ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/115

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਯਾਰ ਰੋਣ ਕਿੱਕਰਾਂ ਦੇ ਓਹਲੇ
ਬੋਲੀ ਨਾ ਬੁਲਾਈ ਕੁੜੀਓ
ਮੇਰੀ ਨਣਦ ਗਲੋਟੇ ਤੋਲੇ
ਇਕ ਤੰਦ ਘਟ ਪੈ ਗਿਆ
ਮੇਰੀ ਕੱਤਣੀ ’ਚ ਰੋਣ ਪਟੋਲੇ
ਨਾਰ ਦਿਹਾਜੂ ਦੀ-
ਭਰ ਭਰ ਅੱਖੀਆਂ ਡੋਲ੍ਹੇ
329
ਬਿਗਾਨੀ ਨਾਰ
ਉੱਚਾ ਬੁਰਜ ਬਰੋਬਰ ਮੋਰੀ
ਦੀਵਾ ਕਿਸ ਵਿਧ ਧਰੀਏ
ਚਾਰੇ ਨੈਣ ਕਟਾ ਵੱਢ ਹੋ ਗੇ
ਹਾਮੀ ਕੀਹਦੀ ਭਰੀਏ
ਨਾਰ ਪਰਾਈ ਆਦਰ ਥੋੜ੍ਹਾ
ਗਲ਼ ਲੱਗ ਕੇ ਨਾ ਮਰੀਏ
ਨਾਰ ਬਿਗਾਨੀ ਦੀ-
ਬਾਂਹ ਨਾਂ ਮੂਰਖਾ ਫੜੀਏ
330
ਬਾਗਾਂ ਦੇ ਵਿੱਚ ਬੋਲੇ ਤੋਤਾ
ਕਰਦਾ ਹੇਵਾ ਹੇਵਾ
ਨਾਰ ਬਿਗਾਨੀ ਦੀ-
ਨਾ ਕਰ ਵੇ ਮੂਰਖਾ ਸੇਵਾ

111