਜ ਸਤ ਮੀਲ ਜਾਣ ਪਿਛੋਂ ਹੀ ਫੇਰ ਕੋਈ ਪੱਕੀ ਜਾਂ ਕੱਚੀ
ਸੜਕ ਨਹੀਂ ਰਹਿ ਜਾਂਦੀ ਸੀ। ਕੇਵਲ ਪਹਾੜੀ ਪਗਡੰਡੀਆਂ ਦਾ ਹੀ
ਆਸਰਾ ਸੀ ਜਿਨ੍ਹਾਂ ਨੇ ਹਨੇਰੇ ਵਿਚ ਧੋਖਾ ਦੇ ਦਿਤਾ।
ਇਹ ਸ਼ਕ ਹੁੰਦਿਆਂ ਹੀ ਕਿ ਰਾਹ ਭੁਲ ਹੀ ਗਿਆ ਹੈ, ਕੈਪਟਨ
ਸ਼ਾਮ ਸਿੰਹ ਨੇ ਆਪਣੇ ਸਿਪਾਹੀਆਂ ਨੂੰ ਰੋਕ ਦਿੱਤਾ। ਉਹਨੇ ਜੇਬ ਚੋਂ
ਇਕ ਨਕਸ਼ਾ ਅਤੇ ਇਕ ਕੁਤਬਨੁਮਾ ਘੜੀ ਕਢੀ ਅਤੇ ਇਕ ਟਾਰਚ ਦੀ
ਸਹਾਇਤਾ ਨਾਲ ਜੋ ਉਹ ਸਦਾ ਆਪਣੇ ਨਾਲ ਰੱਖਦਾ ਸੀ, ਇਨ੍ਹਾਂ ਦੋਹਾਂ
ਚੀਜ਼ਾਂ ਰਾਹੀਂ ਰਸਤਾ ਲਭਨ ਦਾ ਯਤਨ ਕਰਨ ਲਗਾ । ਇਸ ਕੰਮ ਵਿਚ
ਉਹਦੇ ਦੋ ਛੋਟੇ ਅਫਸਰ ਵੀ ਸਹਾਇਤਾ ਕਰਨ ਲਗੇ ਜਿਨ੍ਹਾਂ ਦੇ ਨਾਮ
ਗਿਆਨ ਸਿੰਹ ਤੇ ਰਾਮ ਭਜ ਸੀ ਅਤੇ ਜਿਹੜੇ ਦੋਵੇਂ ਹੀ ਬੜੇ ਤੇਜ਼,
ਫੁਰਤੀਲੇ ਤੇ ਬਹਾਦਰ ਸਨ ।
ਇਨ੍ਹਾਂ ਤਿੰਨਾਂ ਨੇ ਮਿਲਕੇ ਛੇਤੀ ਹੀ ਕੁਝ ਫੈਸਲਾ ਕਰ ਲਿਆ
ਅਤੇ ਸ਼ਾਮ ਸਿੰਹ ਨੇ ਚਾਹਿਆ ਕਿ ਫਿਰ ਕੂਚ ਦਾ ਹੁਕਮ ਦੇਵੇ ਪਰ
ਗਿਆਨ ਸਿੰਹ ਨੇ ਕਿਹਾ, “ਚੰਗਾ ਹੋਵੇ ਕਿ ਅਸੀਂ ਕੁਝ ਦੂਰ ਅਗੇ ਜਾਕੇ
ਵੇਖ ਲਈਏ ਕਿ ਜਿਧਰ ਅਸੀਂ ਜਾਨਾ ਚਾਹੁੰਦੇ ਹਾਂ ਓਧਰੋਂ ਕੋਈ ਅਗੇ
ਜਾਣ ਲਈ ਰਸਤਾ ਵੀ ਹੈ ਜਾਂ ਨਹੀਂ। ਜੇ ਅਗੇ ਜਾਕੇ ਫਿਰ ਮੁੜਨਾ
ਪਿਆ ਤਾਂ ਮੁਫਤ ਦੀ ਖੇਚਲ ਹੋਵੇਗੀ।”
ਸ਼ਾਮ ਸਿੰਹ ਨੇ ਇਹ ਗੱਲ ਮੰਨ ਲਈ ਅਤੇ ਉਹਦੀ ਆਗਿਆ
ਅਨੁਸਾਰ ਗਿਆਨ ਸਿੰਹ ਤੇ ਰਾਮ ਭਜ ਦੋਵੇਂ ਅਗਾਂਹ ਗਏ, ਬਾਕੀ ਸਾਰੇ
ਇਥੇ ਹੀ ਖੜੇ ਰਹਿ ਗਏ।
ਇਨ੍ਹਾਂ ਦੋਹਾਂ ਨੂੰ ਗਿਆਂ ਕਾਫੀ ਦੇਰ ਹੋ ਗਈ, ਇਥੋਂ ਤਕ ਕਿ
ਹੌਲੀ ਹੌਲੀ ਇਕ ਘੰਟਾ ਬੀਤ ਗਿਆ ਪਰ ਕੋਈ ਵਾਪਸ ਨਾਂ ਮੁੜਿਆ
ਖੂਨ ਦੀ ਗੰਗਾ-੪

੯੧