ਪੰਨਾ:ਖੂਨੀ ਗੰਗਾ.pdf/94

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

ਆਪਣੇ ਬਚਾ ਲਈ ਹਥ ਪੈਰ ਮਾਰੇ । ਉਹਦੇ ਸ੍ਰਿਹਾਣੇ ਮਿਰਤੁ ਕਿਰਨ
ਦਾ ਬੰਬ ਇਕ ਥੈਲੀ ਵਿਚ ਰਖਿਆ ਪਿਆ ਸੀ ਜੀਹਨੂੰ ਉਹਨੇ ਚੁਕ ਕੇ
ਥੈਲੀ ਸਮੇਤ ਆਪਣੇ ਤੇ ਹਮਲਾ ਕਰਨ ਵਾਲਿਆਂ ਤੇ ਸੁਟ ਦਿਤਾ। ਜਿਸ
ਪਾਸੇ ਉਹ ਬੰਬ ਡਿਗਾ ਉਸ ਪਾਸੇ ਦੀ ਧਰਤੀ ਦੋਸਤ ਦੁਸ਼ਮਨ ਸਭ ਤੋਂ
ਸਾਫ ਹੋ ਗਈ ਪਰ ਫੇਰ ਵੀ ਹਮਲਾ ਕਰਨ ਵਾਲੇ ਏਨੇ ਜ਼ਿਆਦਾ ਸਨ
ਕਿ ਉਹ ਆਪਣੇ ਆਪ ਨੂੰ ਬਚਾ ਨਾਂ ਸਕਿਆ ਅਤੇ ਥੋੜੇ ਜਿਹੇ ਚਿਰ
ਲੜਣ ਪਿਛੋਂ ਹੀ ਗ੍ਰਿਫ਼ਤਾਰ ਹੋ ਗਿਆ ।
ਮਿਰਤੂ ਕਿਰਨ ਦੇ ਬੰਬ ਨੇ ਗਿਆਨ ਸਿੰਹ ਤੇ ਰਾਮ ਭਜ ਦੋਹਾਂ
ਨੂੰ ਹੀ ਲੈ ਲਿਆ ਅਤੇ ਉਨ੍ਹਾਂ ਦੇ ਨਾਲ ਨਾਲ ਯਾਰਾਂ ਹੋਰ ਸਿਪਾਹੀਆਂ
ਦਾ ਵੀ ਨਾਂ ਨਿਸ਼ਾਨ ਇਸ ਦੁਨੀਆਂ ਤੋਂ ਮਿਟਾ ਦਿਤਾ।
ਬਾਕੀ ਆਦਮੀ ਤੇ ਇਨ੍ਹਾਂ ਗ੍ਰਿਫਤਾਰਾਂ ਸਮੇਤ ਕੈਪਟਨ ਸ਼ਾਮ
ਸਿੰਹ ਗੋਨਾ ਪਹਾੜੀ ਵਲ ਵਧੇ ਅਤੇ ਦੋ ਤਿੰਨ ਘੰਟੇ ਵਿਚ ਹੀ ਉਥੇ
ਪਹੁੰਚ ਗਏ।

-:o:-


ਪਿੰਟਰ:-

ਪਬਲਿਸ਼ਰ:-


ਸ੍ਰੀ ਸੁਰਿੰਦਰ ਸਿੰਘ 'ਕੰਵਲ'

ਸ.ਰਲਾ ਸਿੰਘ ਐਂਡ ਸਨਜ਼


ਪੰਜਾਬ ਕੁਮਰਸ਼ਲ ਪ੍ਰੈਸ

ਨਵਾਂ ਬਾਜ਼ਾਰ,ਤਰਨ ਤਾਰਨ


ਨਵਾਂ ਬਾਜ਼ਾਰ, ਤਰਨ ਤਾਰਨ

ਖੂਨ ਦੀ ਗੰਗਾ -੪

੯੫